Htv Punjabi
Punjab Video

ਬਾਪ ਦਾ ਹੋ ਗਿਆ ਸੀ ਕਤਲ, ਭੂਆ ਭਤੀਜੀ ਗਈਆਂ ਥਾਂਣੇ ਰਿਪੋਰਟ ਲਿਖਵਾਉਣ, ਫੇਰ ਦੇਖੋ ਵਿਗੜੇ ਹੋਏ ਪੁਲਿਸ ਵਾਲਿਆਂ ਨੇ ਕੀ ਕੀਤਾ ਭੂਆ ਭਤੀਜੀ ਨਾਲ  

ਮੁਕਤਸਰ (ਸੋਨੀ ਢੱਲਾ) : ਮੁਕਤਸਰ ਦੇ ਹਲਕਾ ਲੰਬੀ ਦੇ ਪਿੰਡ ਸ਼ਾਮ ਖੇੜਾ ਦੀ ਰਹਿਣ ਵਾਲੀ ਇੱਕ ਕੁੜੀ ‘ਤੇ ਨੇੜਲੇ ਪਿੰਡ ਤੂਤਾਂ ਵਾਲੀ ਦੀ ਵਸਨੀਕ ਉਸਦੀ ਭੂਆ ਉੱਤੇ ਪੁਲਿਸ ਵਾਲਿਆਂ ਵੱਲੋਂ ਅੰਨ੍ਹਾ ਤਸ਼ੱਦਦ ਢਾਏ ਜਾਣ ਦਾ ਮਾਮਲਾ ਪ੍ਰਕਾਸ਼ ਵਿਚ ਆਇਆ ਹੈ ਜਿਸ ਬਾਰੇ ਪੀੜਤ ਨਾਬਲਿਗ ਕੁੜੀ ਦੇ ਇਲਜ਼ਾਮ ਨੇ ਕੀ ਉਸਦੇ ਪਿਓ ਨੂੰ ਉਸਦੀ ਮਾਂ ਨੇ ਆਪਣੇ ਆਸ਼ਿਕ ਨਾਲ ਮਿਲਕੇ ਮੌਤ ਦੇ ਘਾਟ ਉਤਾਰ ਦਿੱਤਾ ਹੈ, ਪਰ ਜਦੋਂ ਉਹ ਇਸ ਸਬੰਧੀ ਥਾਣੇ ਆਪਣੀ ਭੂਆ ਨਾਲ ਰਿਪੋਰਟ ਲਿਖਵਾਉਣ ਗਈ, ਤਾਂ ਰਿਪੋਰਟ ਲਿਖਣ ਦੀ ਬਜਾਏ ਥਾਣੇ ‘ਚ ਉਨ੍ਹਾਂ ਦੀ ਬੇਤਹਾਸ਼ਾ ਕੁੱਟਮਾਰ ਕਰਕੇ ਕਰੰਟ ਲਗਾਇਆ ਗਿਆ।ਇਹ ਮਾਮਲਾ ਅਜੇ ਵੀ ਲੋਕਾਂ ਦੀ ਨਜ਼ਰ ‘ਚ ਨਹੀਂ ਸੀ ਆਉਣਾ ਜੇਕਰ ਲੋਕ ਇਨਸਾਫ ਪਾਰਟੀ ਦੇ ਆਗੂ ਜਗਮੀਤ ਸਿੰਘ ਇਕ ਵੀਡੀਓ ਨਾ ਬਣਾਉਂਦੇ ਤੇ ਲੋਕ ਪੁਲਿਸ ਦੀ ਇਸ ਕਰਤੂਤ ਨੂੰ ਵਾਇਰਲ ਨਾ ਕਰਦੇ
ਵੀਡੀਓ ਵਾਇਰਲ ਹੋਣ ਉਪਰੰਤ  ਲੋਕ ਇਨਸਾਫ ਪਾਰਟੀ ਦੇ ਆਗੂ ਜਗਮੀਤ ਸਿੰਘ ਭੂਆ ਭਤੀਜੀ ਨੂੰ ਲੈਕੇ, ਐਸ.ਸੀ. ਕਮਿਸ਼ਨ ਦੇ ਮੈਂਬਰ ਕਰਨਬੀਰ ਇੰਦੌਰਾ ਕੋਲ ਪੇਸ਼ ਹੋਏ। ਜਿੱਥੇ ਇਕ ਵਾਰ ਫੇਰ ਕੁੜੀ ਤੇ ਭੂਆ ਨੇ ਪੂਰੀ ਕਹਾਣੀ ਤੋਂ ਪਰਦਾ ਚੁੱਕਿਆ, ਤੇ ਐਸ.ਸੀ. ਕਮਿਸ਼ਨ ਨੇ ਮਾਮਲੇ ਦਾ ਸਖਤ ਨੋਟਿਸ ਲਿਆ।
