Htv Punjabi
corona news crime news Fitness Health Punjab Video

ਪੰਜਾਬ ਦੇ ਇਸ ਵੱਡੇ ਦਰਿਆ ‘ਚ ਆਈ ਅਜੀਬ ਸਮੁੰਦਰੀ ਸ਼ੈਅ, ਟਪੂਸੀਆਂ ਮਾਰਦੀ ਸ਼ੈਅ ਦੇਖਣ ਲਈ ਵੱਡੀ ਗਿਣਤੀ ‘ਚ ਲੋਕ ਹੋਏ ਇਕੱਠੇ!

ਤਰਨ ਤਾਰਨ (ਰਤਨ ਲਾਲ) : ਏਸ਼ੀਆ ਦੀ ਸਭ ਤੋਂ ਵੱਡੀ ਜੰਗਲੀ ਜੀਵ ਸੈਂਚਰੀ ਹਰੀਕੇ ਝੀਲ ਹਰੀਕੇ ਪੱਤਣ ਦੇ ਪਾਣੀ ‘ਚ ਇਨ੍ਹੀ ਦਿਨੀ ਹਵਾ ‘ਚ ਛਲਾਂਗ ਲਗਾ ਰਹੀ ਇੱਕ ਅਜੀਬ ਸ਼ੈਅ ਦਿਖਾਈ ਦੇ ਰਹੀ ਐ ਜੋ ਦੇਖਦੇ ਹੀ ਦੇਖਦੇ, ਕੁਝ ਹੀ ਪਲਾਂ ‘ਚ ਫਿਰ ਪਾਣੀ ਅੰਦਰ ਅਲੋਪ ਹੋ ਜਾਂਦੀ ਹੈ । ਦੱਸ ਦਈਏ ਕਿ ਪਾਣੀ ਅੰਦਰੋਂ ਬਾਹਰ ਆਕੇ ਇਸ ਸ਼ੈਅ ਨੂੰ ਦੇਖ ਕੇ ਇਲਾਕੇ ਦੇ ਲੋਕ ਸੋਚੀ ਪਏ ਹੋਏ ਸਨ ਕਿ ਆਖਿਰ ਇਹ ਚੀਜ਼ ਹੈ ਕੀ ? ਜਿਆਦਾ ਸੋਚੋ ਨਾ ਜਨਾਬ ਕੁਝ ਪਲਾਂ ਲਈ ਪਾਣੀ ਤੋਂ ਬਾਹਰ ਆਕੇ ਮੁੜ ਵਾਪਸ ਪਾਣੀ ‘ਚ ਜਾ ਵੜਦੀ ਇਹ ਸ਼ੈਅ ਕੁਝ ਹੋਰ ਨਈਂ ਸਗੋਂ ਡੌਲਫਿਲ ਮੱਛੀ ਐ। ਜਿਸਨੂੰ ਸਭ ਤੋਂ ਸਮਝਦਾਰ ਅਤੇ ਤੇਜ਼ ਦਿਮਾਗ ਵਾਲੀ ਮੱਛੀ ਮੰਨਿਆ ਜਾਂਦੈ। ਜਿਸ ਸਬੰਧ ‘ਚ ਵਣ ਭਿਭਾਗ ਦੇ ਰੇਂਜ਼ ਅਫਸਰ ਕਮਲਜੀਤ ਸਿੰਘ ਨੇ ਹਰੀਕੇ ਝੀਲ ‘ਚ ਡੌਲਫਿਨ ਮੱਛੀਆਂ ਸਬੰਧੀ ਵਿਸਥਾਰ ਨਾਲ ਦੱਸਿਆ ਕਿ ਮੌਜੂਦਾ ਸਮੇ  ਇਹ ਮੱਛੀਆਂ ਝੀਲ ਦੇ ਵੱਖ ਵੱਖ ਇਲਾਕਿਆਂ ‘ਚ ਰਹਿੰਦੀਆਂ ਨੇ ਤੇ ਲੋਕਾਂ ਵੱਲੋਂ ਅਕਸਰ ਦੇਖੀਆਂ ਜਾਂਦੀਆਂ ਨੇ।

