Htv Punjabi
Punjab

ਪਠਾਨਕੋਟ ਦੀਆਂ ਸੜਕਾਂ ‘ਤੇ ਸ਼ਰਾਬ ਦੀ ਮੱਚ ਗਈ ਲੁੱਟ, ਠੇਕੇ ਬੰਦ ਤੇ ਸ਼ਰਾਬੀਆਂ ਨੇ ਦਾਰੂ ਮਿਲਣ ਤੇ ਖੂਬ ਕੱਢੇ ਦੰਦ!

ਪਠਾਨਕੋਟ : ਕਰਫਿਊ ਦੇ ਵਿੱਚ ਪਠਾਨਕੋਟ ਅੰਮਿ੍ਰਤਸਰ ਰਾਸ਼ਟਰੀ ਰਾਜਮਾਰਗ ਤੇ ਹਾਦਸੇ ਦੇ ਬਾਅਦ ਤਸਕਰ ਸ਼ਰਾਬ ਨਾਲ ਭਰੀ ਬੋਰੀਆਂ ਅਤੇ ਬੈਗ ਸੁੱਟ ਫਰਾਰ ਹੋ ਗਏ l ਜਦ ਪੁਲਿਸ ਉੱਥੇ ਪਹੁੰਚੀ ਤਾਂ ਇੱਕ ਦੋ ਟੁੱਟੀ ਬੋਤਲਾਂ ਦੇ ਇਲਾਵਾ ਉੱਥੇ ਖਾਲੀ ਬੋਰੀ ਅਤੇ ਬੈਗ ਹੀ ਮਿਲੇ l ਜਿਸ ਦੇ ਬਾਅਦ ਪੁਲਿਸ ਵੀ ਬਿਨਾਂ ਕਾਰਵਾਈ ਦੇ ਮੁੜ ਆਈ l ਮਾਮਲਾ ਪਠਾਨਕੋਟ ਅੰਮਿ੍ਰਤਸਰ ਰਾਸ਼ਟਰੀ ਰਾਜਮਾਰਗ ਸਥਿਤ ਪਿੰਡ ਨਰੋਟ ਪੁਲੀ ਦਾ ਹੈ l
ਜਿੱਥੇ ਦੁਪਹਿਰ ਨੂੰ ਕੋਵਿਡ-19 ਨੂੰ ਲੈ ਕੇ ਡਿਊਟੀ ਦੇ ਰਹੀ ਟੀਮ ਦੀ ਕਾਰ ਬਾਈਕ ਸਵਾਰ ਨੋਜਵਾਨਾਂ ਨਾਲ ਟਕਰਾ ਗਈ l ਹਾਦਸੇ ਵਿੱਚ ਬਾਈਕ ਸਵਾਰ ਜ਼ਖ਼ਮੀ ਹੋ ਗਏ ਅਤੇ ਉਨ੍ਹਾਂ ਦੀ ਬੋਰੀ ਅਤੇ ਬੈਗ ਸੜਕ ਤੇ ਗਿਰ ਗਿਆ l ਜਿਨ੍ਹਾਂ ਵਿੱਚ ਸ਼ਰਾਬ ਦੀ ਬੋਤਲਾਂ ਭਰੀਆਂ ਸਨ.ਇਨ੍ਹਾਂ ਵਿੱਚ ਕੁਝ ਬੋਤਲਾਂ ਟੁੱਟ ਵੀ ਗਈਆਂ l ਦੇਖਦੇ ਹੀ ਦੇਖਦੇ ਨੌਜਵਾਨ ਬਾਈਕ ਸਮੇਤ ਫਰਾਰ ਹੋ ਗਏ ਅਤੇ ਸ਼ਰਾਬ ਨਾਲ ਭਰਿਆ ਬੈਗ ਅਤੇ ਬੋਰੀ ਉੱਥੇ ਹੀ ਸੁੱਟ ਗਏ l ਇਸ ਦੌਰਾਨ ਉੱਥੋਂ ਲੰਘ ਰਹੇ ਲੋਕਾਂ ਨੇ ਬੋਤਲਾਂ ਚੁੱਕਣੀਆਂ ਸ਼ੁਰੂ ਕਰ ਦਿੱਤੀਆਂ l ਜਦ ਤੱਕ ਪੁਲਿਸ ਪਹੁੰਚੀ ਤਦ ਤੱਕ ਲੋਕ ਸਾਰੀਆਂ ਬੋਤਲਾਂ ਚੁੱਕ ਕੇ ਲੈ ਜਾ ਚੁੱਕੇ ਸਨ l ਐਸਐਸਓ ਥਾਣਾ ਸਦਰ ਬਲਵਿੰਦਰ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਤੇ ਜਦੋਂ ਉਹ ਉੱਥੇ ਪਹੁੰਚੇ ਤਾਂ ਨਾ ਕੋਈ ਵਿਅਕਤੀ ਮਿਲਿਆ, ਨਾ ਵਾਹਨ ਅਤੇ ਨਾ ਹੀ ਸ਼ਰਾਬ ਬਰਾਮਦ ਹੋਈ l ਉਨ੍ਹਾਂ ਨੇ ਕਿਹਾ ਕਿ ਮਾਮਲੇ ਦੀ ਜਾਂਚ ਕਰਨਗੇ.ਫਿਲਹਾਲ ਕੋਈ ਕਾਰਵਾਈ ਨਹੀਂ ਕੀਤੀ ਹੈ l

Related posts

ਜਿਸ ਨੇ ਦੇਖ ਲਈ ਆਹ ਵੀਡੀਓ ਉਸਦੇ ਘਰੋ 70 ਬਿਮਾਰੀਆਂ ਹੋਣਗੀਆਂ ਖਤਮ

htvteam

ਪਿਓ ਵੱਲੋਂ ਧੀ ਨਾਲ ਟੱ/ਪੀ/ਆਂ ਹੱ/ਦਾਂ ਮਾਮਲੇ ਚ ਵੱਡਾ ਖੁਲਾਸਾ ?

htvteam

ਕਨੈਡਾ ਜਾਕੇ ਬ/ਦਲੇ ਨੂੰਹ ਦੇ ਰੰ/ਗ ਢੰ/ਗ, ਪ/ਤੀ ਨਾਲ ਕ/ਮ/ਰੇ ਚ….?

htvteam

Leave a Comment