Htv Punjabi
Punjab

ਬਾਦਲਾਂ ਦੀਆਂ ਬੱਸਾਂ ਚੱਲਣ ਦੇਣ ਦੀ ਇਜ਼ਾਜ਼ਤ ਦੇਣ ਦਾ ਮਾਮਲਾ ਭਖਣ ਮਗਰੋਂ, ਇਨ੍ਹਾਂ ਸਿਆਸਤਦਾਨਾਂ ਦੀਆਂ ਟ੍ਰਾੰਸਪੋਰਟ ਕੰਪਨੀਆਂ ਨੂੰ ਵੀ ਪਈਆਂ  ਭਾਜੜਾਂ 

ਚੰਡੀਗੜ੍ਹ : ਵਿਰੋਧੀ ਦਲਾਂ ਦੇ ਲਗਾਤਾਰ ਟਰਾਂਸਪੋਰਟ ਮਾਫੀਏ ਦੀ ਸਰਗਰਮੀ ਨੂੰ ਲੈ ਕੇ ਉੱਠ ਰਹੇ ਸਵਾਲਾਂ ਦੇ ਚਲਦੇ ਕੈਪਟਨ ਸਰਕਾਰ ਨੇ ਰਾਜ ਦੀਆਂ ਸਾਰੀਆਂ ਟਰਾਂਸਪੋਰਟ ਕੰਪਨੀਆਂ ਦੇ ਪਰਮਿਟਾਂ ਨੂੰ ਰਿਵਿਉ ਕਰਾਉਣ ਦਾ ਫੈਸਲਾ ਕੀਤਾ ਹੈ।
ਟ੍ਰਾੰਸਪੋਰਟ ਵਿਭਾਗ ਦੇ ਅਧਿਕਾਰੀਆਂ ਨੂੰ ਸੀਐਮ ਕੈਪਟਨ ਅਮਰਿੰਦਰ ਸਿੰਘ ਨੇ ਦਿਸ਼ਾ ਨਿਰਦੇਸ਼ ਜਾਰੀ ਕਰਕੇ ਕਿਹਾ ਹੈ ਕਿ ਸਾਰੀਆਂ ਕੰਪਨੀਆਂ ਦੇ ਪਰਮਿਟਾਂ ਅਤੇ ਉਹਨਾਂ ਪਰਮਿਟਾਂ ‘ਤੇ ਚਲਣ ਵਾਲੀਆਂ ਬੱਸਾਂ ਦਾ ਪੂਰਾ ਰਿਕਾਰਡ ਤਿਆਰ ਕਰਕੇ ਉਹਨਾਂ ਦੇ ਸਾਮਣੇ ਪੇਸ਼ ਕੀਤਾ ਜਾਵੇ।
ਇਸ ਵਿੱਚ ਇਸ ਗੱਲ ਦਾ ਵਿਸ਼ੇਸ਼ ਜ਼ਿਕਰ ਕੀਤਾ ਜਾਵੇ ਕਿ ਸੂਬੇ ਦੇ ਰਾਜਨੇਤਾਵਾਂ ਦੀਆਂ ਕਿਹੜੀਆਂ ਕਿਹੜੀਆਂ ਟ੍ਰਾੰਸਪੋਰਟ ਕੰਪਨੀਆਂ ਹਨ ਅਤੇ ਉਹਨਾਂ ਦੀਆਂ ਕਿੰਨੀਆਂ ਬੱਸਾਂ ਇਸ ਸਮੇਂ ਰਾਜ ਦੀਆਂ ਸੜਕਾਂ ‘ਤੇ ਭੱਜ ਰਹੀਆਂ ਹਨ।
ਟ੍ਰਾੰਸਪੋਰਟ ਮਾਫੀਆ ਤੇ ਵਿਰੋਧੀ ਧਿਰ ਲਗਾਤਾਰ ਸਰਕਾਰ ਨੂੰ ਘੇਰ ਰਹੀ ਹੈ।ਪਿਛਲੇ ਦਿਨੀਂ ਬਾਦਲ ਦੀ ਕੰਪਨੀ ਦੀਆਂ ਬੱਸਾਂ ਨੂੰ ਚਲਾਉਣ ਨੂੰ ਮਨਜ਼ੂਰੀ ਦਿੱਤੀ ਗਈ।ਇਸ ਨੂੰ ਚੰਡੀਗੜ੍ਹ ਤੋਂ ਕਾਊਂਟਰ ਸਾਈਨ ਲੈਣ ਲਈ ਕਿਹਾ ਗਿਆ।ਜਦ ਇਹ ਗੱਲ ਸੀਐਮਓ ਨੂੰ ਪਤਾ ਲੱਗੀ ਤਾਂ ਮਨਜ਼ੂਰੀ ਕੈਂਸਲ ਕਰਵਾਈ ਅਤੇ ਬਠਿੰਡਾ ਕਲਰਕ ਨੂੰ ਵੀ ਸਸ੍ਪੇੰਡ ਕਰ ਦਿੱਤਾ ਗਿਆ । ਓਥੇ, ਇਕ ਜਨਹਿੱਤ ਪਟੀਸ਼ਨ ‘ਤੇ ਹਾਈ ਕੋਰਟ ਨੇ ਵੀ ਰਾਜ ਸਰਕਾਰ ਨੂੰ ਟਰਾਂਸਪੋਰਟ ਮਾਫੀਏ ‘ਤੇ ਸਖ਼ਤੀ ਦੇ ਹੁਕਮ ਦਿੱਤੇ ਸਨ।

Related posts

ਕਰਫਿਊ : ਆਹ ਹੁੰਦੈ ਕਾਨੂੰਨ ਤੇ ਪੁਲਿਸ ਨੇ ਇੰਝ ਕਰਵਾਉਣੀ ਹੁੰਦੀ ਹੈ ਕਰਫਿਊ ਦੇ ਹੁਕਮਾਂ ਦੀ ਪਾਲਣਾ, ਇੰਝ ਨਹੀਂ ਜਿਵੇਂ ਸੜਕਾਂ ਤੇ ਲੋਕਾਂ ਦਾ ਹਾਲ ਕੀਤਾ ਜਾ ਰਿਹੈ

Htv Punjabi

ਦੇਖੋ ਕਿੱਦਾਂ ਪੁਲਿਸ ਟੀਮ ਪਹੁੰਚੀ ਹਸ/ਪਤਾਲ

htvteam

ਸੁੰਨੀ ਥਾਂ ਤੇ ਲਿਜਾਕੇ ਗਊਆਂ ਨਾਲ ਬੰਦਿਆਂ ਨੇ ਕੀਤੀ ਘਟੀਆ ਕਰਤੂਤ !

htvteam

Leave a Comment