Htv Punjabi
Uncategorized

ਇਨਸਾਨ ਪਸ਼ੂ ਪੰਛੀਆਂ ਦੀ ਭਾਸ਼ਾ ਚ ਉਨ੍ਹਾਂ ਨਾਲ ਗੱਲ ਕਿਉਂ ਨਹੀਂ ਕਰ ਪਾਉਂਦਾ ਹੈ? ਆਹ ਦੇਖੋ ਉਸਦਾ ਰਾਜ਼! ਤੇ ਜਾਣੋ ਤੁਸੀਂ ਕਿਵੇਂ ਕਰ ਸਕਦੇ ਹੋ ਇਨ੍ਹਾਂ ਨਾਲ ਗੱਲ !

ਨਿਊਜ਼ ਡੈਸਕ ; ਬਹੁਤ ਸਾਰੇ ਲੋਕ ਆਪਣੇ ਆਲੇ ਦੁਆਲੇ ਦੇ ਜਾਨਵਰਾਂ ਨੂੰ ਆਪਣਾ ਹਿੱਸਾ ਹੀ ਸਮਝਦੇੇ ਹਨ।ਪਾਲਤੂ ਜਾਨਵਰਾਂ ਅਤੇ ਆਪਣੇ ਪਿਆਰੇ ਦੋਸਤਾਂ ਨਾਲ ਇਹ ਲੰਬੀਆਂ ਲੰਬੀਆਂ ਗੱਲਾਂ ਕਰਦੇ ਹਨ ਅਤੇ ਅਕਸਰ ਸੋਚਦੇ ਹਨ ਕਿ ਉਹ ਉਨ੍ਹਾਂ ਨੂੰ ਜੋ ਵੀ ਕਹਿ ਰਹੇ ਹਨ ਉਹ ਉਨ੍ਹਾਂ ਨੂੰ ਸਮਝ ਸਕਦੇ ਹਨ, ਪਰ ਮਨੁੱਖ ਅਤੇ ਗੈਰ ਮਨੁੱਖ ਸੰਚਾਰ ਦੇ ਵਿੱਚ ਦੀ ਖਾਈ ਹੁਣ ਵੀ ਬਹੁਤ ਚੌੜੀ ਹੈ।ਕੀ ਕਦੀ ਅਜਿਹਾ ਸਮਾਂ ਆਵੇਗਾ ਜਦ ਡਾਕਟਰ ਡੂਲਿਟਲ ਦੀ ਤਰ੍ਹਾਂ ਲੋਕ ਜਾਨਵਰਾਂ ਨਾਲ ਗੱਲ ਕਰਨ ਵਿੱਚ ਕਾਬਲ ਹੋਣਗੇ ਅਤੇ ਉਹ ਵੀ ਲੋਕਾਂ ਨੂੰ ਜਵਾਬ ਦੇਣਗ।ਵੈਸੇ ਤਾਂ ਇਹ ਕੋਰੀ ਗੱਪ ਅਤੇ ਕਲਪਨਾ ਦੀ ਗੱਲ ਹੈ ਪਰ ਕੀ ਮਸ਼ੀਨਾਂ ਦੀ ਕਲਾਕ੍ਰਿਤ ਬੁੱਧੀ ਅਤੇ ਨਵੀਂ ਤਕਨੀਕ ਨਾਲ ਜਾਨਵਰਾਂ ਦੀ ਬੋਲੀ ਦਾ ਅਨੁਵਾਦ ਮੁਮਕਿਨ ਹੈ।

