Htv Punjabi
Punjab

ਸਰਕਾਰ ਨੇ ਪਰਵਾਸੀ ਮਜ਼ਦੂਰਾਂ ਨੂੰ ਭੇਜਣਾ ਸੀ ਬਿਹਾਰ, ਮੌਕੇ ‘ਤੇ ਹੋ ਗਈ ਆਹ ਗੜਬੜ, ਫੇਰ ਮਜ਼ਦੂਰ ਅਜਿਹੇ ਭੜਕੇ ਕਿ ਦੇਖੋ ਕਿਵੇਂ ਪੈ ਗਈਆਂ ਪ੍ਰਸ਼ਾਸ਼ਨ ਨੂੰ ਭਾਜੜਾਂ

ਪਟਿਆਲਾ : ਪਟਿਆਲਾ ਵਿੱਚ ਪਿਛਲੇ 15 ਦਿਨਾਂ ਤੋਂ ਪ੍ਰਵਾਸੀ ਮਜ਼ਦੂਰਾਂ ਲਈ ਲਗਾਤਾਰ ਟ੍ਰੇਨਾਂ ਚਲਾਈਆਂ ਜਾ ਰਹੀਆਂ ਹਨ।ਓਥੇ ਹੀ ਲੰਘੇ ਦਿਨ ਪਟਿਆਲਾ ਤੋਂ 2 ਟ੍ਰੇਨਾਂ ਰਵਾਨਾ ਹੋਈਆਂ। ਇਸ ਮੌਕੇ ਬਿਹਾਰ ਦੇ ਪਰਵਾਸੀ ਪਹੁੰਚੇ ਜਿਨ੍ਹਾਂ ਦਾ ਕਹਿਣਾ ਸੀ ਕਿ ਉਨ੍ਹਾਂ ਨੂੰ ਮੈਸੇਜ ਤਾਂ ਆਇਆ ਹੈ ਪਰ ਉਨ੍ਹਾਂ ਨੂੰ ਨਹੀਂ ਲੈ ਜਾਇਆ ਜਾ ਰਿਹਾ। ਯੂਪੀ ਦੇ ਲੋਕਾਂ ਲਈ ਲਗਾਤਾਰ ਟ੍ਰੇਨਾਂ ਚੱਲ ਰਹੀਆਂ ਹਨ। ਓਥੇ ਹੀ ਬਿਹਾਰ ਜਾਣ ਵਾਲੇ ਪ੍ਰਵਾਸੀਆਂ ਨੇ ਜ਼ਿਲ੍ਹਾ ਪ੍ਰਸ਼ਾਸ਼ਨ ਦੇ ਖਿਲਾਫ ਸਟੇਸ਼ਨ ਦੇ ਬਾਹਰ ਲਗਾਤਾਰ ਨਾਅਰੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ।
ਉਹਨਾਂ ਨੇ ਕਿਹਾ ਕਿ ਜੇਕਰ ਉਨ੍ਹਾਂ ਲਈ ਟ੍ਰੇਨ ਨਹੀਂ ਗਈ ਤਾਂ ਉਹ ਟ੍ਰੇਨ ਨਹੀਂ ਜਾਣ ਦੇਣਗੇ। ਜ਼ਿਲਾ ਪ੍ਰਸ਼ਾਸ਼ਨ ਨੇ ਮਜ਼ਦੂਰਾਂ ਨੂੰ ਸਮਝਾ ਕੇ ਰੇਲ ਟਰੈਕ ‘ਤੇ ਜਾਣ ਤੋਂ ਰੋਕਿਆ। ਜ਼ਿਲਾ ਪ੍ਰਸ਼ਾਸ਼ਨ ਨੇ ਕਿਹਾ ਕਿ ਉਹਨਾਂ ਨੂੰ 23 ਅਤੇ 24 ਦੀ ਟ੍ਰੇਨ ਤੋਂ ਭੇਜਿਆ ਜਾਵੇਗਾ। ਮਜ਼ਦੂਰਾਂ ਨੇ ਕਿਹਾ ਕਿ ਅਸੀਂ ਨਾਭਾ, ਸਮਾਣਾ, ਪਾਤੜਾਂ ਤੋਂ ਆਏ ਹਾਂ, ਹੁਣ ਵਾਪਿਸ ਕਿਵੇਂ ਜਾਇਏ। ਇਸ ਤੋਂ ਬਾਅਦ ਜ਼ਿਲਾ ਪ੍ਰਸ਼ਾਸ਼ਨ ਵਲੋਂ ਉਹਨਾਂ ਦੇ ਰੁਕਣ ਲਈ ਸ਼ੈਲਟਰ ਹੋਮ ਵਿੱਚ ਵਿਵਸਥਾ ਕੀਤੀ ਗਈ।
