Htv Punjabi
Punjab Video

ਕਨੈਡਾ ਜਾਕੇ ਬ/ਦਲੇ ਨੂੰਹ ਦੇ ਰੰ/ਗ ਢੰ/ਗ, ਪ/ਤੀ ਨਾਲ ਕ/ਮ/ਰੇ ਚ….?

ਪੁੱਤਰ ਦੇ ਚੰਗੇ ਭਵਿੱਖ ਲਈ ਕਰਜਾ ਚੁੱਕ ਨੂੰਹ ਤੇ ਖਰਚਿਆ 45 ਲੱਖ
ਕਨੈਡਾ ਲਿਜਾ ਕੇ ਪਤੀ ਨੂੰ ਬੁਲਾਉਣਾ ਛੱਡਿਆ, ਮੰਗਿਆ ਤਲਾਕ
ਕਰਜੇ ਦੀ ਮਾਰ ਹੇਠ ਦੱਬੇ ਪਰਿਵਾਰ ਨੇ ਥਾਣੇ ਵਿੱਚ ਮਾਮਲਾ ਕਰਵਾਇਆ ਦਰਜ
ਪੰਜਾਬ ਭਰ ਵਿੱਚ ਵਿਦੇਸ਼ ਭੇਜਣ ਦੇ ਨਾਂ ਦੇ ਉੱਪਰ ਰੋਜ਼ਾਨਾ ਠੱਗੀਆਂ ਦੇ ਕਈ ਮਾਮਲੇ ਸਾਹਮਣੇ ਆਉਂਦੇ ਹਨ । ਜਿਨਾਂ ਵਿੱਚ ਏਜਂਟਾਂ ਦੁਆਰਾ ਭੋਲੇ ਭਾਲੇ ਲੋਕਾਂ ਨੂੰ ਠੱਗਿਆ ਜਾਂਦਾ ਹੈ ਜਾਂ ਫਿਰ ਕਈ ਮਾਮਲਿਆਂ ਵਿੱਚ ਕੁੜੀਆਂ ਵਿਆਹ ਤੇ ਖਰਚ ਕਰਵਾ ਬਾਹਰ ਜਾ ਮੁੰਡੇ ਨੂੰ ਨਹੀਂ ਪੁੱਛਦੀਆਂ ਤੇ ਅਜਿਹਾ ਹੀ ਇੱਕ ਮਾਮਲਾ ਲੁਧਿਆਣਾ ਦੇ ਪਿੰਡ ਢੈਪਈ ਵਿੱਚ ਸਾਹਮਣੇ ਆਇਆ ਹੈ ਜਿੱਥੇ ਇੱਕ ਪਿਤਾ ਨੇ ਆਪਣੇ ਬੇਟੇ ਦੇ ਚੰਗੇ ਭਵਿੱਖ ਦੀ ਆਸ ਵਿੱਚ ਕਨੇਡਾ ਗਈ ਕੁੜੀ ਦੀ ਪੜ੍ਹਾਈ ਉੱਪਰ ਲਗਭਗ 45 ਲੱਖ ਰੁਪਏ ਖਰਚ ਕੀਤੇ। ਵਿਆਹ ਡੇਢ ਮਹੀਨੇ ਮਗਰੋਂ ਲੜਕੀ ਕਨੇਡਾ ਚਲੀ ਗਈ ਅਤੇ ਤਕਰੀਬਨ ਚਾਰ ਮਹੀਨੇ ਬਾਅਦ ਮੁੰਡੇ ਨੂੰ ਵੀ ਬੁਲਾਇਆ। ਪਰ ਉੱਥੇ ਜਾ ਕੇ ਮੁੰਡੇ ਨਾਲ ਨਹੀਂ ਰਹੀ ਅਤੇ ਤਲਾਕ ਦਾ ਕੇਸ ਲਗਾ ਦਿੱਤਾ । ਜਿਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਸਹੁਰੇ ਪਰਿਵਾਰ ਨਾਲ ਗੱਲਬਾਤ ਕੀਤੀ ਪਰ ਮਾਮਲਾ ਹੱਲ ਨਾ ਹੋਣ ਦੀ ਸੂਰਤ ਵਿੱਚ ਥਾਣੇ ਵਿੱਚ ਮਾਮਲਾ ਦਰਜ ਕਰਵਾਇਆ। ਜਿੱਥੇ ਜਾਂਚ ਤੋਂ ਬਾਅਦ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਗਿਆ ਹੈ। । ਪੀੜਿਤ ਪਰਿਵਾਰ ਇਨਸਾਫ ਦੀ ਮੰਗ ਕਰ ਰਿਹਾ ਹੈ।

