Htv Punjabi
Uncategorized

ਆਹ ਦੇਖੋ, ਜਾਨਵਰ ਵੀ ਖਿੜ ਖਿੜ ਕੇ ਹੱਸਦੇ ਹਨ ?

ਨਿਊਜ਼ ਡੈਸਕ : ਆਪਣੀ ਪਸੰਦ ਦੇ ਪਾਲਤੂ ਜਾਨਵਰ ਦੇ ਨਾਲ ਇੱਕ ਅਲੱਗ ਤਰ੍ਹਾਂ ਦਾ ਭਾਵਨਾ ਵਾਲਾ ਰਿਸ਼ਤਾ ਬਣਾ ਲੈਂਦੇ ਹਨ।ਆਪ ਕੁੱਤੇ ਦੇ ਨਾਲ ਗੱਲਾਂ ਕਰਦੇ ਹਨ, ਹੈਮਸਟਰ ਦੇ ਨਾਲ ਖੇਡਦੇ ਹਨ ਅਤੇ ਆਪਣੇ ਤੋਤੇ ਦੇ ਨਾਲ ਉਹ ਰਹੱਸ ਵੀ ਦੱਸਦੇ ਹਾਂ ਜਿਹੜੇ ਤੁਸੀਂ ਕਿਸੇ ਹੋਰ ਨੂੰ ਨਹੀਂ ਦੱਸਦੇ।ਕਦੀ ਕਦੀ ਤੁਹਾਨੂੰ ਸ਼ੱਕ ਵੀ ਹੁੰਦਾ ਹੈ ਕਿ ਅਜਿਹਾ ਕਰਨ ਦਾ ਕੋਈ ਤੁਕ ਨਹੀਂ ਹੈ, ਪਰ ਤੁਹਾਡੇ ਅੰਦਰ ਇਹ ਉਮੀਦ ਬਣਦੀ ਹੈ ਕਿ ਤੁਹਾਡਾ ਪਿਆਰਾ ਜਾਨਵਰ ਖੁਦ ਨੂੰ ਸਮਝਦਾ ਹਨ ਪਰ ਜਾਨਵਰ ਕੀ ਅਤੇ ਕਿੰਨਾ ਸਮਝਦੇ ਹਨ।

ਮਿਸਾਲ ਦੇ ਲਈ, ਇੰਨਾ ਤਾਂ ਪਤਾ ਹੈ ਕਿ ਜਾਨਵਰ ਆਨੰਦ ਦਾ ਅਨੁਭਵ ਕਰਨ ਵਿੱਚ ਜ਼ਰੂਰੀ ਹਨ ਪਰ ਕੀ ਉਹ ਹਾਸੀ ਮਜਾਕ ਵੀ ਸਮਝਦੇ ਹਨ।ਕੀ ਤੁਹਾਡਾ ਪਿਆਰਾ ਜਾਨਵਰ ਚੁਟਕੁਲੇ ਸਮਝਦਾ ਹੈ ਜਾਂ ਤੁਹਾਡੇ ਪੈਰਾਂ ਦੀ ਉਂਗਲੀ ਤੇ ਕੋਈ ਪਾਰੀ ਚੀਜ਼ ਗਿਰ ਜਾਵੇ ਤਾਂ ਉਹ ਖਿਲਖਿਲਾ ਕੇ ਹੱਸ ਸਕਦਾ ਹੈ।

ਕੀ ਕੁੱਤੇ ਜਾਂ ਬਿੱਲੀ ਜਾਂ ਕੋਈ ਵੀ ਜਾਨਵਰ ਉਸੀ ਤਰ੍ਹਾਂ ਹੱਸਦੇ ਹਨ।ਇਨਸਾਨ ਨੇ ਹੱਸਣ ਦੀ ਕਲਾ ਕਿਸ ਵਜ੍ਹਾਾ ਨਾਲ ਵਿਕਸਿਤ ਕੀਤੀ, ਇਹ ਇੱਕ ਰਹੱਸ ਹੈ।ਧਰਤੀ ਤੇ ਮੌਜੂਦ ਹਰ ਸਖਸ਼ ਚਾਹੇ ਉਹ ਜਿਹੜੀ ਵੀ ਭਾਸ਼ਾ ਬੋਲਦੇ ਹੋਵੇ ਉਹ ਹੱਸਣਾ ਜਾਣਦਾ ਹੈ।ਅਸੀਂ  ਅਵਚੇਤਨ ਵਿੱਚ ਅਜਿਹਾ ਕਰਦੇ ਹਨ।ਹਾਸੀ ਉਨ੍ਹਾਂ ਦੇ ਅੰਦਰ ਤੋ ਨਿਕਲਦੀ ਹੈ।ਕਿਸੇ ਨੂੰ ਵੀ ਇਸ ਦੇ ਲਈ ਕੋਈ ਵਿਸ਼ੇਸ਼ ਕੋਸਿ਼ਸ਼ ਨਹੀਂ ਕਰਨੀ ਪੈਂਦੀ।

