Htv Punjabi
Punjab Video

ਲਾਵਾਂ ਉਪਰੰਤ ਪੈਦਲ ਹੀ ਤੁਰਿਆ ਜੋੜਾ, ਪੁਲਿਸੀਆਂ ਨੇ ਬੈਠਾਇਆ ਸਾਇਡ ‘ਤੇ, ਪੁਲਸੀਆ ਪਲਟਣ ਨੇ ਚੌਂਕ ‘ਚ ਚੂੜੇ ਵਾਲੀ ਨਾਰ ਤੋਂ ਹੀ ਮੁੰਡੇ ਨੂੰ ਪੁਵਾਏ ਸ਼ਗਨ, ਅੱਕੇ ਲਾੜੇ ਨੇ ਕਿਹਾ,..

ਗੁਰਦਸਪੁਰ (ਅਵਤਾਰ ਸਿੰਘ): ਸ਼ਹਿਰ ਬਟਾਲਾ ‘ਚ ਘਟਿ ਇੱਕ ਘਟਨਾ ਨੇ ਉਸ ਵੇਲੇ ਸਾਰਿਆਂ ਦਾ ਧਿਆਨ ਆਪਣਾ ਵੱਲ ਖਿੱਚ ਲਿਆ ਜਦੋਂ, ਵਿਆਹ ਕਰਵਾ ਕੇ ਸੜਕ ‘ਤੇ ਪੈਦਲ ਈ ਤੁਰੇ ਆਉਂਦੇ ਲਾੜੇ ਲਾੜੀ ਨੂੰ ਚੌਂਕ ‘ਚ ਖੜ੍ਹੀ ਇੱਕ ਪੁਲਿਸ ਪਾਰਟੀ ਨੇ ਘੇਰ ਕੇ ਰੋਕਣ ਉਪਰੰਤ ਉਨ੍ਹਾਂ ਦੀ ਬਿਨਾਂ ਕੋਈ ਗੱਲ ਸੁਣੇ ਦੋਵਾਂ ਨੂੰ ਸੜਕ ਦੇ ਇੱਕ ਪਾਸੇ ਬਿਠਾ ਲਿਆ। ਅਚਾਨਕ ਘਟੀ ਇਸ ਘਟਨਾ ਕਾਰਨ ਨਵਾਂ ਵਿਆਹਿਆ ਜੋੜਾ ਪਹਿਲਾਂ ਤਾਂ ਬੜੀ ਬੁਰੀ ਤਰ੍ਹਾਂ ਡਰ ਗਿਆ ਤੇ ਜਦੋਂ ਤੱਕ ਉਨ੍ਹਾਂ ਨੂੰ ਕਿਸੇ ਗੱਲ ਦੀ ਸਮਝ ਆਉਂਦੀ ਪੁਲਿਸ ਵਾਲਿਆਂ ਨੇ ਇੱਕ ਲਾਲ ਰੰਗ ਦਾ ਗੋਲ ਗੋਲ ਕੇਕ ਲਿਆ ਕੇ ਉਨ੍ਹਾਂ ਦੇ ਸਾਹਮਣੇ ਰੱਖ ਦਿੱਤਾ। ਕੇਕ ਦੇਖਣ ਉਪਰੰਤ ਉਨ੍ਹਾਂ ਦੀ ਜਾਨ ਵਿੱਚ ਜਾਨ ਆਈ ਕਿ ਮਾਮਲਾ ਉਨ੍ਹਾਂ ਦੇ ਖਿਲਾਫ ਨਹੀਂ ਬਲਕਿ ਹੱਕ ਵਿਚ ਐ।  ਇਸ ਬਾਰੇ ਜਾਣਕਾਰੀ ਦੇਂਦੀਆਂ ਲਾੜੇ ਨੇ ਦੱਸਿਆ ਕਿ ਉਹ ਆਪਣਾ ਵਿਆਹ ਬੜੀ ਧੂਮ ਧਾਮ ਨਾਲ ਕਰਨਾ ਚਾਹੁੰਦੇ ਸਨ, ਪਰ ਕੋਰੋਨਾ ਦੀ ਗੰਦੀ ਬਿਮਾਰੀ ਕਾਰਨ ਉਹ ਕੁਝ ਵੀ ਨਹੀਂ ਕਰ ਪਾਏ ਤੇ ਜਦੋਂ ਵਿਆਹ ਕਰਵਾਉਣ ਦੀ ਇਜ਼ਾਜ਼ਤ ਲੈਣ ਉਹ ਪੁਲਿਸ ਅਧਿਕਾਰੀਆਂ ਕੋਲ ਗਏ ਤੈਂ ਉਨ੍ਹਾਂ ਦੇ ਆਗਿਆ ਦੇਣ ਤੋਂ ਪਹਿਲਾਂ ਜੋ ਹਿਦਾਇਤਾਂ ਦਿੱਤੀਆਂ ਸਨ ਉਨ੍ਹਾਂ ਨੇ ਉਨ੍ਹਾਂ ਹਿਦਾਇਤਾਂ ਦਾ ਪੂਰਾ ਪੂਰਾ ਪਾਲਨ ਕੀਤਾ। ਜਿਸ ਦੇ ਨਤੀਜੇ ਵਜੋਂ ਸ਼ਾਇਦ ਖੁਸ਼ ਹੋਕੇ ਇਹ ਸਾਰੀ ਪੁਲਿਸ ਪਾਰਟੀ ਉਨ੍ਹਾਂ ਦੇ ਵਿਆਹ ਦੀ ਖੁਸ਼ੀ ਵਿੱਚ ਸ਼ਰੀਕ ਹੋਈ ਹੈ।
ਇਸ ਦੌਰਾਨ ਮੌਕੇ ਦਾ ਨਜ਼ਾਰਾ ਉਸ ਵੇਲੇ ਭਾਵੁਕ ਹੋ ਗਿਆ ਜਦੋਂ ਲਾੜੇ ਲਾੜੀ ਵੱਲੋਂ ਕੇਕ ਕੱਟਣ ਤੇ ਏਸੀਪੀ ਜਸਬੀਰ ਸਿੰਘ ਰਾਏ ਨੇ ਆਪਣੀ ਸਹਿਯੋਗੀ ਪੁਲਿਸ ਪਾਰਟੀ ਸਮੇਤ ਤਾੜੀਆਂ ਮਾਰਕੇ ਉਨ੍ਹਾਂ ਨੂੰ ਵਧਾਈਆਂ ਦਿੱਤੀਆਂ। ਜਸਬੀਰ ਸਿੰਘ ਰਾਏ ਅਨੁਸਾਰ ਪੰਜਾਬ ਪੁਲਿਸ ਕਰਫਿਊ ਤੇ ਤਾਲਾਬੰਦੀ ਦੌਰਾਨ ਸਰਕਾਰ ਦੀਆਂ ਹਿਦਾਇਤਾਂ ਦੀ ਪਾਲਣਾ ਕਰਨ ਵਾਲੇ ਹਰ ਨਵੇਂ ਵਿਆਹੇ ਜੋੜੇ ਦੀ ਹੌਂਸਲਾ ਅਫਜਾਈ ਕਰਨ ਲਈ ਉਨ੍ਹਾਂ ਦਾ ਨਾਕਿਆਂ ਤੇ ਸਵਾਗਤ ਕਰਦੀ ਹੈ ਤੇ ਇਸ ਜੋੜੇ ਦਾ ਵੀ ਸਵਾਗਤ ਕੇਕ ਕੱਟ ਕੇ ਕੀਤਾ ਗਿਆ ਹੈ ਤਾਂਕਿ ਲੋਕ ਇਸ ਬਿਮਾਰੀ ਨਾਲ ਲੜਨ ਲਈ ਸਰਕਾਰ ਦੀਆਂ ਹਿਦਾਇਤਾਂ ਦੀ ਖੁਸ਼ ਹੋਕੇ ਪਾਲਣਾ ਕਰਨ।

