Htv Punjabi
corona news crime news Fitness Health Punjab siyasat

ਲਓ ਜੀ ਪੰਗਾ ਈ ਮੁੱਕ ਗਿਆ, ਮੰਤਰੀ ਲੜਦੇ ਰਹਿ ਗਏ ਤੇ ਇੱਥੇ ਗੁਬਾਰੇ ਚੋਂ ਹਵਾ ਈ ਕੱਢਤੀ ਆਬਕਾਰੀ ਮਹਿਕਮੇਂ ਨੇ, ਹਿਸਾਬ ਜਿਹਾ ਲਾਕੇ ਕਰਤਾ ਵੱਡਾ ਖੁਲਾਸਾ

ਚੰਡੀਗੜ੍ਹ : ਘਾਟੇ ਦੀ ਚਰਚਾਵਾਂ ਤੇ ਬਰੇਕ ਲਾਉਂਦੇ ਹੋਏ, ਪੰਜਾਬ ਆਬਕਾਰੀ ਵਿਭਾਗ ਨੇ ਦਾਅਵਾ ਕੀਤਾ ਹੈ ਕਿ ਵਿੱਤੀ ਸਾਲ 2019-20 ਦੌਰਾਨ ਮਹਿਕਮੇ ਕੋਈ ਘਾਟਾ ਹੀ ਨਹੀਂ ਹੋਇਆ। ਮਹਿਕਮੇਂ ਅਨੁਸਾਰ ਸਿਰਫ ਕੋਰੋਨਾ ਮਹਾਂਮਾਰੀ ਕਾਰਨ ਲਗੇ ਕਰਫ਼ਿਊ/ਤਾਲਾਬੰਦੀ ਦੇ ਨਤੀਜੇ ਵਜੋਂ ਕੁਝ ਵਿੱਤੀ ਨੁਕਸਾਨ ਜਰੂਰ ਹੋਇਆ ਹੈ, ਜਿਸਦਾ ਹਲੇ ਅਨੁਮਾਨ ਲਾਇਆ ਜਾਣਾ ਬਾਕੀ ਹੈ। ਇੰਝ ਆਬਕਾਰੀ ਮਹਿਕਮੇ ਵੱਲੋਂ ਹਿਸਾਬ ਜਿਹਾ ਲਾਕੇ ਕੀਤੇ ਗਏ ਇਸ ਖੁਲਾਸੇ ਨੇ ਮੰਤਰੀਆਂ ਤੇ ਕਾਂਗਰਸੀਆਂ ਦੀ ਉਸ ਸਿਆਸੀ ਲੜਾਈ ‘ਚ ਪੰਗੇ ਦੀ ਜੜ੍ਹ ਘਾਟੇ ਵਾਲੇ ਮੁੱਦੇ ਦੇ ਗੁਬਾਰੇ ਚੋਣ ਇੱਕੋਂ ਹਿਸਾਬ ਦੀ ਪਿੰਨ ਮਾਰਕੇ ਸਾਰੀ ਲੜਾਈ ਵਾਲੀ ਹਵਾ ਕੱਢ ਦਿੱਤੀ ਹੈ।