ਹੱਸਣਾ ਸੁਭਾਵਿਕ ਹੈ।ਇੱਕ ਵਿਅਕਤੀ ਹੱਸੇ ਤਾਂ ਦੂਸਰਾ ਵੀ ਮੁਸਕਰਾ ਦਿੰਦਾ ਹੈ।ਇਹ ਸਮਾਜਿਕ ਹੈ।ਕੋਈ ਵੀ ਬੋਲਣਾ ਸਿੱਖਣ ਤੋਂ ਪਹਿਲਾਂ ਹੱਸਣਾ ਸਿੱਖ ਲੈਂਦੇ ਹਨ।ਅਜਿਹਾ ਮੰਨਿਆ ਗਿਆ ਕਿ ਹਾਸੀ ਨਾਲ ਦੋ ਜਾਂ ਦੋ ਤੋਂ ਜਿ਼ਆਦਾ ਵਿਅਕਤੀੀਆਂ ਦੇ ਵਿੱਚ ਸੰਬੰਧ ਦਾ ਆਧਾਰ ਤਿਆਰ ਹੁੰਦਾ ਹੈ।ਇੱਕ ਦੂਸਰਾ ਸਿਧਾਂਤ ਕਹਿੰਦਾ ਹੈ ਕਿ ਇਸ ਦੀ ਸ਼ੁਰੂਆਤ ਅਚਾਨਕ ਹੋ ਰਹੀ ਕਿਸੀ ਘਟਨਾ ਦੇ ਬਾਰੇ ਵਿੱਚ ਚੇਤਾਵਨੀ ਦੇਣ ਦੇ ਲਈ ਹੋਈ ਸੀ, ਜਿਵੇਂ ਕੋਈ ਬਾਘ ਆ ਜਾਵੇ।ਤਾਂ ਭਲੇ ਹੀ ਸਭ ਨੂੰ ਇਹ ਪਤਾ ਹੋਵੇ ਕਿ ਉਹ ਕਿਉਂ ਹੱਸਦੇ ਹਨ, ਪਰ ਸਾਰੇ ਜਾਣਦੇ ਹਨ ਕਿ ਉਹ ਅਜਿਹਾ ਕਰਦੇ ਹਨ ਪਰ ਕੀ ਜਾਨਵਰ ਵੀ ਖਿੜਖਿੜ ਕਰਦੇ ਹਨ ਅਤੇ ਜੇ ਨਹੀਂ ਕਰਦੇ ਤਾਂ ਕਿਉਂ ਨਹੀਂ ਕਰਦੇ।

ਕੁਝ ਹੋਰ ਜੀਵਾਂ ਨੁੰ ਵੀ ਹੱਸਣ ਦੇ ਲਈ ਜਾਣਿਆ ਜਾਂਦਾ ਹੇ, ਜਿਵੇਂ ਕਿ ਚੂਹੇ।ਸੰਵਦਨਸ਼ੀਲ ਜਗ੍ਹਾ ਜਿਵੇਂ ਗਰਦਨ ਦੇ ਕੋਲ ਗੁਦਗੁਦਾਉਣ ਤੇ ਉਹ ਚੀਂ ਚੀਂ ਦੀ ਆਵਾਜ਼ ਕੱਢਦੇ ਹਨ।ਖੇਡ ਖੇਡ ਵਿੰਚ ਝਗੜਦੇ ਹਨ ਡਾਲਫਿਨ ਵੀ ਕੁਠ ਆਵਾਜ਼ ਕੱਢਦੀ ਹੈ।ਇਸ ਨਾਲ ਉਹ ਸੰਕੇਤ ਦਿੰਦੀ ਹੈ ਕਿ ਉਨ੍ਹਾਂ ਦੇ ਆਲੇ ਦੁਆਲੇ ਜੋ ਮੌਜੂਦ ਹੈ ਉਨ੍ਹਾਂ ਤੋਂ ਕੋਈ ਖਾਸ ਖਤਰਾ ਨਹੀਂ ਹੈ।ਹਾਥੀ ਮਸਤੀ ਵਿੱਚ ਹੋਣ ਤੇ ਅਕਸਰ ਚਿੰਘਾੜਦੇ ਹਨ ਪਰ ਇਹ ਸਾਬਿਤ ਕਰਨਾ ਲਗਭਗ ਨਾਮੁਮਕਿਨ ਹੈ ਕਿ ਉਨ੍ਹਾਂ ਦਾ ਵਿਵਹਾਰ ਇਨਸਾਨਾਂ ਦੇ ਹਾਸੇ ਦੀ ਤਰ੍ਹਾਂ ਹੈ ਜਾਂ ਵਿਸ਼ੇਸ਼ ਸਥਿਤੀਆਂ ਵਿੱਚ ਦੂਸਰੇ ਜਾਨਵਰ ਜਿਹੀਆਂ ਆਵਾਜ਼ਾਂ ਕੱਢਦੇ ਹਨ ਇਹ ਵੀ ਅਜਿਹਾ ਹੀ ਕੁਝ ਕਰਦੇ ਹਨ।

 

 

Related posts

ਵਪਾਰ ਕਰਨ ਆਏ ਕਸ਼ਮੀਰੀ ਦੀ 2.50 ਲੱਖ ਦੀ ਨਕਦੀ ਹੋਈ ਚੋਰੀ

htvteam

ਨਹਿਰ ਵਿਚੋਂ 4 ਗੁਟਕਾ ਸਾਹਿਬ ਅਤੇ ਹੋਰ ਧਾਰਮਿਕ ਸਮੱਗਰੀ ਮਿਲੀ

htvteam

ਫਿਲਮਾਂ ਅਤੇ ਟੀਵੀ ਸ਼ੋਆਂ ਦੀ ਸ਼ੂਟਿੰਗ ਬੰਦ ਕੁਝ ਦਿਨ ਦੇਖੋ ਪੁਰਾਣੇ ਘਿਸੇ ਪਿਟੇ ਸੀਰੀਅਲ, ਆ ਕੁਝ ਨਹੀਂ ਦੇਖ ਸਕੋਗੇ

Htv Punjabi

Leave a Comment