Htv Punjabi
Punjab

ਕਿੰਨੀ ਤ੍ਰਾਸਦੀ ਐ, ਜਿਹੜੇ ਅਧਿਕਾਰੀ ਕਦੇ ਮਾਰਦੇ ਸੀ ਸਲਾਮਾਂ, ਉਨ੍ਹਾਂ ਨੇ ਹੀ ਅੱਜ ਮੁਲਾਜ਼ਿਮ ਸੁਮੇਧ ਸੈਣੀ ਨੂੰ ਕੀਤੇ ਸਵਾਲ, ਦੱਸੋ 29 ਸਾਲ ਪਹਿਲਾਂ ਇਸ ਕੇਸ ‘ਚ ਤੁਹਾਡਾ ਕੀ ਹੱਥ ਸੀ    

ਮੋਹਾਲੀ : 29 ਸਾਲ ਪੁਰਾਣੇ ਆਈਏਐੱਸ ਦੇ ਮੁੰਡੇ ਦੇ ਅਗਵਾਹ ਮਾਮਲੇ ਵਿੱਚ ਜ਼ਮਾਨਤ ‘ਤੇ ਚੱਲ ਰਹੇ ਪੰਜਾਬ ਦੇ ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ਐਤਵਾਰ ਨੂੰ ਉਸ ਮਾਮਲੇ ਦੀ ਜਾਂਚ ਕਰ ਰਹੀ ਐਸਆਈਟੀ ਸਾਹਮਣੇ ਪੇਸ਼ ਹੋਏ। ਨਾਲ ਹੀ ਜਾਂਚ ਵਿੱਚ ਪੁਲਿਸ ਨੂੰ ਸਹਿਯੋਗ ਕੀਤਾ। ਸੂਤਰਾਂ ਮੁਤਾਬਿਕ ਉਹ 4 ਵਜੇ ਦੇ ਕਰੀਬ ਸੈਕਟਰ-76 ਸਥਿਤ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਪਹੁੰਚੇ। ਇਸ ਦੌਰਾਨ ਪੁਲਿਸ ਵੱਲੋਂ ਪੂਰੇ ਏਰੀਏ ਨੂੰ ਸੀਲ ਕਰ ਦਿੱਤਾ ਗਿਆ ਸੀ।

ਕਿਸੇ ਨੂੰ ਅੰਦਰ ਜਾਣ ਦੀ ਇਜ਼ਾਜਤ ਨਹੀਂ ਸੀ। ਜਾਣਕਾਰੀ ਮੁਤਾਬਿਕ 29 ਸਾਲ ਪੁਰਾਣੇ ਆਈਐਸਐੱਸ ਦੇ ਮੁੰਡੇ ਬਲਵੰਤ ਸਿੰਘ ਮੁਲਾਨੀ ਦੇ ਅਗਵਾਹ ਮਾਮਲੇ ਵਿੱਚ ਪੰਜਾਬ ਦੇ ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ‘ਤੇ ਕੁਝ ਸਮੇਂ ਪਹਿਲਾਂ ਮਟੌਰ ਥਾਣੇ ਵਿੱਚ ਕੇਸ ਦਰਜ ਹੋਇਆ ਸੀ। ਇਸਦੇ ਬਾਅਦ ਉਹਨਾਂ ਨੂੰ ਜ਼ਿਲਾ ਅਦਾਲਤ ਤੋਂ ਜ਼ਮਾਨਤ ਮਿਲ ਗਈ ਸੀ। ਪਰ ਪੁਲਿਸ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਇਕ ਸਪੈਸ਼ਲ ਇਨਵੇਸਟੀਗੇਸਨ ਟੀਮ ਦਾ ਗਠਨ ਕੀਤਾ।
ਅਦਾਲਤੀ ਹੁਕਮਾਂ ‘ਤੇ ਸੈਣੀ ਨੇ ਕੁਝ ਸਮੇਂ ਪਹਿਲਾਂ ਜਾਂਚ ਵਿੱਚ ਸ਼ਮੂਲੀਅਤ ਕਰ ਲਈ ਸੀ। ਜਿਸ ਤੋਂ ਬਾਅਦ ਟੀਮ ਨੇ ਉਹਨਾਂ ਨੂੰ ਦੁਬਾਰਾ ਬੁਲਾਇਆ ਸੀ। ਦੱਸ ਦਈਏ ਕਿ 1991 ਵਿੱਚ ਜਦ ਸੁਮੇਧ ਸਿੰਘ ਸੈਣੀ ਐਸਐਸਪੀ ਚੰਡੀਗੜ੍ਹ ਦੇ ਅਹੁਦੇ ‘ਤੇ ਤੈਨਾਤ ਸਨ, ਤਾਂ ਉਸ ਸਮੇਂ ਉਹਨਾਂ ‘ਤੇ ਇੱਕ ਅਤਵਾਦੀ ਹਮਲਾ ਹੋਇਆ ਸੀ। ਜਿਸ ਵਿੱਚ ਉਹਨਾਂ ਦਾ ਬਚਾਅ ਹੋ ਗਿਆ ਸੀ।ਪਰ ਇਸ ਹਮਲੇ ਵਿੱਚ ਉਹਨਾਂ ਦੇ 4 ਸੁਰੱਖਿਆ ਕਰਮੀ ਮਾਰੇ ਗਏ ਸਨ।