ਇਸ ਖ਼ਬਰ ਨੂੰ ਵੀਡੀਓ ਰੂਪ ‘ਚ ਦੇਖਣ ਲਈ ਹੇਠ ਦਿੱਤੇ ਲਿੰਕ ਤੇ ਕਲਿੱਕ ਕਰੋ ਤੇ ਦੇਖੋ live ਵੀਡੀਓ,…

Related posts

ਸ਼ਰਾਬ ਦੀ ਜ਼ਿਆਦਾ ਕੀਮਤ ਨਹੀਂ ਵਧਾਏਗੀ ਸਰਕਾਰ, ਸਿਰਫ ਟੈਕਸ ਤੋਂ ਹੀ ਰੈਵੇਨਿਊ ਵਧਾਉਣ ‘ਤੇ ਰਹੇਗਾ ਜ਼ੋਰ

Htv Punjabi

ਦੇਖੋ ਮੁੰਡੇ ਸਕੂਲ ‘ਚ ਵੜ੍ਹਕੇ ਕੀ ਕਰਗੇ ?

htvteam

ਨਿੱਕੀ ਜਿਹੀ ਬੱਚੀ ਨੂੰ ਵੀ ਨਹੀਂ ਬਖ਼ਸ਼ਿਆ ਪਾਪੀ ਨੇ; ਸੀਸੀਟੀਵੀ ‘ਚ ਕੈਦ ਹੋਈ ਸਨਸਨੀਖੇਜ਼ ਵਾਰਦਾਤ

htvteam

Leave a Comment