ਉੱਥੇ ਹੀ ਮੁੰਡੇ ਦੀ ਮਾਂ ਦੀਆਂ ਅੱਖਾਂ ਵਿੱਚੋਂ ਅੱਜ ਵੀ ਹੰਜੂ ਨਹੀਂ ਰੁਕ ਰਹੇ ਜਿਸ ਨੇ ਕਿਹਾ ਕਿ ਵਿਆਹ ਤੋਂ ਤਕਰੀਬਨ ਇੱਕ ਮਹੀਨਾ ਬਾਅਦ ਕੁੜੀ ਵਿਦੇਸ਼ ਚਲੀ ਗਈ ਅਤੇ 20 ਦਿਨ ਦੇ ਕਰੀਬ ਉਹ ਉਹਨਾਂ ਕੋਲ ਰਹੀ ਸੀ ਜਿਸ ਦੌਰਾਨ ਮੁੰਡਾ ਅਤੇ ਕੁੜੀ ਚੰਡੀਗੜ੍ਹ ਘੁੰਮਣ ਲਈ ਵੀ ਗਏ ਸੀ ਉਹਨਾਂ ਨੇ ਕਿਹਾ ਕਿ ਵਿਦੇਸ਼ ਜਾ ਕੇ ਵੀ ਫੋਨ ਕਰਦੀ ਸੀ ਪਰ ਮੁੰਡੇ ਦੇ ਜਾਣ ਤੋਂ ਬਾਅਦ ਉਸਨੇ ਸਾਡਾ ਫੋਨ ਨਹੀਂ ਚੁੱਕਿਆ ਤੇ ਮੁੰਡੇ ਦਾ ਨੰਬਰ ਵੀ ਬਲੋਕ ਕਰ ਦਿੱਤਾ ਅਤੇ ਤਲਾਕ ਦਾ ਕੇਸ ਲਗਾ ਦਿੱਤਾ ਹੈ।

