Htv Punjabi
Punjab Religion Video

ਨਾ ਰਾਸ਼ਨ, ਨਾ ਸਬਜ਼ੀ ਨਾ ਦੁੱਧ ਨਾ ਖੀਰ ਤੇ ਨਾ ਖਿਚਵਾਉਂਦੈ ਤਸਵੀਰ, ਪੰਜਾਬ ਦੇ ਇਸ ਸ਼ਹਿਰ ‘ਚ ਬੰਦਾ ਲਾਉਂਦੈ ਸਿਧਾ ਪੈਸਿਆਂ ਦਾ ਲੰਗਰ !

ਗੁਰਦਸਪੁਰ : ਕੋਰੋਨਾ ਮਹਾਂਮਾਰੀ ਕਾਰਨ ਲੱਗੇ ਕਰਫਿਊ ਤੇ ਤਾਲਾਬੰਦੀ ਦੇ ਮਾਹੌਲ ‘ਚ ਜਿਥੇ ਲੋਕਾਂ ਨੂੰ ਆਪਣਾ ਢਿੱਡ ਭਰਨ ਦੇ ਲਾਲੇ ਪਏ ਹੋਏ ਨੇ, ਜਿਥੇ ਲੋਕਾਂ ਦੇ ਕਾਰੋਬਾਰ ਡੁੱਬਣ ਕਾਰਣ ਉਹ ਬਰਬਾਦੀ ਕੰਢੇ ਪਹੁੰਚ ਗਏ ਨੇ ਤੇ ਇਥੋਂ ਤੱਕ ਕਿ ਵਿਸ਼ਵ ਦੇ ਲੱਗਭੱਗ ਸਾਰੇ ਦੇਸ਼ਾਂ ਦੀਆਂ ਸਰਕਾਰਾਂ ਵੀ ਦੀਵਾਲੀਆਪਨ ਦੇ ਕੰਢੇ ਆ ਪਹੁੰਚੀਆਂ ਨੇ।  ਅਜਿਹੇ ਵਿੱਚ ਵੀ ਅਜੇ  ਸਭ ਕੁਝ ਠੀਕ ਹੋਣ ਦੀ ਕੁਝ ਆਸ ਦੀ ਕਿਰਨ ਬਾਕੀ ਹੈ। ਉਸ ਰੌਸ਼ਨੀ ਦੀ ਕਿਰਨ, ਜਿਹੜੀ ਦਿਲ ਵਿਚ ਦਇਆ ਭਾਵਨਾ ਰੱਖਣ ਵਾਲੇ ਲੋਕਾਂ ਵਲੋਂ ਆਪਣਾ ਸਭ ਕੁਝ ਲੋੜਵੰਦ ਲੋਕਾਂ ਲਈ ਹਾਜ਼ਰ ਕਰਨ ‘ਤੇ ਜਾਗੀ ਹੈ। ਅਜਿਹਾ ਹੀ ਇਕ ਨਜ਼ਾਰਾ ਗੁਰਦਸਪੂਰ ਦੇ ਕਸਬਾ ਕਾਦੀਆਂ ਦੀ ਨਗਰ ਪਾਲਿਕਾ ਦੇ ਬਾਹਰ ਦੇਖਣ ਨੂੰ ਮਿਲਿਆ। ਬਿਨਾਂ ਸ਼ੱਕ ਬੀਤੀ ਸੇਵਰ 8 ਵਜੇ ਦੇ ਕਰੀਬ ਦਿਖਾਈ ਦਿੱਤਾ ਇਹ ਨਜ਼ਾਰਾ ਬੇਹੱਦ ਅਜੀਬ ਤੇ ਦਿਲ ਨੂੰ ਸੁਕੂਨ ਦੇਣ ਵਾਲਾ ਸੀ । ਜਿਸ ਨੂੰ ਦੇਖਣ ‘ਤੇ ਪਹਿਲੀ ਨਜ਼ਰੀਂ ਤਾਂ ਇੰਝ ਜਾਪਿਆ ਜਿਵੇਂ ਕੋਈ ਬੰਦਾ ਦਿਹਾੜੀ ਖਤਮ ਕਰਨ ਤੋਂ ਬਾਅਦ ਮਜ਼ਦੂਰਾਂ ਨੂੰ ਉਨ੍ਹਾਂ ਦਾ ਮਿਹਨਤਾਨਾ ਦੇ ਰਿਹਾ ਹੋਵੇ। ਪਰ ਬਾਅਦ ਵਿੱਚ ਪਤਾ ਲੱਗਿਆ ਕਿ ਇਹ ਰੱਬ ਦਾ ਬੰਦਾ ਤਾਂ ਉਥੇ ਪੈਸਿਆਂ ਦਾ ਲੰਗਾਰ ਲਈ ਬੈਠਾ ਸੀ। ਜਿੱਥੇ ਲਾਈਨ ਲਾਈ ਖੜ੍ਹੇ ਲੋਕ, ਇੱਕ ਇੱਕ ਕਰਕੇ ਅੱਗੇ ਵੱਧਦੇ ਜਾ ਰਹੇ ਸਨ, ਤੇ ਉਹ ਬੰਦਾ ਆਪਣੇ ਮੂੰਹ ਨੂੰ ਰੁਮਾਲ ਨਾਲ ਢਕੀ ਪਹਿਚਾਣ ਛੁਪਾਉਂਦਾ ਸਿਰ ਝੁਕਾਈ ਹਰ ਇੱਕ ਲੋੜਵੰਦ ਨੂੰ ਨੋਟ ਵੰਡਦਾ ਜਾ ਰਿਹਾ ਸੀ।
