Htv Punjabi
Punjab Video

ਇਹ LIVE ਵੀਡੀਓ ਦੇਖਣ ਵਾਲੇ ਹਰ ਬੰਦੇ ਦੀਆਂ ਅੱਖਾਂ ‘ਚ ਆ ਜਾਣਗੇ ਹੰਝੂ , ਬਿਮਾਰ ਬਜ਼ੁਰਗ ਨਾਲ ਹੋਇਆ ਅਜੀਬ ਕੰਮ, ਪਰਿਵਾਰ ਛੋਟੇ ਹਾਥੀ ‘ਚ ਲੱਦ ਕੇ

ਕਪੂਰਥਲਾ (ਕਸ਼ਮੀਰ ਸਿੰਘ ਭੰਡਾਲ) : ਇੱਕ ਪਾਸੇ ਤਾਂ ਸਰਕਾਰ ਵੱਲੋਂ ਸੂਬੇ ‘ਚ ਕਰਫਿਊ ਲਗਾਇਆ ਗਿਐ ਅਤੇ ਲੋਕਾਂ ਨੂੰ ਘਰਾਂ ‘ਚ ਰਹਿਣ ਦੇ ਆਦੇਸ਼ ਦਿੱਤੇ ਗਏ ਨੇ ਤੇ ਉੱਥੇ ਹੀ ਦੁਜੇ ਪਾਸੇ ਕਪੂਰਥਲਾ ਦੀ ਇੱਕ ਬੈਂਕ ਦੇ ਅਧੀਕਾਰੀਆਂ ਵੱਲੋਂ ਬਜ਼ੁਰਗ ਨੂੰ ਬਿਮਾਰ ਹਾਲਤ ‘ਚ ਮਜ਼ਬੂਰ ਕਰਕੇ ਬੈਂਕ ਬੁਲਾਇਆ ਗਿਆ। ਕਾਰਨ ਸੀ ਬਜ਼ੁਰਗ ਦਾ ਬਿਮਾਰ ਹੋਣਾ ਤੇ ਉਸ ਤੋਂ ਇਲਾਵਾ ਬੈਂਕ ਵਾਲੇ ਕਿਸੇ ਹੋਰ ਨੂੰ ਪੈਸੇ ਦੇਣ ਤੋਂ ਇਨਕਾਰੀ ਸਨ। ਲਿਹਾਜਾ ਪਰਿਵਾਰ ਨੂੰ ਮਜਬੂਰੀਵਸ਼ ਬਜ਼ੁਰਗ ਨੂੰ ਛੋਟੇ ਹਾਥੀ ‘ਚ ਮੰਜਾ ਢਾਹ ਕੇ ਉਸ ਉੱਤੇ ਲਿਟਾ ਕੇ ਬੈਂਕ ਲਿਆਉਣਾ ਪਿਆ।
ਸਾਡੇ ਪੱਤਰਕਾਰ ਕਸ਼ਮੀਰ ਸਿੰਘ ਭੰਡਾਲ ਵਲੋਂ ਮੌਕੇ ਤੋਂ ਭੇਜੀ ਰਿਪੋਰਟ ਅਨੁਸਾਰ ਬਜ਼ੁਰਗ ਦੇ ਪਰਿਵਾਰ ਵਾਲੇ ਉਸਨੂੰ ਛੋਟੇ ਹਾਥੀ ‘ਚ ਪਾ ਕੇ ਬਿਮਾਰ ਹਾਲਤ ‘ਚ ਬੈਂਕ ਸਿਰਫ ਏਸ ਕਰਕੇ ਲਿਆਏ ਕਿਉਂਕਿ ਬੈਂਕ ਵਾਲਿਆਂ ਨੇ ਪੈਸੇ ਕਢਵਾਉਣ ਗਈ ਪੀੜੀਤ ਬਜ਼ੁਰਗ ਦੀ ਪਤਨੀ ਨੂੰ ਪੈਸੇ ਦੇਣ ਤੋਂ ਮਨ੍ਹਾਂ ਕਰ ਦਿੱਤਾ ਸੀ।  ਬੈਂਕ ਵਾਲਿਆਂ ਦਾ ਇਸ ਇਨਕਾਰੀ ਪਿੱਛੇ ਤਰਕ ਇਹ ਸੀ ਕਿ ਪੀੜੀਤ ਦਾ ਆਧਾਰ ਕਾਰਡ ਉਸਦੇ ਬੈਂਕ ਖਾਤੇ ਨਾਲ ਅਟੈਚ ਨਹੀਂ ਸੀ, ਤੇ ਬੈਂਕ ਵਾਲੇ ਲਕੀਰ ਦੇ ਫ਼ਕੀਰ ਬਣੀ ਹੋਰ ਕੋਈ ਤਰਕ ਸੁਣਨ ਨੂੰ ਤਿਆਰ ਨਹੀਂ ਸਨ।

