Htv Punjabi
Punjab Video

ਬਿਲਕੁਲ ਮਰਹੂਮ ਸਾਬਰ ਕੋਟੀ ਵਰਗੀ ਆਵਾਜ਼ , ਉਹੀ ਦਰਦ ! ਆਵਾਜ਼ ਸੁਣਕੇ ਦਿਲ ਲੱਗ ਜਾਏਗਾ ਰੋਣ, ਯਾਦ ਆਉਣਗੇ ਰਿਸ਼ਤੇ!!

ਬਠਿੰਡਾ : ਕੋਰੋਨਾ ਮਹਾਂਮਾਰੀ ਨੇ ਦੁਨੀਆਂ ਦੀ ਲਗਭਗ ਅੱਧੀ ਨਾਲੋਂ ਵੱਧ ਅਬਾਦੀ ਨੂੰ ਇਨ੍ਹੀ ਦਿਨੀ ਘਰ ਦੀ ਜੇਲ੍ਹ ਕਰਾ ਰੱਖੀ ਹੈ। ਜਿਸ ਵਿੱਚ ਨਾਂ ਕਿਸੇ ਨੂੰ ਕੋਈ ਮਿਲਣ ਆਉਂਦਾ ਹੈ ਤੇ ਨਾ ਹੀ ਕਿਸੇ ਕੋਲ ਕੋਈ ਕਮਾਈ ਦਾ ਸਾਧਨ ਐ । ਕੁਝ ਇਹੋ ਹਾਲ ਐ ਬਠਿੰਡਾ ਦੇ ਇਹੋ ਜਿਹੇ ਕਲਾਕਾਰਾਂ ਦਾ ਜਿਨ੍ਹਾਂ ਦੀ ਬਦੌਲਤ ਵੱਡੇ ਵੱਡੇ ਗਾਇਕ ਕਲਾਕਾਰਾਂ ਨੇ ਆਪ ਖੁਦ ਤਾਂ ਨਾਮ ਤੇ ਪੈਸੇ ਕਮਾ ਲਿਆ ਪਰ ਉਹ ਸਾਰੇ ਅੱਜ ਆਪਣੇ ਇਨ੍ਹਾਂ ਸਾਥੀਆਂ ਨੂੰ ਇਸ ਔਖੀ ਘੜੀ ‘ਚ ਬਿੱਲਕੁਲ ਭੁੱਲੀ ਬੈਠੇ ਨੇ। ਉਹ ਭੁੱਲੀ ਬੈਠੇ ਨੇ ਕਿ ਤਾਲਾਬੰਦੀ ਦੇ ਇਸ ਦੌਰ ‘ਚ ਇਨ੍ਹਾਂ ਸਹਿਯੋਗੀ ਕਲਾਕਾਰਾਂ ਕੋਲ ਘਰਾਂ ‘ਚ ਖਾਣ ਲਈ ਰਾਸ਼ਨ ਹੈ ਜਾ ਨਹੀਂ। ਉਹ ਭੁੱਲੀ ਬੈਠੇ ਨੇ ਕਿ ਇਨ੍ਹਾਂ ਸਹਿਯੋਗੀ ਕਲਾਕਾਰਾਂ ਦੇ ਵੀ ਬੱਚੇ ਨੇ, ਪਰਿਵਾਰ ਨੇ ਜਿਨ੍ਹਾਂ ਕੋਲ ਇਸ ਤਾਲਾਬੰਦੀ ਦੇ ਦੌਰ ਵਿਚ ਕਮਾਈ ਦਾ ਕੋਈ ਸਾਧਨ ਤਾਂ ਹੈ ਨਹੀਂ ਫਿਰ ਇਹ ਲੋਕ ਆਪਣੇ ਘਰਾਂ ਦਾ ਗੁਜ਼ਾਰਾ ਕਿਵੇਂ ਕਰਨਗੇ। ਜੀ ਹਾਂ !ਇਹ ਸੱਚ ਐ ਤੇ ਇਹ ਸੱਚ ਅਸੀਂ ਆਪਣੇ ਕੋਲੋਂ ਨਹੀਂ ਬਲਕਿ ਅਜਿਹੇ ਹੀ ਕਲਾਕਾਰਾਂ ਦੀ ਇੱਕ ਟੀਮ ਨੇ ਹਕੀਕਤ ਟੀਵੀ ਪੰਜਾਬੀ ਦੇ ਕੈਮਰੇ ‘ਤੇ ਨਾ ਸਿਰਫ ਗਾ ਕੇ ਬਿਆਨ ਕੀਤਾ ਹੈ, ਬਲਕਿ ਆਪਣੇ ਤੋਂ ਵੱਡੇ ਕਲਾਕਾਰਾਂ ਨੂੰ ਹਕੀਕਤ ਦਾ ਸ਼ੀਸ਼ਾ ਵਖਾਉਂਦੀਆਂ ਆਪਣੇ ਵਰਗੇ ਸਾਥੀਆਂ ਦੀ ਮਦਦ ਕਰਨ ਦੀ ਬੇਨਤੀ ਵੀ ਕੀਤੀ ਐ।

ਇਸ ਪੂਰੀ ਖ਼ਬਰ ਨੂੰ ਵੀਡੀਓ ਰੂਪ ‘ਚ ਦੇਖਣ ਲਈ ਹੇਠ ਦਿੱਤੇ ਲਿੰਕ ‘ਤੇ ਕਲਿੱਕ ਕਰੋ ਤੇ ਦੇਖੋ live ਵੀਡੀਓ ,.,

Related posts

ਆਹ ਸ਼ਰਬਤ ਨ/ਸ਼ੇੜੀ ਨੂੰ ਪਿਲਾਓ 7 ਦਿਨਾਂ ਬਾਅਦ ਜੋ ਹੋਏਗਾ ਦੇਖਕੇ ਤੁਸੀਂ ਹੈਰਾਨ ਹੋ ਜਾਓਗੇ

htvteam

ਬਾਡੀ ਬਿਲਡਰ ਤੇ ਮਹਿਲਾ ਦੀ ਝੜੱਪ, ਹੋਏ ਜੁਡਮ ਜੁੰਡੀ

htvteam

ਬੈਂਕ ‘ਚ ਗਾਰਡ ਤੇ ਲੁਟੇਰਿਆਂ ‘ਚ ਗਹਿਗੱਚ ਮੁਕਾਬਲਾ; ਚੱਲੀਆਂ ਗੋਲੀਆਂ

htvteam

Leave a Comment