Htv Punjabi
Punjab

ਕੋਰੋਨਾ ਤੋਂ ਬਾਅਦ ਮੁੜ ਹੋਣ ਲੱਗੀਆਂ ਇੰਝ ਮੌਤਾਂ, ਦੋਵੇਂ ਭਰਾਂਵਾਂ ਦਾ ਅੰਤ ਬੇਹੱਦ ਦਰਦਨਾਕ ਹੋਇਆ 

ਫਿਰੋਜ਼ਪੁਰ : ਥਾਣਾ ਕੁਲਗੜੀ ਅਧੀਨ ਫੀਡਰ ਨਹਿਰ ਵਿੱਚ ਸ਼ਨੀਵਾਰ ਨੂੰ ਡੁਬੇ ਦੋਨੋਂ ਭਰਾਂਵਾਂ ਦੀਆਂ ਲਾਸ਼ਾਂ ਮੰਗਲਵਾਰ ਨੂੰ ਬਾਲੇਕੇ ਹੈਡ ਕੋਲੋਂ ਬਰਾਮਦ ਹੋ ਗਈਆਂ ਹਨ।ਦੋਵੇਂ ਭਾਈਆਂ ਦਾ ਪਿੰਡ ਦੇ ਸ਼ਮਸ਼ਾਨਘਾਟ ਵਿੱਚ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਹੈ ।ਸ਼ਨੀਵਾਰ ਨੂੰ ਉਡੀਕ ਸਿੰਘ ਅਤੇ ਸੰਦੀਪ ਸਿੰਘ ਪੁੱਤਰ ਵਜੀਰ ਸਿੰਘ ਨਿਵਾਸੀ ਪਿੰਡ ਸ਼ੇਰਖਾਂ ਦਾ ਘਰ ਵਿੱਚ ਕਿਸੇ ਗੱਲ ਨੂੰ ਲੈ ਕੇ ਝਗੜਾ ਹੋਇਆ ਸੀ।
ਛੋਟਾ ਭਾਈ ਸੰਦੀਪ ਦੇਰ ਸ਼ਾਮ ਨੂੰ ਨਾਰਾਜ਼ ਹੋ ਕੇ ਘਰ ਤੋਂ ਬਾਹਰ ਚਲਿਆ ਗਿਆ। ਇਸ ਦੌਰਾਨ ਉਡੀਕ ਵੀ ਉਸ ਤੇ ਨਜ਼ਰ ਰੱਖੀ ਬੈਠਾ ਸੀ। ਜਿਸਦੇ ਦੇਖਦੇ ਹੀ ਦੇਖਦੇ ਸੰਦੀਪ ਨੇ ਰਾਜਸਥਾਨ ਫੀਡਰ ਨਹਿਰ ਵਿੱਚ ਛਾਲ ਮਾਰ ਦਿੱਤੀ। ਜਿਸ ਤੋਂ ਬਾਅਦ ਉਸਦਾ ਭਾਈ ਉਡੀਕ ਵੀ ਉਸਨੂੰ ਬਚਾਉਣ ਦੇ ਲਈ ਨਹਿਰ ਵਿੱਚ ਕੁਦ ਗਿਆ। ਪਾਣੀ ਦਾ ਵਹਾਅ ਤੇਜ਼ ਹੋਣ ਦੇ ਕਾਰਨ ਦੋਨੋਂ ਭਰਾ ਨਹਿਰ ਵਿੱਚ ਰੁੜ੍ਹ ਗਏ।ਗੋਤਖੋਰਾਂ ਨੇ ਮੰਗਲਵਾਰ ਨੂੰ ਬਾਲੇਕੇ ਹੈਡ ਦੇ ਕੋਲੋਂ ਦੋਨਾਂ ਦੀ ਲਾਸ਼ਾਂ ਬਰਾਮਦ ਕੀਤੀਆਂ ਹਨ ।

Related posts

2 ਭਰਾਵਾਂ ਦੀ ਮੌ3 ਮਾਮਲੇ ‘ਚ ਵੱਡਾ ਐਲਾਨ

htvteam

ਥਾਣੇਦਾਰ ਨੇ ਕੈਮਰੇ ਸਾਹਮਣੇ ਛੱਲੀਆਂ ਵਾਗੂੰ ਉਧੇੜੇ ਲੋਕ; ਦੇਖੋ ਵੀਡੀਓ

htvteam

ਜਗਰਾਓਂ ‘ਚ ਸ਼ਿਕੰਜਵੀਂ ਦੀ ਰੇਹੜੀ ‘ਤੇ ਹੋਇਆ ਵੱਡਾ ਧਮਾਕਾ, ਮੌਕੇ ਦੇ ਹਾਲਤ ਦੇਖ ਪੁਲਿਸ ਵਾਲੇ ਵੀ ਸਹਿਮੇ !

Htv Punjabi

Leave a Comment