ਪਟਿਆਲਾ ਰੇਲਵੇ ਸਟੇਸ਼ਨ ਤੋਂ 2 ਟ੍ਰੇਨਾਂ ਰਵਾਨਾ ਕੀਤੀਆਂ ਗਈਆਂ। ਇਹਨਾਂ ਵਿੱਚ ਇਕ ਟ੍ਰੇਨ ਯੂਪੀ ਦੇ ਅਮੇਠੀ ਦੀ ਅਤੇ ਦੂਸਰੀ ਬਿਹਾਰ ਦੇ ਬੇਗੁਸਰਾਏ ਭੇਜੀ ਗਈ। ਟ੍ਰੇਨ ਵਿੱਚ 2682 ਵਿਅਕਤੀ ਸਵਾਰ ਸਨ।ਡੀਸੀ ਕੁਮਾਰ ਅਮਿਤ ਨੇ ਦਸਿਆ ਕਿ ਪਟਿਆਲਾ ਤੋਂ ਅੱਜ ਤੱਕ 16 ਵਿਸ਼ੇਸ਼ ਰੇਲ ਗੱਡੀਆਂ ਤੋਂ ਯੂਪੀ, ਬਿਹਾਰ ਅਤੇ ਮੱਧ ਪ੍ਰਦੇਸ਼ ਸਮੇਤ ਦੂਸਰੇ ਰਾਜਾਂ ਦੇ ਨਿਵਾਸੀਆਂ ਨੂੰ ਭੇਜਿਆ ਗਿਆ ਹੈ। ਅਮੇਠੀ ਨੂੰ ਰਵਾਨਾ ਹੋਈ ਟ੍ਰੇਨ ਵਿੱਚ 1392 ਅਤੇ ਬੇਗੁਸਰਾਏ ਵਿੱਚ 1290 ਯਾਤਰੀ ਸਵਾਰ ਸਨ।ਡੀਸੀ ਨੇ ਦਸਿਆ ਕਿ ਮਹਾਰਾਸ਼ਟਰ ਦੇ 14, ਕੇਰਲਾ ਅਤੇ ਤਾਮਿਲਨਾਡੂ ਦੇ 10 – 10 ਵਾਸੀਆਂ ਨੂੰ ਵੀ ਅੰਮ੍ਰਿਤਸਰ ਅਤੇ ਜਲੰਧਰ ਤੋਂ ਉਹਨਾਂ ਦੇ ਘਰ ਵਾਪਿਸ ਭੇਜਣ ਦੇ ਲਈ ਬੱਸਾਂ ਤੋਂ ਰਵਾਨਾ ਕੀਤਾ ਗਿਆ।

Related posts

ਰੋਟੀ ਖਾਣ ਲੱਗੇ ਕਦੇ ਵੀ ਭੁੱਲਕੇ ਨਾ ਕਰੋ ਆਹ 3 ਗਲਤੀਆਂ; ਦੇਖੋ ਵੀਡੀਓ

htvteam

2 ਕਿੱਲੋ ਆਹ ਚੀਜ਼ ਲਈ ਜਾਂਦੇ ਮੁੰਡੇ ਨੂੰ ਫੜ੍ਹਿਆ

htvteam

ਖੇਤੀ ਬਾੜੀ ਦੇ ਨਾਲ ਨਾਲ ਚਲਾਉਂਦਾ ਸੀ ਵੱਡਾ ਗੈਂਗ; ਖ਼ੌਫ਼ਨਾਕ ਤੇ ਵੱਡੀਆਂ ਵਾਰਦਾਤਾਂ ਸੁਣ ਰਹਿ ਜਾਓਗੇ ਦੰਗ

htvteam

Leave a Comment