ਇਹ ਜਾਣਕਾਰੀ ਸ਼ੁੱਕਰਵਾਰ ਨੂੰ ਆਬਕਾਰੀ ਵਿਭਾਗ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਨਵੀਂ ਆਬਕਾਰੀ ਨੀਤੀ ਵਿੱਚ ਕੀਤੀ ਗਈ ਸੋਧ ਦੇ ਮੱਦੇਨਜਰ ਪੈਦਾ ਹੋਏ ਹਾਲਾਤ ਦੀ ਸਮੀਖਿਆ ਕਰਨ ਵਾਲੀ ਮੀਟਿੰਗ ਵਿੱਚ ਦਿੱਤੀ ਗਈ। ਇਸ ਵਿਚ, ਸ਼ੁੱਕਰਵਾਰ ਨੂੰ ਰਾਜ ਦੇ ਕੰਟੋਨਮੈਂਟ ਰੇਡ ਜ਼ੋਨ ਦੇ ਸ਼ਰਾਬ ਠੇਕਿਆਂ ਨੂੰ ਛੱਡ ਬਾਕੀ ਸਾਰੇ ਇਲਾਕਿਆਂ ਵਿੱਚ 589 ਗਰੁੱਪਾਂ ਵਲੋਂ ਚਲਾਏ ਜਾ ਰਹੇ 4404 ਠੇਕੇ ਖੁੱਲ ਗਏ ਹਨ।
ਆਬਕਾਰੀ ਵਿਭਾਗ ਵਲੋਂ ਸਮੀਖਿਆ ਮੀਟਿੰਗ ਵਿਚ ਦਸਿਆ ਗਿਆ ਕਿ ਕੋਵਿਡ ਮਹਾਂਮਾਰੀ ਦੇ ਕਾਰਨ ਲਾਗੂ ਲੋਕਡਾਊਨ/ ਕਰਫ਼ਿਊ ਰਨ ਹੋਏ ਨੁਕਸਾਨ ਦੇ ਇਲਾਵਾ ਵਿਭਾਗ ਨੂੰ 2019-20 ਦੌਰਾਨ ਕੋਈ ਵਿੱਤੀ ਘਾਟਾ ਨਹੀਂ ਹੋਇਆ। ਮੁੱਖ ਮੰਤਰੀ ਵਲੋਂ ਵਿਭਾਗ ਨੂੰ ਹੁਕਮ ਦਿੱਤੇ ਗਏ ਕਿ ਠੇਕੇ ਦੀ ਨਿਲਾਮੀ ਬਾਬਤ ਬਾਕੀ ਬਚੇ ਕੰਮਾਂ ਨੂੰ ਤੇਜ਼ੀ ਨਾਲ ਖ਼ਤਮ ਕੀਤਾ ਜਾਵੇ।ਕੈਪਟਨ ਨੇ ਇਹ ਵੀ ਕਿਹਾ ਕਿ ਤਨਖਾਹ ਵਧਾਉਣ ਦੀ ਹਰ ਸੰਭਵ ਕੋਸ਼ਿਸ਼ ਕੀਤੀ ਜਾਵੇਗੀ।ਉਹਨਾਂ ਨੇ ਵਿਭਾਗ ਨੂੰ ਲਾਕ ਡਾਊਨ ਕਾਰਨ ਪੈਦਾ ਹੋਏ ਹਾਲਾਤ ਦੀ ਜ਼ਮੀਨੀ ਹਕੀਕਤ ਦਾ ਸਮੇਂ ‘ਤੇ ਪਤਾ ਲਾਉਣ ਲਈ ਹਰ ਸ਼ੁਕਰਵਾਰ ਵਿੱਤੀ ਵਸੂਲੀਆਂ ਦਾ ਰਿਵਿਉ ਕਰਨ ਨੂੰ ਵੀ ਕਿਹਾ।
ਦੱਸ ਦਈਏ ਕਿ ਆਬਕਾਰੀ ਵਿਭਾਗ ਵਲੋਂ ਮੁੱਖ ਮੰਤਰੀ ਨੂੰ ਜਾਣਕਾਰੀ ਦਿੱਤੀ ਗਈ ਕਿ ਭਾਂਵੇਂ ਵਿੱਤੀ ਸਾਲ 2019-20 ਦੀਆਂ ਵਸੂਲੀਆਂ ਨੂੰ ਹਲੇ ਅੰਤਿਮ ਰੂਪ ਦਿੱਤਾ ਜਾਣਾ ਹੈ ਪਾਰ ਅੰਕੜੇ ਸੰਕੇਤ ਦਿੰਦੇ ਹਨ ਕਿ ਇਸ ਸਾਲ ਦੀ ਆਬਕਾਰੀ ਆਮਦਨ ਪਿਛਲੇ ਵਿੱਤੀ ਸਾਲ ਦੇ ਮੁਕਾਬਲੇ ਜ਼ਿਆਦਾ ਹੈ। ਇਹ ਤੱਥ ਪੇਸ਼ ਕਰਦੇ ਹੋਏ ਵਿਭਾਗ ਦੇ ਅਧਿਕਾਰੀਆਂ  ਨੇ ਦੱਸਿਆ ਕਿ ਸਾਲ 2017 ਵਿੱਚ ਕੈਪਟਨ ਸਰਕਾਰ ਬਣਨ ਮਗਰੋਂ ਵਿੱਤੀ ਵਸੂਲੀਆਂ ਵਿੱਚ ਵਾਧਾ ਹੋਇਆ ਹੈ।

Related posts

ਸੋਨੂੰ ਸੂਦ ਨੇ ਚੰਡੀਗੜ੍ਹ ਵਿੱਚ ਸੁਖਬੀਰ ਬਾਦਲ ਨਾਲ ਕੀਤੀ ਮੁਲਾਕਾਤ

htvteam

A.S.I ਦੇ ਮਾਮਲੇ ‘ਚ ਆਇਆ ਇਕ ਨਵਾਂ ਮੋੜ

htvteam

ਥਾਣੇਦਾਰ ਦੀ ਵਾਇਰਲ ਵੀਡੀਓ ਨੇ ਮਹਿਕਮੇ ‘ਚ ਮਚਾਈ ਤਰਥੱਲੀ

htvteam

Leave a Comment