ਉੱਧਰ ਦੂਜੇ ਪਾਸੇ ਇਸ ਮਾਮਲੇ ‘ਤੇ ਬੈਂਕ ਮੈਨੇਜਰ ਸਤਿੰਦਰਜੀਤ ਸਿੰਘ ਨਾਲ ਜਦੋਂ ਕੈਮਰੇ ‘ਤੇ ਗੱਲ ਕੀਤੀ ਗਈ, ਤਾਂ ਉਨ੍ਹਾਂ ਨੇ ਆਪਣੇ ਬੈਂਕ ਅਧਿਕਾਰੀਆਂ ਦੀ ਗਲਤੀ ਮੰਨਦੇ ਹੋਏ ਕਿਹਾ ਕਿ ਇਹ ਬਹੁਤ ਮਾੜਾ ਹੋਇਆ ਹੈ, ਤੇ ਜੇਕਰ ਉਨ੍ਹਾਂ ਦੇ ਕਿਸੇ ਬੈਂਕ ਅਧਿਕਾਰੀ ਨੇ ਅਜਿਹਾ ਕੀਤਾ ਹੈ ਤਾਂ ਸਬੰਧਰ ਬੈਂਕ ਅਧਿਕਾਰੀ ਵਿਰੁੱਧ ਜਾਂਚ ਕਰਕੇ ਕਾਰਵਾਈ ਕੀਤੀ ਜਾਏਗੀ

ਇਸ ਖ਼ਬਰ ਨੂੰ ਵੀਡੀਓ ਰੂਪ ‘ਚ ਦੇਖਣ ਲਈ ਹੇਠ ਦਿੱਤੇ ਲਿੰਕ ‘ਤੇ ਕਲਿੱਕ ਕਰੋ ਤੇ ਦੇਖੋ ਪੂਰਾ ਮਾਮਲਾ ਲਾਈਵ ਤਸਵੀਰਾਂ ਦੇ ਰੂਪ ‘ਚ ,…

Related posts

ਨਾ ਰਾਸ਼ਨ, ਨਾ ਸਬਜ਼ੀ ਨਾ ਦੁੱਧ ਨਾ ਖੀਰ ਤੇ ਨਾ ਖਿਚਵਾਉਂਦੈ ਤਸਵੀਰ, ਪੰਜਾਬ ਦੇ ਇਸ ਸ਼ਹਿਰ ‘ਚ ਬੰਦਾ ਲਾਉਂਦੈ ਸਿਧਾ ਪੈਸਿਆਂ ਦਾ ਲੰਗਰ !

Htv Punjabi

ਬਾਦਲਾਂ ਨੂੰ ਪੰਜਾਬ ਲੁੱਟਕੇ ਖਾਣ ਵਾਲੇ ਕਹਿਣ ਵਾਲੇ ਖੁਦ ਆਪ ਵਾਲੇ ਫਸੇ ਕਸੂਤੇ !

htvteam

ਕੋਈ ਘਰਵਾਲਾ ਆਪਣੀ ਘਰਵਾਲੀ ਨਾਲ ਅਜਿਹਾ ਵੀ ਕਰ ਸਕਦਾ ?

htvteam

Leave a Comment