ਜਿਗਿਆਸਾ ਵਧਣ ‘ਤੇ ਜਦੋਂ ਇਸ ਪੱਤਰਕਾਰ ਨੇ ਅੱਗੇ ਵਧਕੇ ਪੈਸੇ ਵੰਡਣ ਵਾਲੇ ਦੀ ਪਹਿਚਾਣ ਤੇ ਪੈਸੇ ਵੰਡਣ ਦਾ ਕਾਰਨ ਪੁੱਛਣਾ ਚਾਹਿਆ ਤਾਂ ਉਸ ਬੰਦੇ ਨੇ ਪਹਿਲਾਂ ਤਾਂ ਹੱਥ ਜੋੜਕੇ ਤਸਵੀਰਾਂ ਨਾ ਖਿੱਚਣ ਦੀ ਬੇਨਤੀ ਕੀਤੀ ਤੇ ਬਾਅਦ ਵਿੱਚ ਆਪਣਾ ਨਾਮ ਦੱਸਣ ਤੋਂ ਇਨਕਾਰ ਕਰਦਿਆਂ ਕਿਹਾ ਕਿ ਮੈਂ ਇੱਕ ਭਾਰਤੀ ਨਾਗਰਿਕ ਹਾਂ ਪੰਜਾਬੀ ਹਾਂ ਤੇ ਮੁਸੀਬਤ ਵੇਲੇ ਆਪਣੇ ਸਾਥੀਆਂ ਦੀ ਮਦਦ ਕਰਨਾ ਆਪਣਾ ਫਰਜ਼ ਸਮਝਦਾ ਹਾਂ।  ਇਸ ਤੋਂ ਅੱਗੇ ਉਹ ਬੰਦਾ ਬਿਨਾਂ ਕੁਝ ਬੋਲੇ ਉਥੋਂ ਚਲਾ ਗਿਆ।  ਮੌਕੇ ਤੇ ਖੜ੍ਹੇ ਲੋਕਾਂ ਨੇ ਦੱਸਿਆ ਕਿ ਇਹ ਬੰਦਾ ਹਰ ਰੋਜ਼ ਇਥੇ ਆਉਂਦਾ ਹੈ ਤੇ ਇਸੇ ਤਰ੍ਹਾਂ ਹਜ਼ਾਰਾਂ ਰੁਪਏ ਗਰੀਬਾਂ ਤੇ ਲੋੜਵੰਦਾਂ ਨੂੰ ਵੰਡ ਕੇ ਚਲਾ ਜਾਂਦਾ ਹੈ।  ਅਜਿਹੇ ਵਿੱਚ ਇਹ ਬੰਦਾ ਚਰਚਾ ਦਾ ਵਿਸ਼ਾ ਇਸ ਲਈ ਵੀ ਬਣ ਗਿਆ ਕਿ ਜਦੋਂ ਇੱਕ “ਕੇਲਾ” ਵੰਡਣ ਲੱਗਿਆਂ ਵੀ ਦੱਸ ਬੰਦੇ ਹੱਥ ਲਾਕੇ ਫੋਟੋ ਖਿਚਵਾਉਂਦਿਆ ਅਖਬਾਰ ਵਿੱਚ ਛਪਵਾਉਣ ਦੀ ਚਾਹਤ ਰੱਖਦੇ ਹੋਣ ਤੇ ਅਜਿਹੇ ਬੰਦੇ ਹਜ਼ਾਰਾਂ ਰੁਪਏ ਰੋਜ਼ ਵੰਡਕੇ ਵੀ ਆਪਣੀ ਪਹਿਚਾਣ ਗੁਪਤ ਰੱਖਦੇ ਹੋਣ ਤਾਂ ਇਨ੍ਹਾਂ ਨੂੰ ਰੱਬ ਦੇ ਫ਼ਰਿਸ਼ਤੇ ਨਾ ਕਹੀਏ ਤਾਂ ਹੋਰ ਕੀ ਕਹੀਏ।
ਇਸ ਪੂਰੀ ਖ਼ਬਰ ਨੂੰ ਵੀਡੀਓ ਰੂਪ ‘ਚ ਦੇਖਣ ਲਈ ਹੇਠ ਦਿੱਤੇ ਲਿੰਕ ‘ਤੇ ਕਲਿੱਕ ਕਰੋ ਤੇ ਦੇਖੋ live ਵੀਡੀਓ,….

Related posts

ਕੋਈ ਪਾਠ ਪੂਠ ਕਰਾ ਲਓ ਜੋੜਾ ਫਾਟਕ ਤੇ, ਆਹ ਦੇਖ ਲਓ ਫੇੇਰ ਮਰਨ ਲੱਗੇ ਸੀ ਬੰਦੇ

Htv Punjabi

ਅੰਤਿਮ ਸਸਕਾਰ ਮੌਕੇ ਕੈਮਰੇ ਸਾਹਮਣੇ ਆਈ ਸਿੱਧੂ ਮੂਸੇਵਾਲਾ ਦੀ ਮੂੰਹ ਬੋਲੀ ਭੈਣ

htvteam

ਮੂਸੇਆਲੇ ਦੇ ਬਾਪ ਦੀ ਲਾਰੈਂਸ ਨੂੰ ਸਿੱਧੀ ਲਲਕਾਰ ?

htvteam

Leave a Comment