ਉਹਨਾਂ ਨੇ ਕਿਹਾ ਕਿ ਸਾਨੂੰ ਇਨਸਾਫ ਮਿਲਣਾ ਚਾਹੀਦਾ। ਉੱਥੇ ਹੀ ਮੁੰਡੇ ਦੇ ਪਿਤਾ ਤੇ ਮੁੰਡੇ ਦੇ ਚਾਚੇ ਨੇ ਦੱਸਿਆ ਕੀ ਉਹਨਾਂ ਨੇ ਆਪਣੀ ਜਮੀਨ ਗਹਿਣੇ ਧਰ ਕੇ 45 ਲੱਖ ਰੁਪਆ ਕੁੜੀ ਉੱਪਰ ਖਰਚ ਕੀਤਾ ਸੀ ਪਰ ਉਹਨਾਂ ਨੂੰ ਬਾਅਦ ਵਿੱਚ ਪਤਾ ਲੱਗਿਆ ਕਿ ਕੁੜੀ ਨੇ ਪਹਿਲਾਂ ਵੀ ਕਿਸੇ ਨਾਲ ਠੱਗੀ ਕੀਤੀ ਸੀ ਜਿਸ ਨੂੰ ਉਹਨਾਂ ਵੱਲੋਂ ਦਿੱਤੇ ਗਏ ਪੈਸੇ ਦੇ ਕੇ ਰਾਜੀਨਾਮਾ ਕੀਤਾ । ਉਹਨ੍ਾਂ ਨੇ ਕਿਹਾ ਕਿ ਮੁੰਡੇ ਨੂੰ ਬੁਲਾਉਣ ਤੋਂ ਬਾਅਦ ਉਸ ਉਸ ਦਾ ਫੋਨ ਵੀ ਨਹੀਂ ਚੁੱਕਿਆ ਤੇ ਉਸ ਦਾ ਨੰਬਰ ਵੀ ਬਲਾਕ ਕਰ ਦਿੱਤਾ ਉਹਨਾਂ ਨੇ ਕਿਹਾ ਕਿ ਅਖੀਰ ਵਿੱਚ ਉਹਨਾਂ ਪੁਲਿਸ ਨੂੰ ਕੰਪਲੇਟ ਕੀਤੀ ਜਿੱਥੇ ਮਾਮਲਾ ਦਰਜ ਹੋ ਚੁੱਕਾ ਹੈ ਅਤੇ ਉਹਨਾਂ ਨੇ ਇਨਸਾਫ ਦੀ ਮੰਗ ਕੀਤੀ ਹੈ।।। ਉਹਨਾਂ ਨੇ ਕਿਹਾ ਕਿ ਉਹਨਾਂ ਨੇ ਆਪਣੀ ਸਾਰੀ ਜਮੀਨ ਗਹਿਣੇ ਰੱਖ ਕੇ ਅਤੇ ਲੋਕਾਂ ਤੋਂ ਉਧਾਰੇ ਪੈਸੇ ਫੜ ਕੇ ਮੁੰਡੇ ਤੇ ਖਰਚ ਕੀਤੇ ਸਨ ਤਾਂ ਜੋ ਮੁੰਡੇ ਦਾ ਭਵਿੱਖ ਸੰਵਰ ਸਕੇ ।

ਉੱਥੇ ਹੀ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਜਾਂਚ ਤੋਂ ਬਾਅਦ ਹੀ ਮਾਮਲਾ ਦਰਜ ਕੀਤਾ ਗਿਆ ਹੈ ਜਿਸ ਵਿੱਚ 45 ਲੱਖ ਰੁਪਏ ਦੀ ਠੱਗੀ ਨੂੰ ਲੈ ਕੇ ਪੀੜਿਤ ਪਰਿਵਾਰ ਵੱਲੋਂ ਕੰਪਲੇਟ ਕੀਤੀ ਗਈ ਸੀ । ਉਹਨਾਂ ਨੇ ਕਿਹਾ ਇਸ ਮਾਮਲੇ ਵਿੱਚ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਬਿਨ੍ਹਾਂ ਕੋਈ ਪੈਸਾ ਖਰਚੇ ਐਵੇਂ ਕਰੋਂ ਕੁੜੀਆਂ ਦੇ ਵਿਆਹ; ਟਰੱਕ ਭਰਕੇ ਕੁੜੀਆਂ ਨੂੰ ਮਿਲੇਗਾ ਸਮਾਨ

htvteam

ਦੇਖੋ ਕਿਵੇਂ 20 ਮਿੰਟ ‘ਚ ਅੱਖਾਂ ਦੀ ਰੌਸ਼ਨੀ ਆਉਂਦੀ ਐ ਵਾਪਿਸ; ਵਿਦੇਸ਼ਾਂ ਤੋਂ ਵੱਡੇ ਵੱਡੇ ਅਮੀਰ ਬੰਦੇ ਆਉਂਦੇ ਨੇ ਇਲਾਜ਼ ਕਰਵਾਉਣ

htvteam

ਹੁਣੇ ਹੁਣੇ ਆਹ ਸ਼ਹਿਰ ਚ ਆਪ ਆਗੂ ਤੇ ਚੱਲੀਆਂ ਗੋ–ਲੀਆਂ

htvteam

Leave a Comment