ਜਾਨਵਰ ਕਈ ਤਰੀਕਿਆਂ ਨਾਲ ਸੰਚਾਰ ਕਰਦੇ ਹਨ  – ਇਸ਼ਾਰਿਆਂ ਨਾਲ, ਭਾਵਨਾਤਮਕ ਤੌਰ ਤੇ, ਰੰਗ ਬਦਲ ਕੇ, ਆਵਾਜ਼ਾਂ ਕੱਢ ਕੇ, ਕੈਮੀਕਲ ਛੱਡ ਕੇਠ ਤਰੰਗਾਂ ਪੈਦਾ ਕਰਕੇ, ਸਰੀਰ ਨੂੰ ਗਰਮ ਜਾਂ ਠੰਢਾ ਕਰਕੇ ਅਤੇ ਸਪਰਸ਼ ਨਾਲ।ਇਨ੍ਹਾਂ ਸੰਕੇਤਾਂ ਦੇ ਕਈ ਕਾਰਨ ਹੋ ਸਕਦੇ ਹਨ, ਜਿਨ੍ਹਾਂ ਵਿੱਚ ਸਾਥੀ ਆਕਰਸਿ਼ਤ ਕਰਨ ਤੋਂ ਲੈ ਕੇ ਸਿ਼ਕਾਰੀਆਂ ਦੇ ਬਾਰੇ ਵਿੱਚ ਚਿਤਾਵਨੀ ਦੇਣਾ ਤੱਕ ਸ਼ਾਮਿਲ ਹੋ ਸਕਦਾ ਹੈ।ਸਿ਼ਕਾਰੀ ਜਾਨਵਰਾਂ ਦੇ ਸੰਚਾਰ ਵਿੱਚ ਆਪਣੇ ਸਾਥੀਆਂ ਨੂੰ ਸਿ਼ਕਾਰ ਦੇ ਕੌਜੂਦ ਹੋਣ ਦੀ ਜਗ੍ਹਾ ਦੇ ਬਾਰੇ ਵਿੱਚ ਜਾਣਕਾਰੀ ਹੋ ਸਕਦੀ ਹੈ।

ਇਸ ਤਰ੍ਹਾਂ ਨਾਲ ਜਿ਼ਆਦਾਤਰ ਸੰਚਾਰ ਇੱਕ ਹੀ ਪ੍ਰਜਾਤੀ ਦੇ ਜਾਨਵਰਾਂ ਦੇ ਵਿੱਚ ਸੂਚਨਾਵਾਂ ਪਾਸ ਕਰਨ ਦੇ ਲਈ ਹੁੰਦੇ ਹਨ ਪਰ ਅੰਤਰ ਪ੍ਰਜਾਤੀ ਸੰਚਾਰ ਦੇ ਉਦਾਹਰਣ ਵੀ ਬਹੁਤਾਤ ਵਿੱਚ ਹਨ, ਖਾਸ ਕਰ ਸਿ਼ਕਾਰੀ ਅਤੇ ਸਿ਼ਕਾਰ ਦੇ ਵਿੱਚ।ਉਸ ਕੀੜੇੇ ਜਾਂ ਮੱਛੀ ਦੇ ਬਾਰੇ ਵਿੱਚ ਸੋਚੀਏ ਜਿਹੜੇ ਆਪਣਾ ਰੰਗ ਬਦਲ ਕੇ ਹਮਲਾਵਰ ਨੂੰ ਆਪਣੇ ਜ਼ਹਰੀਲੇ ਹੋਣ ਦੇ ਬਾਰੇ ਤੋਂ ਜਾਣੂ ਕਰਵਾਉਂਦੀ ਹੈ ਪਰ ਕੀ ਇਸ ਤਰ੍ਹਾਂ ਦੀ ਘਟਨਾਵਾਂ ਇਨਸਾਨਾਂ ਅਤੇ ਹੋਰ ਜਾਨਵਰਾਂ ਦੇ ਵਿੱਚ ਹੋ ਸਕਦੀ ਹੈ।

