Htv Punjabi
Punjab Video

ਬੰਦੂਕ ਦੀ ਨੋਕ ‘ਤੇ ਬਲਾਤਕਾਰ ਦੇ ਇਲਜ਼ਾਮ ਝੱਲਣ ਉਪਰੰਤ, ਬਿੱਗ ਬੌਸ ਸਟਾਰ ਸ਼ਹਿਨਾਜ਼ ਗਿੱਲ ਦਾ ਪਿਓ ਆਇਆ ਸਾਹਮਣੇ, ਇਲਜ਼ਾਮਾਂ ਬਾਰੇ ਦੱਸੀ ਸਾਰੀ ਕਹਾਣੀ

ਅੰਮ੍ਰਿਤਸਰ (ਬਿਆਸ) (ਹਰਜੀਤ ਗਰੇਵਾਲ) ਬਿੱਗ ਬੌਸ ਸਟਾਰ ਅਤੇ ਅੰਮ੍ਰਿਤਸਰ ਦੇ ਬਿਆਸ ਦੀ ਰਹਿਣ ਵਾਲੀ ਮਸ਼ਹੂਰ ਪੰਜਾਬੀ ਤੇ ਬਾਲੀਵੁੱਡ ਅਦਾਕਾਰਾ ਸ਼ਹਿਨਾਜ਼ ਦੇ ਪਿਤਾ ਸੰਤੋਖ ਸਿੰਘ ਉਰਫ ਸੁੱਖਾ ਪ੍ਰਧਾਨ ‘ਤੇ ਅੰਮ੍ਰਿਤਸਰ ਦੇ ਬਿਆਸ ਥਾਣੇ ‘ਚ ਬਲਾਤਕਾਰ ਦਾ ਪਰਚਾ ਦਰਜ ਕੀਤਾ ਗਿਆ ਐ। ਜਿਸ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਹੈਸ਼ਟੈਗ ਸ਼ਹਿਨਾਜ਼ ਗਿੱਲ ਫਾਦਰ ਟ੍ਰੈਂਡ ਕਰਨ ਲੱਗਾ। ਹੁਣ ਅਸੀਂ ਤੁਹਾਨੂੰ ਪੂਰੀ ਕਹਾਣੀ ਦੱਸਦੇ ਹਾਂ ਤੇ ਇਹ ਵੀ ਦੱਸਾਂਗੇ ਕੀ ਪੂਰੇ ਮਾਮਲੇ ‘ਚ ਸ਼ਹਿਨਾਜ਼ ਦੇ ਪਿਓ ਨੇ ਆਪਣੀ ਚੁੱਪੀ ਤੋੜਨ ਉਪਰੰਤ ਕੀ ਕਿਹਾ ਐ। ਅਸਲ ‘ਚ ਸ਼ਿਕਾਇਤਕਰਤਾ ਨੇ ਪੁਲਿਸ ਕੋਲ ਜੋ ਬਿਆਨ ਦਰਜ ਕਰਵਾਏ ਨੇ ਉਸ ਮੁਤਾਬਿਕ ਉਸਦਾ ਕਿਸੇ ਲੱਕੀ ਨਾਂ ਦੇ ਵਿਅਕਤੀ ਨਾਲ ਸਬੰਧ ਨੇ। ਪਰ ਕੁਝ ਦਿਨ ਪਹਿਲਾਂ ਦੋਵਾਂ ਦੀ ਆਪਸ ‘ਚ ਲੜਾਈ ਹੋ ਗਈ। ਤੇ ਜਿਸ ਨੂੰ ਸੁਲਝਾਉਣ ਲਈ ਉਸਨੇ ਸੁੱਖਾ ਪ੍ਰਧਾਨ ਨਾਲ ਸੰਪਰਕ ਕੀਤਾ ਤਾਂ ਉਸਨੇ ਦੋਵਾਂ ਦਾ ਝਗੜਾ ਖਤਮ ਕਰਵਾਉਣ ਔਰਤ ਨੂੰ ਆਪਣਾ ਆਪਣੇ ਘਰ ਬੁਲਾਇਆ ਫੇਰ 40 ਸਾਲਾ ਜਨਾਨੀ ਨੂੰ ਗੱਡੀ ‘ਚ ਬਿਠਾਕੇ ਰੋਹੀ ਪੁੱਲ ਨੇੜੇ ਬੰਦੂਕ ਦੀ ਨੋਕ ‘ਤੇ ਬਲਾਤਕਾਰ ਕੀਤਾ।

ਉਧਰ ਆਪਣੇ ‘ਤੇ ਦਰਜ ਹੋਏ ਪਰਚੇ ਤੇ ਲੱਗੇ ਇਲਜ਼ਾਮਾਂ ਤੋਂ ਬਾਅਦ ਸ਼ਹਿਨਾਜ਼ ਗਿੱਲ ਦੇ ਪਿਓ ਸੁੱਖਾ ਪ੍ਰਧਾਨ ਨੇ ਆਪਣੀ ਚੁੱਪੀ ਤੋੜੀ ਐ, ਤੇ ਸਾਰੇ ਇਲਜ਼ਾਮਾਂ ਨੂੰ ਸਿਰੇ ਤੋਂ ਖਾਰਿਜ ਕਰ ਦਿੱਤਾ ਐ। ਸੁੱਖਾ ਪ੍ਰਧਾਨ ਨੇ ਕਿਹਾ ਹੈ ਕਿ ਜਿਸ ਦਿਨ ਦੀ ਘਟਨਾ ਦਾ ਜ਼ਿਕਰ ਸ਼ਿਕਾਇਤਕਰਤਾ ਔਰਤ ਵੱਲੋਂ ਕੀਤਾ ਗਿਆ ਹੈ। ਉਸ ਦਿਨ ਉਹ ਆਪਣੇ ਘਰ ਸਨ ਤੇ ਉਨ੍ਹਾਂ ਦੇ ਘਰ ਸੀਸੀਟੀਵੀ ਕੈਮਰੇ ਲੱਗੇ ਹੋਏ ਨੇ ਉਨ੍ਹਾਂ ਦੀ ਜਾਂਚ ਕੀਤੀ ਜਾ ਸਕਦੀ ਐ। ਮਾਮਲੇ ਬਾਰੇ ਬੋਲਦਿਆ ਸ਼ਹਿਨਾਜ਼ ਗਿੱਲ ਦੇ ਪਿਓ ਨੇ ਦੱਸਿਆ ਕੀ 1 ਬੱਚੇ ਦੀ ਮਾਂ 40 ਸਾਲਾ ਔਰਤ ਆਪਣੇ ਹੀ ਕਾਰੋਬਾਰੀ ਪਾਰਟਨ ਨਾਲ ਵਿਆਹ ਕਰਵਾਉਣਾ ਚਾਹੁੰਦੀ ਐ। ਉਹ ਜਿਸ ਦਿਨ ਉਨ੍ਹਾਂ ਦੇ ਘਰ ਆਈ ਤਾਂ ਉਸ ਨਾਲ ਦੋ ਔਰਤਾਂ ਹੋਰ ਸਨ। ਜਿਸ ਤੋਂ ਬਾਅਦ ਉਸਨੇ ਲੇਡੀ ਨੂੰ ਸਮਝਾਇਆ ਕਿ ਉਹ ਆਪਣਾ ਮਸਲਾ ਆਪਣੇ ਤਰੀਕੇ ਨਾਲ ਨਜਿੱਠੇ।

Related posts

ਅਮਰੀਕਾ ਤੋਂ ਆਏ ਆਹ ਮੁੰਡੇ ਨੇ ਕੀਤੇ ਹੈਰਾਨੀਜਨਕ ਖੁਲਾਸੇ ?

htvteam

ਸੜਕ ‘ਤੇ ਦੇਖੋ ਕੀ ਹੋਇਆ…. ਲੋਕਾਂ ਨੂੰ ਨਹੀਂ ਆ ਰਿਹਾ ਯਕੀਨ

htvteam

ਬੇਰੁਜ਼ਗਾਰ ਅਧਿਆਪਕਾਂ ਦਾ ਸੰਗਰੂਰ ਲੁਧਿਆਣਾ ਹਾਈਵੇ ‘ਤੇ ਧਰਨਾ, ਸਾਢੇ 5 ਘੰਟੇ ਠੱਪ ਰਹੀ ਆਵਾਜਾਈ

Htv Punjabi

Leave a Comment