Htv Punjabi
Uncategorized

ਕਰੋਨਾ ਮਹਾਂਮਾਰੀ : ਹੁਣ ਰੂਸ ਦੇ ਪ੍ਰਧਾਨ ਮੰਤਰੀ ਨੂੰ ਚਿੰਬੜੀ ਆਹ ਨਾਮੁਰਾਦ ਬਿਮਾਰੀ, ਪੈ ਗਈਆਂ ਭਾਜੜਾਂ

ਨਵੀਂ ਦਿੱਲੀ : ਜਦੋਂ ਕਦੇ ਵੀ ਸਮਾਜ ਵਿੱਚ ਕਿਸੇ ਨਾਲ ਕੋਈ ਬੁਰਾ ਹੋਣ ਦੀ ਗੱਲ ਤੁਰਦੀ ਹੈ ਤਾਂ ਅਕਸਰ ਲੋਕ ਇਹ ਚਰਚਾ ਕਰਨ ਲੱਗ ਪੈਂਦੇ ਹਨ ਕਿ ਫਲਾਣੇ ਦਾ ਕੀ, ਉਨ੍ਹਾਂ ਦਾ ਕੀ ਵਿਗੜਨਾ, ਉਹ ਤਾਂ ਵੱਡੇ ਬੰਦੇ ਹਨ l ਪਰ ਦੱਸ ਦਈਏ ਕਿ ਕੋਰੋਨਾ ਨਾਮ ਦੀ ਇਸ ਮਹਾਂਮਾਰੀ ਨੇ ਦੁਨੀਆਂ ਦੇ ਨਾਂ ਕਿਸੇ ਵੱਡੇ ਤੇ ਨਾ ਕਿਸੇ ਛੋਟੇ, ਕਿਸੇ ਵੀ ਕਿਸਮ ਦੇ ਬੰਦੇ ਨੂੰ ਬਖ਼ਸ਼ਿਆ ਨਈਂ ਹੈ l ਰੂਸ ਤੋਂ ਆ ਰਹੀਆਂ ਖਬਰਾਂ ਨੂੰ ਵੇਖਣ ਸਮਝਣ ਤੋਂ ਬਾਅਦ ਤਾਂ ਇਹ ਗੱਲ ਪੱਕੀ ਜਾਪਣ ਲੱਗ ਪਈ ਹੈ ਕਿ ਕੋਰੋਨਾ ਮਹਾਂਮਾਰੀ ਸਾਰਿਆਂ ਨੂੰ ਇੱਕੋ ਅੱਖ ਨਾਲ ਵੇਖ ਰਹੀ ਹੈ l ਜੀ ਹਾਂ ਇਹ ਬਿਲਕੁਲ ਸੱਚ ਹੈ ਕਿਉਂਕਿ ਇਸ ਮਹਾਂਮਾਰੀ ਨੇ ਹੁਣ ਰੂਸ ਦੇ ਪ੍ਰਧਾਨ ਮੰਤਰੀ ਮਿਥਾਲੀ ਮਿਸਸ਼ੁਸਤੀਨ ਨੂੰ ਵੀ ਆਪਣੀ ਚਪੇਟ ਵਿੱਚ ਲੈ ਲਿਆ ਹੈ l ਜਿਨ੍ਹਾਂ ਦਾ ਕੋਵਿਡ-19 ਟੈਸਟ ਕੀਤੇ ਜਾਣ ਤੋਂ ਬਾਅਦ ਉਹ ਰਿਪੋਰਟ ਆਉਣ ਤੇ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ l
ਮਿਥਾਈਲ ਮਿਸਸ਼ੁਸ਼ਤੀਨ ਨੂੰ ਇਲਾਜ ਲਈ ਹੁਣ ਹਸਪਤਾਲ ਦਾਖਲ ਕਰਵਾਇਆ ਗਿਆ ਹੈ l ਇਸ ਸਾਲ ਜਨਵਰੀ ਵਿੱਚ ਪ੍ਰਧਾਨ ਮੰਤਰੀ ਚੁਣੇ ਗਏ ਮਿਥਾਈਲ ਨੇ ਇਹ ਜਾਣਕਾਰੀ ਰੂਸੀ ਰਾਸ਼ਟਰਪਤੀ ਵਲਾਦੀਮੀ l ਪੁਤਿਨ ਨੂੰ ਇੱਕ ਵੀਡੀਓ ਕਾਨਫਰੰਸਿੰਗ ਰਾਹੀਂ ਦਿੱਤੀ l ਜਿਨ੍ਹਾਂ ਨੇ ਕਿਹਾ ਕਿ ਫਿਲਹਾਲ ਉਹ ਪ੍ਰਧਾਨ ਮੰਤਰੀ ਦਾ ਅਹੁਦਾ ਛੱਡ ਰਹੇ ਹਨ ਤੇ ਹੁਣ ਉਨ੍ਹਾਂ ਦੀ ਜਗ੍ਹਾ ਆਂਦਰੇ ਬੇਲਸੋਫ ਦੇਸ਼ ਦੇ ਕਾਰਜਕਾਰੀ ਪ੍ਰਧਾਨ ਮੰਤਰੀ ਬਣਾਏ ਜਾਣ, ਜਿਸ ਸਲਾਹ ਨੂੰ ਵਲਾਦੀਮੀਰ ਪੁਤਿਨ ਨੇ ਮੰਨ ਲਿਆ ਹੈ l

Related posts

ਕੋਰੋਨਾ ਵਾਇਰਸ : ਅਮਰੀਕਾ ਤੋਂ ਬਾਅਦ ਫਰਾਂਸ ਤੇ ਬਰਤਾਨੀਆ ਵੀ ਹੋਏ ਚੀਨ ਦੇ ਖਿਲਾਫ, ਕਿਹਾ ਜਾਂਚ ਕਰਾਉ ਕੌਣ ਕਸੂਰਵਾਰ

Htv Punjabi

ਗੈਂਗਸਟਰ ਜੇਲ੍ਹ ਚੋਂ ਮੰਗ ਰਿਹਾ ਸੀ ਫਿਰੌਤੀ, ਦੁਕਾਨਦਾਰ ਨੇ ਬਲੌਕ ਕੀਤਾ ਫੋਨ ਨੰਬਰ, ਤਾਂ ਗੈਂਗਸਟਰ ਨੇ ਕੀਤਾ ਆਹ ਕੰਮ 

Htv Punjabi

ਨੌਕਰੀ ਜਾਣ ਤੋਂ ਬਾਅਦ ਮੋਦੀ ਸਰਕਾਰ ਦਏਗੀ 2 ਸਾਲ ਤਕ ਦਾ ਪੈਸਾ !

admin

Leave a Comment