ਉਧਰ ਲੋਕ ਇਨਸਾਫ ਪਾਰਟੀ ਦੇ ਆਗੂ ਨੇ ਜਿੱਥੇ ਪੂਰੇ ਪੁਲਿਸੀਆ ਸਿਸਟਮ ‘ਤੇ ਸਵਾਲ ਖੜੇ ਕੀਤੇ, ਉਥੇ ਦੂਜੇ ਪਾਸੇ ਹਲਕਾ ਮਲੋਟ ਤੋਂ ਆਮ ਆਦਮੀ ਪਾਰਟੀ ਦੇ ਆਗੂ ਤੇ ਬਰਖਾਸਤ ਥਾਣੇਦਾਰ ਕ੍ਰਿਸ਼ਨ ਲਾਲ ਨੇ ਆਪਣੇ ਹੀ ਵਿਭਾਗ ਦੀਆਂ ਪਰਤਾਂ ਖੋਲ੍ਹ ਦਿੱਤੀਆਂ ।
ਪਰ ਪੂਰੇ ਮਾਮਲੇ ‘ਚ ਇਲਾਕੇ ਦੇ ਸੀਨੀਅਰ ਪੱਤਰਕਾਰ ਜਸਵਿੰਦਰ ਬਿੱਟਾ ਨੇ ਆਪਣੇ ਫੇਸਬੁੱਕ ‘ਤੇ ਇਕ ਸਟੇਟਸ ਅਪਡੇਟ ਕੀਤਾ ਐ। ਜਿਸ ‘ਚ ਉਨ੍ਹਾਂ ਪੂਰੇ ਮਾਮਲੇ ਦਾ ਇਕ ਦੂਜਾ ਪੱਖ ਵੀ ਇਸ਼ਾਰਿਆਂ ਇਸ਼ਾਰਿਆਂ ‘ਚ ਰੱਖਿਆ ਜੋ ਪੂਰੇ ਮਾਮਲੇ ‘ਚ ਇਕ ਵੱਡੀ ਸਿਆਸਤ ਵੱਲ ਵੀ ਇਸ਼ਾਰਾ ਕਰ ਰਿਹਾ ਐ। ਸੋ ਕੁਝ ਵੀ ਹੋਵੇ ਮਾਮਲੇ ਦੀ ਗੰਭੀਰਤਾਂ ਨੂੰ ਦੇਖਦੇ ਹੋਏ। ਇਸ ਦੀ ਬਾਰਕੀ ਨਾਲ ਜਾਂਚ ਹੋਣੀ ਚਾਹੀਦੀ ਐ। ਤਾਂਕਿ ਕੋਈ ਬੇਕਸੂਰ ਪੁਲਿਸ ਮੁਲਾਜ਼ਮ ਜਾਂ ਅਫਸਰ ਗੰਦੀ ਸਿਆਸਤ ਦੀ ਭੇਂਟ ਨਾ ਚੜ੍ਹ ਜਾਵੇ।

Related posts

ਹਾਈ ਬੀਪੀ ਹੋਣ ਤੋਂ ਪਹਿਲਾਂ ਦੇਖੋ ਸਰੀਰ ਕਿਵੇਂ ਸੰਕੇਤ ਦੇਕੇ ਕਰਦੈ ਬਚਾਅ

htvteam

ਪੰਜਾਬ ਦੇ ਲੋਕੋ ਬੱਚਕੇ ਰਹੋ ਆਹ ਦੇਖੋ ਪੰਜਾਬ ‘ਚ ਸ਼ੂਰੂ ਹੋ ਗਿਆ ਕੰਮ

htvteam

ਮੁੰਡੇ ਨਾਲ ਖੇਤਾਂ ਚ ਦੇਖੋ ਕੀ ਕਰਨ ਲੱਗੇ ਸੀ ?

htvteam

Leave a Comment