Htv Punjabi
Punjab Video

ਬਠਿੰਡੇ ਦੇ SSP ਨਾਨਕ ਸਿੰਘ ਤੋਂ ਬਾਅਦ DSP ਨੇ ਪਈ ਸਾਈਕਲ ‘ਤੇ ਧੱਕ ! DSP ਨੂੰ ਸਾਈਕਲ ‘ਤੇ ਦੇਖ ਕਈਆਂ ਦਾ ਨਿਕਲਿਆ, ਕਈ ਬੇਹੋਸ਼, ਜਨਾਨੀਆਂ ਦੀ ਲੱਗੀ ਦੌੜ

ਬਠਿੰਡਾ (ਨਰੇਸ਼ ਸ਼ਰਮਾ) : ਕਰਫਿਊ ਤੇ ਤਾਲਾਬੰਦੀ ਦੌਰਾਨ ਬਿਨਾਂ ਕੰਮ ਦੇ ਸੜਕਾਂ ‘ਤੇ ਖੁਲ੍ਹੇ ਘੁੰਮ ਰਹੇ ਬਠਿੰਡਾ ਦੇ ਲੋਕਾਂ ਲਈ ਅੱਜ ਦਾ ਦਿਨ ਸ਼ਾਮਤ ਵਾਲਾ ਰਿਹਾ। ਇਸ ਦੌਰਾਨ ਸਾਦੇ ਕੱਪੜਿਆਂ ‘ਚ ਸ਼ਹਿਰ ਦੀਆਂ ਸੜਕਾਂ ‘ਤੇ ਗਲੀਆਂ ਅੰਦਰ ਸਾਈਕਲ ‘ਤੇ ਹੀ ਗਸ਼ਤ ਕਰਨ ਨਿਕਲੇ ਇਥੋਂ ਦੇ ਡੀਐਸਪੀ ਗੁਰਜੀਤ ਸਿੰਘ ਰੁਮਾਣਾ ਨੇ ਕੀ ਡਾਕਟਰ, ਕੀ ਐਕਸੀਅਨ, ਜਨਾਨੀਆਂ, ਕੀ ਦੁਕਾਨਦਾਰ ਤੇ ਕੀ ਡਰਾਮੇਬਾਜ਼ ਲੋਕਾਂ ਨੂੰ ਜਦੋਂ ਅੱਖ ਦੇ ਫੋਰ ਵਿੱਚ ਹੀ ਫੜ ਲਿਆ, ਤਾਂ ਹਰ ਕਿਸੇ ਨੇ ਆਪੋ ਆਪਣੇ ਢੰਗ ਨਾਲ ਬਹਾਨੇ ਬਣਾਕੇ ਪੁਲਿਸ ਕੋਲੋਂ ਬਚਣ ਦੀ ਕੋਸ਼ਿਸ਼ ਕੀਤੀ। ਫੜੇ ਗਏ ਲੋਕਾਂ ਵਿੱਚੋਂ ਜਦੋਂ ਕੁਝ ਨੇ ਕਿਹਾ ਕਿ ਮੈਂ ਡਾਕਟਰ ਹਾਂ ਤਾਂ ਡੀਐਸਪੀ ਦਾ ਜਵਾਬ ਸੀ ਕਿ ਤੁਹਾਡਾ ਮਾਸਕ ਕਿਥੇ ਹੈ, ਤੇ ਜੇਕਰ ਤੁਸੀਂ ਹੀ ਮਾਸਕ ਨਹੀਂ ਪਾਉਂਦੇ ਤਾਂ ਮੈਂ ਤੁਹਾਡੀ ਸਲਾਹ ਕਿਉਂ ਮੰਨਾਂਗਾ ?
