Htv Punjabi
Punjab

ਸ਼ਰਾਬ ਦੀ ਜ਼ਿਆਦਾ ਕੀਮਤ ਨਹੀਂ ਵਧਾਏਗੀ ਸਰਕਾਰ, ਸਿਰਫ ਟੈਕਸ ਤੋਂ ਹੀ ਰੈਵੇਨਿਊ ਵਧਾਉਣ ‘ਤੇ ਰਹੇਗਾ ਜ਼ੋਰ

ਚੰਡੀਗੜ੍ਹ : ਪੰਜਾਬ ਕੈਬਨਿਟ ਨੇ 2020-2021ਦੀ ਐਕਸਾਈਜ਼ ਪਾਲਿਸੀ ਨੂੰ ਮਨਜ਼ੂਰੀ ਦੇ ਦਿੱਤੀ ਹੈ l ਨਵੀਂ ਪਾਲਿਸੀ ਦੇ ਤਹਿਤ ਸ਼ਰਾਬ ਦੀ ਬੋਤਲ ਦੀ ਕੀਮਤ ਵਧਾਉਣ ਦੀ ਕੋਸ਼ਿਸ਼ ਨਹੀਂ ਕੀਤੀ ਗਈ ਅਤੇ ਨਾ ਹੀ ਕੋਟਾ ਜ਼ਿਆਦਾ ਵਧਾਇਆ ਗਿਆ ਹੈ l ਸਿਰਫ ਰੈਵੇਨਿਊ ਵਧਾਉਣ ‘ਤੇ ਜ਼ੋਰ ਦਿੱਤਾ ਹੈ l ਸਰਕਾਰ ਨੇ ਇਸ ਵਾਰ ਪਾਲਿਸੀ ਨੂੰ ਬਣਾਉਂਦੇ ਸਮੇਂ ਇਸ ਗੱਲ ਦਾ ਵੀ ਧਿਆਨ ਰੱਖਿਆ ਹੈ ਕਿ ਸ਼ਰਾਬ ਤਸਕਰੀ ‘ਤੇ ਰੋਕ ਲੱਗੇ l ਸਰਕਾਰ ਦੀ ਇਸ ਪਾਲਿਸੀ ਤੋਂ ਅੰਗਰੇਜ਼ੀ ਸ਼ਰਾਬ ਦੀ ਬੋਤਲ ‘ਤੇ 2 ਰੁਪਏ ਤੱਕ ਵਧਾਉਣ ਦੀ ਉਮੀਦ ਹੈ l ਇਸ ਦੇ ਇਲਾਵਾ ਸਰਕਾਰ ਨੇ ਇਸ ਵਾਰ ਵੀ ਗਰੁੱਪਾਂ ਦੀ ਸੰਖਿਆ ਨਹੀਂ ਵਧਾਈ ਹੈ l ਐਕਸਾਈਜ਼ ਪਾਲਿਸੀ ਵਿੱਚ ਸਰਕਾਰ ਨੇ ਮਿਨਿਮਮ ਗਾਰੰਟਿਡ ਰੈਵੇਨਿਊ 12 ਫੀਸਦੀ ਵਧਾਉਣ ਦਾ ਅਨੁਮਾਨਿਤ ਲਕਸ਼ੈ ਦੇਣ ਵਿੱਚ ਕਾਮਯਾਬ ਰਹਿਣ ਵਾਲੇ ਸ਼ਰਾਬ ਠੇਕੇਦਾਰਾਂ ਦੇ ਲਾਇਸੰਸ ਇਸ ਵਾਰ ਵੀ ਰਿਨਿਊ ਕੀਤੇ ਜਾਣਗੇ l ਟਰਾਈਲ ਦੇ ਤੌਰ ‘ਤੇ ਸਰਕਾਰ, ਸਰਕਾਰ ਦੁਆਰਾ ਮੋਹਾਲੀ ਸ਼ਹਿਰ ਵਿੱਚ ਆਨਲਾਈਨ ਹੋਮ ਡਿਲੀਵਰੀ ਦੇ ਲਈ ਆਨਲਾਈਨ ਪਲੇਟਫਾਰਮ ਸ਼ੁਰੂ ਕੀਤਾ ਜਾ ਸਕਦਾ ਹੈ, ਜਿਸਦੇ ਲਈ ਸ਼ਹਿਰ ਦੇ ਸਾਰੇ ਰਿਟੇਲ ਲਾਇਸੰਸਧਾਰਕਾਂ ਦੇ ਨਾਲ ਸਲਾਹ ਮਸ਼ਵਰੇ ਦੇ ਨਾਲ ਕੀਤਾ ਜਾਵੇਗਾ l ਨਵੀਂ ਪਾਲਿਸੀ ਦੇ ਤਹਿਤ ਰਿਟੇਲ ਵਿਕਰੀ ‘ਤੇ ਦੇਸ਼ੀ ਸ਼ਰਾਬ 5 ਰੁਪਏ, ਅੰਗਰੇਜ਼ੀ ਸ਼ਰਾਬ ‘ਤੇ 4 ਰੁਪਏ ਅਤੇ ਬੀਅਰ ‘ਤੇ 2 ਰੁਪਏ ਦੀ ਐਕਸਾਈਜ਼ ਡਿਊਟੀ ਦਾ ਵਾਧਾ ਕੀਤਾ ਹੈ l

Related posts

ਨਵੀਂ-ਨਵੀਂ ਵਿਆਹੀ ਕੁੜੀ ਦੇਖੋ ਕਿਹੜੇ ਹਾਲ ‘ਚ ਮਿਲੀ ?

htvteam

ਏਸ ਸ਼ਹਿਰ ‘ਚ ਧੜੱਲੇ ਨਾਲ ਚੱਲ ਰਿਹਾ ਗੋਰਖ ਧੰਦਾ, ਆਪ ਆਗੂ ‘ਤੇ ਲੱਗੇ ਮਿਲੀ ਭੁਗਤ ਦੇ ਇਲਜ਼ਾਮ

htvteam

ਸਕੂਲ ਨੂੰ ਬੰ/। ਬ ਨਾਲ ਉਡਾਉਣ ਵਾਲੀ ਧਮਕੀ ਮਾਮਲੇ ਚ ਜਾਣੋ ਸੱਚ !

htvteam

Leave a Comment