ਦੋਸ਼ ਹੈ ਕਿ ਇਸ ਮਗਰੋਂ ਸੈਣੀ ਦੇ ਹੁਕਮ ‘ਤੇ ਚੰਡੀਗੜ੍ਹ ਪੁਲਿਸ ਨੇ ਇੱਕ ਸੀਨੀਅਰ ਆਈਐੱਸਐਸ ਦੇ ਪੁੱਤਰ ਬਲਵੰਤ ਸਿੰਘ ਮੁਲਾਨੀ ਨੂੰ ਮੋਹਾਲੀ ਸਥਿਤ ਉਨ੍ਹਾਂ ਦੇ ਘਰ ਤੋਂ ਜਬਰਦਸਤੀ ਚੁੱਕ ਲਿਆ ਸੀ। ਉਹ ਸਿਟਕੋ ਚੰਡੀਗੜ੍ਹ ਵਿੱਚ ਜੇਈ ਦੇ ਅਹੁਦੇ ‘ਤੇ ਤਾਇਨਾਤ ਸੀ  ਸੀ।ਪਰਿਵਾਰ ਦਾ ਦੋਸ਼ ਸੀ ਕਿ ਉਹ ਉਸ ਮਗਰੋਂ ਘਰ ਨਹੀਂ ਪਰਤਿਆ ।ਇਹ ਮਾਮਲਾ ਪਹਿਲਾਂ ਪੰਜਾਬ ਅਤੇ ਹਰਿਆਣਾ ਹਾਈਕੋਰਟ ਤੋਂ ਹੁੰਦੇ ਹੋਏ ਸੁਪਰੀਮ ਕੋਰਟ ਪਹੁੰਚਿਆ ਸੀ।ਸੁਪਰੀਮ ਕੋਰਟ ਨੇ ਇਸ ਨੂੰ ਖਾਰਿਜ ਕਰ ਦਿੱਤਾ ਸੀ।ਇਸਦੇ ਬਾਅਦ ਪਰਿਵਾਰ ਨੇ ਕੁਝ ਚੀਜ਼ਾਂ ਅਤੇ ਸਾਹਮਣੇ ਤੱਥ ਆਉਣ ਤੋਂ ਬਾਅਦ ਮੋਹਾਲੀ ਦੇ ਮਟੌਰ ਥਾਣੇ ਵਿੱਚ ਕੇਸ ਦਰਜ ਕਰਵਾਇਆ ਸੀ।ਇਸ ਵਿੱਚ ਸੈਣੀ ਸਮੇਤ 8 ਲੋਕਾਂ ਨੂੰ ਮੁਲਜ਼ਮ ਬਣਾਇਆ ਗਿਆ।

Related posts

ਕਰਫਿਊ ਤੇ ਲਾਕਡਾਊਨ ਦਾ ਅਸਰ : 72 ਸਾਲਾ ਬਜ਼ੁਰਗ ਨੂੰ 36 ਕਿਲੋਮੀਟਰ ਸਾਈਕਲ ਚਲਾ ਕੇ ਜਾਣਾ ਪਿਆ ਦਵਾਈ ਲੈਣ

Htv Punjabi

ਆਹ ਘਰ ਚੜ੍ਹਦੀ ਜਵਾਨੀ ਚ ਖਾਂਦੀ ਸੀ ਮੁੰਡੇ ਕੁੜੀਆਂ, ਕਰਤਾ ਖ਼ ? ਤਮ !

htvteam

ਘਰਵਾਲੇ ਨਾਲ ਝਗੜੇ ਦੇ ਕਾਰਨ 8 ਸਾਲਾਂ ਪੁੱਤ ਨੂੰ ਸੁੱਟਿਆ ਨਹਿਰ ‘ਚ

htvteam

Leave a Comment