ਦੱਸ ਦਈਏ ਕਿ ਡੀਐਸਪੀ ਗੁਰਜੀਤ ਸਿੰਘ ਰੁਮਾਣਾ ਅੱਜਕਲ੍ਹ ਸਵੇਰੇ 5 ਵਜੇ ਹੀ ਬਠਿੰਡਾ ਦੀਆਂ ਗਲੀਆਂ ਤੇ ਬਾਜ਼ਾਰਾਂ ਅੰਦਰ ਸਾਈਕਲ ਤੇ ਹੀ ਧੱਕ ਪਾਉਣ ਨਿਕਲ ਪੈਂਦੇ ਨੇ, ਤੇ ਉਨ੍ਹਾਂ ਦੇ ਨਾਲ ਹੁੰਦੀ ਐ ਪੂਰੀ ਪੁਲਿਸ ਪਾਰਟੀ ਤੇ ਫੇਰ ਜੋ ਹੁੰਦਾ ਹੈ ਉਸ ਨੂੰ ਦੇਖ ਕੇ ਕਈਆਂ ਦਾ ਪਿਸ਼ਾਬ ਵੀ ਵਿਚੇ ਨਿਕਲ ਜਾਂਦਾ ਹੈ। ਜਿਵੇਂ ਕਿ ਅੱਜ ਦੀ ਰੇੜ੍ਹ ਦੌਰਾਨ ਉਦੋਂ ਹੋਇਆ ਜਦੋ ਪੁਲਿਸ ਨੇ ਇੱਕ ਅਜਿਹੇ ਬੰਦੇ ਨੂੰ ਫੜ ਲਿਆ।  ਮੌਕੇ ‘ਤੇ ਹੀ ਇਹ ਬੰਦਾ ਪੁਲਿਸ ਪਾਰਟੀ ਨੂੰ ਦੇਖ ਕੇ ਬੇਹੋਸ਼ ਹੋਣ ਦਾ ਡਰਾਮਾ ਕਰ ਲੱਗਾ ਜਿਸ ਨੂੰ ਪੁਲਿਸ ਵਾਲੇ ਲੱਤਾਂ ਬਾਹਾਂ ਤੋਂ ਫੜਦਿਆਂ ਤੋਰੀ ਵਾਂਗ ਲਮਕਾਕੇ ਲੈ ਗਏ।
ਇਸ ਖ਼ਬਰ ਨੂੰ ਵੀਡੀਓ ਰੂਪ ‘ਚ ਦੇਖਣ ਲਈ ਹੇਠ ਦਿੱਤੇ ਲਿੰਕ ‘ਤੇ ਕਲਿੱਕ ਕਰੋ ਤੇ ਦੇਖੋ ਪੂਰਾ ਮਾਮਲਾ ਲਾਈਵ ਤਸਵੀਰਾਂ ਦੇ ਰੂਪ ‘ਚ ,…

Related posts

ਜੇਕਰ ਤੁਸੀਂ ਕੋਈ ਪਸ਼ੂ ਰੱਖਿਆ ਤਾਂ ਆਧਾਰ ਨੰਬਰ ਲੈਣ ਲਈ ਹੋ ਜਾਓ ਤਿਆਰ

htvteam

ਕੋਠੇ ਜਿੱਡੇ ਮਸ਼ਹੂਰ ਗੁਰ ਸਿੱਖ ਨੌਜਵਾਨ ਨੂੰ ਚੁੱਕਿਆ ਪੁਲਿਸ ਨੇ ,ਵਜ੍ਹਾ ਸੁਣ ਤੁਸੀ ਵੀ ਹੋ ਜਾਵੋਂਗੇ ਹੈਰਾਨ ?

htvteam

ਆਹ ਨੁਸਕਾ ਡੇਅਰੀ ‘ਚ ਲਿਆਓ ਪਸ਼ੂਆਂ ਦੀ ਜਾਨ ਬਚਾਓ ਡਾਕਟਰ ਤੋਂ ਖਹਿੜਾ ਛੁਡਾਓ

htvteam

Leave a Comment