ਜਾਨਵਰਾਂ ਦੇ ਸੰਕੇਤਾਂ ਦਾ ਅਨੁਵਾਦ ਕਰਕੇ ਉਸ ਨੂੰ ਸਮਝਣ ਦੀ ਕੋਸਿ਼ਸ਼ ਵਿੱਚ ਲੋਕ ਕਿੰਨਾ ਅੱਗੇ ਵਧੇ ਹਨ।ਸੰਕੇਤਿਕ ਭਾਸ਼ਾ ਦੇ 1000 ਸੰਕੇਿਤਾਂ ਵਿੱਚ ਮਹਾਰਤ ਹਾਸਿਲ ਕਰਨ ਵਾਲੀ ਮਸ਼ਹੂਰ ਗੋਰੀਲਾ ਕੋਕੋ ਦੇ ਬਾਰੇ ਵਿੱਚ ਗਹਿਰਾਈ ਨਾਲ ਛਾਣਬੀਣ ਹੋਈ ਹੈ।ਵਿਗਿਆਨ ਦੇ ਕੁਝ ਖੇਤਰਾਂ ਵਿੱਚ ਇਹ ਮਹਿਸੂਸ ਕੀਤਾ ਗਿਆ ਹੈ ਕਿ ਕੋਕੋ ਨੂੰ ਅਸਲੀਅਤ ਵਿੱਚ ਇਸ ਗੱਲ ਦੀ ਬਹੁਤ ਘੱਟ ਜਾਂ ਬਿਲਕੁਲ ਵੀ ਸਮਝ ਨਹੀਂ ਸੀ ਕਿ ਉਸ ਦੇ ਇਸ਼ਾਰਿਆਂ ਦਾ ਅਸਲ ਮਤਲਬ ਕੀ ਹੈ।

ਇੱਕ ਹੋਰ ਉਦਾਹਰਣ ਤੋਤੇ ਦਾ ਹੈ ਜੋ 100 ਸ਼ਬਦਾਂ ਨੂੰ ਸਿੱਖ ਅਤੇ ਬੋਲ ਸਕਦਾ ਹੈ।ਉਹ ਆਪਣੀ ਜ਼ਰੂਰਤਾਂ ਅਤੇ ਇੱਛਾਵਾਂ ਨੂੰ ਵਿਅਕਤੀ ਕਰ ਸਕਦਾ ਹੈ, ਜਿਵੇਂ ਭੋਜਨ ਦੀ ਜ਼ਰੂਰਤ।ਪਰ ਰਿਸਰਚ ਕਰਨ ਵਾਲਿਆਂ ਨੂੰ ਇਹ ਪਤਾ ਨਹੀਂ ਹੈ ਕਿ ਕੀ ਉਨ੍ਹਾਂ ਨੂੰ ਸੱਚੀ ਵਿੱਚ ਇਨ੍ਹਾਂ ਸ਼ਬਦਾਂ ਦੀ ਸਮਝ ਹੈ।ਕੀ ਇਹ ਸਿਰਫ ਸਿਖਿਆ ਹੋਇਆ ਵਿਵਹਾਰ ਹੈ।ਵਿਗਿਆਨਿਕ ਡਾਲਫਿਨ, ਹਾਥੀ, ਵੇਲ੍ਹ, ਘੋੜੇ, ਕੁੱਤੇ ਅਤੇ ਬਾਂਦਰਾਂ ਦੇ ਨਾਲ ਵੀ ਬੁਨਿਆਦੀ ਕਿਸਮ ਦੀ ਸੰਚਾਰ ਸਮਝ ਵਿਅਕਤ ਕਰਨ ਵਿੱਚ ਕਾਬਿਲ ਹਨ।

 

 

 

 

Related posts

ਲਓ ਜੀ ਨਵੇਂ ਸਾਲ ਦੇ ਆਉਣ ਤੋਂ ਪਹਿਲਾ ਆਈ ਮਾੜੀ ਖਬਰ

htvteam

ਸਰਪੰਚ ਕਹਿੰਦਾ ਲਾਕਡਾਊਨ ‘ਚ ਘਰ ਰਹੋ, ਲੋਕ ਕਹਿੰਦੇ ਉਰੇ ਆ ਤੈਨੂੰ ਬਣਾਈਏ ਥਾਣੇਦਾਰ, ਢਾਹ ਲਿਆ, ਕੁੱਟ ਕੁੱਟ ਬਣਾਤਾ ਦੂੰਬਾ

Htv Punjabi

ਭਾਰਤ ਤੋਂ ਦਵਾਈਆਂ ਮੰਗਾ ਕੇ ਅਮਰੀਕਾ ਦੇ ਵਾਈਟ ਹਾਊਸ ਨੇ ਮੋਦੀ ਦਾ ਟਵਿੱਟਰ ਅਕਾਊਂਟ ਤੇ ਕੀਤਾ ਆਹ ਕੰਮ

Htv Punjabi

Leave a Comment