ਦੱਸ ਦੇਈਏ ਕਿ ਹਰੀਕੇ ਝੀਲ ਨੂੰ ਹਰੀਕੇ ਪੱਤਣ ਦੇ ਨਾਮ ਨਾਲ ਵੀ ਜਾਣਿਆ ਜਾਂਦੈ, ਕਿਉਂਕੇ ਇਹ ਬਹੁਤ ਡੂੰਘੀ ਅਤੇ ਪਾਣੀ ਦੀ ਵੱਡੀ ਤੇ ਸਿਲ੍ਹੀ ਥਾਂ ਐ।  ਇਸ ਝੀਲ ਨੂੰ 1953 ਵਿਚ ਹਰੀਕੇ ਦੇ ਸਥਾਂਤ ਤੇ ਸਤਲੁਜ ਦਰਿਆ ਦੇ ਪਾਣੀ ਨੂੰ ਬੰਨ੍ਹ ਕੇ ਇਸ ਝੀਲ ਨੂੰ ਬਣਾਇਆ ਗਿਆ। ਜਿੱਥੇ ਸਤਿਲੁਜ ਅਤੇ ਬਿਆਸ ਦਰਿਆਵਾਂ ਦਾ ਸੰਗਮ ਹੁੰਦੈ ਤੇ ਏਥੇ ਬਹੁਤ ਸਾਰੇ ਜੰਗਲੀ ਜੀਵ-ਜੰਤੂ ਰਹਿੰਦੇ ਨੇ।  ਸਰਦੀਆਂ ਵਿੱਚ ਇੱਥੇ ਪਰਵਾਸੀ ਪੰਛੀਆਂ ਦੇ ਆਉਣ ਨਾਲ ਪੰਛੀਆਂ ਦੀ ਗਿਣਤੀ ਵਧ ਕੇ ਲੱਖਾਂ ਵਿੱਚ ਹੋ ਜਾਂਦੀ ਐ ਤੇ ਵੱਡੀ ਗਿਣਤੀ ਲੋਕ ਏਸ ਝੀਲ ਨੂੰ ਦੇ਼ਖਣ ਲਈ ਏਥੇ ਆਉਂਦੇ ਨੇ।

ਇਸ ਖ਼ਬਰ ਨੂੰ ਵੀਡੀਓ ਰੂਪ ‘ਚ ਦੇਖਣ ਲਈ ਹੇਠ ਦਿੱਤੇ ਲਿੰਕ ‘ਤੇ ਕਲਿੱਕ ਕਰੋ ਤੇ ਦੇਖੋ ਪੂਰਾ ਮਾਮਲਾ ਲਾਈਵ ਤਸਵੀਰਾਂ ਦੇ ਰੂਪ ‘ਚ ,…

Related posts

ਜੇਕਰ ਬੰਦਾ ਕਰਨ ਲੱਗੇ ਆਹ ਹਰਕਤਾਂ ਤਾਂ ਸਮਝੋ ਉਹ ਸ਼ਰਾਬੀ ਬਣ ਗਿਆ, ਬਿਨ੍ਹਾਂ ਦੱਸੇ ਛੁਡਵਾਓ

htvteam

ਪਾਣੀ ਨਾਲ ਨਜਿੱਠਣ ਲਈ ਬਜ਼ੁਰਗਾਂ ਨੇ ਚੁੱਕਿਆ ਬੀੜਾ

htvteam

ਹਿੰਦੀ ਅਤੇ ਪੰਜਾਬ ਵਿੱਚ ਆਪਣਾ ਥੀਸਿਸ ਲਿਖ ਸਕਣਗੇ ਪੰਜਾਬ ਯੂਨੀਵਰਸਿਟੀ ਵਿੱਚ ਪੜਨ ਵਾਲੇ ਸਾਇੰਸ ਸਟੂਡੈਂਟਸ

Htv Punjabi

Leave a Comment