Htv Punjabi
Punjab Video

ਕੋਰੋਨੇ ਦੇ ਸ਼ੱਕੀ ਮਰੀਆਂ ਹੋਈਆਂ ਅਜੀਬ ਸ਼ੈਆਂ ਨਾਲ ਕਿਵੇਂ ਰਹਿੰਦੇ ਨੇ ਇਕਾਂਤਵਾਸ ‘ਚ, ਦੇਖੋ LIVE, ਕੋਰੋਨੇ ਦੇ ਸ਼ੱਕੀ ਨੇ ਸਕੂਲ ਦੇ ਕਮਰਿਆਂ ਦੀ ਵੀਡੀਓ ਕਰਤੀ ਲੀਕ

ਬਠਿੰਡਾ (ਨਰੇਸ਼ ਸ਼ਰਮਾਂ):ਜਿਵੇਂ ਕਿ ਸਾਰੇ ਜਾਣਦੇ ਨੇ ਕਿ ਕੋਰੋਨਾ ਮਹਾਂਮਾਰੀ ਦਾ ਅਜੇ ਤੱਕ ਕੋਈ ਇਲਾਜ ਨਹੀਂ ਲੱਭਿਆ ਜਾ ਸਕਿਆ ਹੈ ਤੇ ਇਸੇ ਕਰਕੇ ਦੁਨੀਆਂ ਭਰ ਦੇ 200 ਦੇ ਕਰੀਬ ਮੁਲਕਾਂ ‘ਚ ਰਹਿ ਰਹੀ ਵਿਸ਼ਵ ਦੀ ਅੱਧੀ ਨਾਲੋਂ ਵੱਧ ਅਬਾਦੀ ਆਪੋ-ਆਪਣੇ ਕਾਰੋਬਾਰ ਬੰਦ ਕਰਕੇ ਘਰਾਂ ‘ਚ ਬੰਦ ਹੋਣ ਨੂੰ ਮਜਬੂਰ ਹੋਈ ਪਈ ਹੈ। ਸਿਹਤ ਮਾਹਰਾਂ ਅਨੁਸਾਰ ਸਿਰਫ ਇਕਾਂਤਵਾਸ ਹੀ ਇਸਦਾ ਇੱਕੋ ਇੱਕ ਇਲਾਜ਼ ਹੈ। ਇਸੇ ਲਈ ਵਿਸ਼ਵ ਸਿਹਤ ਸੰਸਥਾ ਯਾਨੀ ਡਬਲਿਊਐਚਓ ਦੀ ਸਲਾਹ ਮੰਨ ਕੇ ਭਾਰਤ ਵਿੱਚ ਵੀ ਕੋਰੋਨਾ ਦੇ ਸ਼ੱਕੀਆਂ ਨੂੰ ਇਕਾਂਤਵਾਸ ‘ਚ ਰੱਖਿਆ ਜਾਂਦਾ ਹੈ। ਜਿਨ੍ਹਾਂ ਵਿਚੋਂ ਕੁਝ ਨੂੰ ਵਧੀਆ, ਕੁਝ ਨੂੰ ਮਾਧਿਅਮ ਤੇ ਕੁਝ ਨੂੰ ਖ਼ਰਾਬ ਸੁਵਿਧਾਂਵਾਂ ਮਿਲਣ ਦੀਆਂ ਖ਼ਬਰਾਂ ਅਕਸਰ ਸੋਸ਼ਲ ਮੀਡੀਆ ‘ਤੇ ਦੇਖਣ, ਸੁਣਨ ਤੇ ਪੜ੍ਹਨ ਨੂੰ ਮਿਲ ਜਾਂਦੀਆਂ ਨੇ। ਇਹੋ ਜਿਹਾ ਹੀ ਇੱਕ ਹੋਰ ਮਾਮਲਾ ਬਠਿੰਡਾ ਦੇ ਬਾਦਲ ਕੇ ਰੋਡ ‘ਤੇ ਬਣੇ ਮੈਰੀਟੋਰੀਅਸ ਸਕੂਲ ਦੇ ਕਮਰਿਆਂ ਚੋਂ ਪ੍ਰਕਾਸ਼ ‘ਚ ਆਇਆ ਹੈ। ਜਿੱਥੇ ਇਨ੍ਹੀ ਦਿਨੀਂ ਕੋਰੋਨਾ ਵਾਇਰਸ ਦੇ ਸ਼ੱਕੀਆਂ ਨੂੰ ਇਕਾਂਤਵਾਸ ‘ਚ ਰੱਖਿਆ ਜਾ ਰਿਹੈ। ਦੱਸ ਦੇਈਏ ਕਿ ਮੈਰੀਟੋਰੀਸ ਸਕੂਲ ਦੇ ਕਮਰਿਆਂ ‘ਚ ਅੰਦਰ ਇਕਾਂਤਵਾਸ ‘ਚ ਰੱਖੇ ਕੋਰੋਨਾ ਵਾਇਰਸ ਦੇ ਸ਼ੱਕੀਆਂ ਨੇ ਅੰਦਰ ਦਾ ਹਾਲ ਬਿਆਨ ਕਰਦੀ ਇੱਕ ਵੀਡੀਓ ਖੁਦ ਬਣਾਕੇ ਵਾਇਰਲ ਕੀਤੀ ਐ। ਤਾਂ ਜੋ ਉਹ ਸਿਹਤ ਸਹੂਲਤਾਂ ਬਾਰੇ ਵੱਡੇ ਦਾਅਵੇ ਕਰਨ ਵਾਲੀ ਸਰਕਾਰ ਅਤੇ ਪ੍ਰਸ਼ਾਸ਼ਨ ਦੀਆਂ ਅੱਖਾਂ ਖੋਲ ਸਕਣ। ਸਕੂਲ ਦੇ ਕਮਰਿਆਂ ‘ਚ ਰੱਖੇ ਕੋਰੋਨਾ ਸ਼ੱਕੀਆਂ ਦਾ ਉੱਥੇ ਰਹਿਣ ਅਤੇ ਪ੍ਰਸ਼ਾਸ਼ਨ ਵੱਲੋਂ ਕੀਤੇ ਪ੍ਰਬੰਧਾਂ ਬਾਰੇ ਕਹਿਣਾ ਹੈ ਕਿ ਸਕੂਲ ‘ਚ ਜ਼ਮੀਨ ‘ਤੇ ਲੱਗੀਆਂ ਟਾਈਲਾਂ ‘ਤੇ ਕੂੜਾ ਖਿਲਰਿਆ ਹੋਇਆ ਹੈ, ਗੰਦਗੀ ਦੇ ਢੇਰ ਦੇ ਨਾਲ ਨਾਲ ਉਥੇ ਥਾਂ ਥਾਂ ਕਾਕਰੋਚ ਮਰੇ ਪਏ ਨੇ ਤੇ ਪ੍ਰਸ਼ਾਸ਼ਨ ਵੱਲੋਂ ਉਨ੍ਹਾਂ ਦੇ ਖਾਣ ਪੀਣ ਦਾ ਵੀ ਕੋਈ ਪੁਖਤਾ ਪ੍ਰਬੰਧ ਨਹੀਂ ਕੀਤਾ ਗਿਆ।  ਜਿਸ ਤੋਂ ਉਹ ਬੇਹੱਦ ਪ੍ਰੇਸ਼ਾਨ ਨੇ।
ਇਸ ਪੂਰੀ ਖ਼ਬਰ ਨੂੰ ਵੀਡੀਓ ਰੂਪ ‘ਚ ਦੇਖਣ ਲਈ ਹੇਠ ਦਿੱਤੇ ਲਿੰਕ ‘ਤੇ ਕਲਿੱਕ ਕਰੋ ਤੇ ਦੇਖੋ live ਵੀਡੀਓ ,.,

Related posts

ਵੱਡੇ ਡਾਕਟਰਾਂ ਦੀਆਂ ਦਵਾਈਆਂ ਨੂੰ ਮਾਤ ਪਾਉਂਦਾ ਆਹ ਪੱਤਾ

htvteam

ਹੁਣੇ ਹੁਣੇ SHIV Saina Leader ਤੇ ਹੋਇਆ ਵੱਡਾ ਹ…….

htvteam

6 ਜਨਾਨੀਆਂ ਸੁੰਨੀ ਥਾਂ ‘ਤੇ ਹੋ ਗਈਆਂ ਇਕੱਠੀਆਂ, ਫੇਰ ਕਰਨ ਲੱਗੀਆਂ ਅਜਿਹਾ ਕੰਮ ਕਿ ਫੜੇ ਜਾਣ ਤੇ ਪਤੀਆਂ ਨੂੰ ਵੀ ਆ ਗਈ ਸ਼ਰਮ, ਦੇਖਣ ਵਾਲੇ ਕਹਿੰਦੇ ਲਾਹਨਤ ਐ !  

Htv Punjabi

Leave a Comment