Htv Punjabi
Punjab

ਯਾਰ ਆਹ ਚੰਗੀ ਧਮਕੀ ਐ ? ਆਹ ਕੰਮ ਨੀ ਕੀਤਾ ਤਾਂ ਜਾ ਚੜ੍ਹੋ ਮੋਬਾਈਲ ਟਾਵਰ ‘ਤੇ, ਇਸ ਬੰਦੇ ਨੇ ਤਾਂ ਹੱਦ ਈ ਕਰ ਤੀ, ਮੰਗ ਦੇਖੋ ਕੀ ਰੱਖੀ ?

ਸਰਦੂਲਗੜ : ਪਿੰਡ ਟਿੱਬੀ ਹਰੀ ਸਿੰਘ ਵਿੱਚ ਸਰਕਾਰੀ ਰਾਸ਼ਨ ਨਾ ਮਿਲਣ ਅਤੇ ਕਾਰਡ ਲਿਸਟ ਵਿੱਚੋਂ ਨਾਮ ਕੱਟੇ ਜਾਣ ਤੋਂ ਪਰੇਸ਼ਾਨ ਨੌਜਵਾਨ ਸਵੇਰੇ ਕਰੀਬ 8 ਵਜੇ ਪਿੰਡ ਵਿੱਚ ਸਥਿਤ ਪ੍ਰਾਈਵੇਟ ਮੋਬਾਈਲ ਕੰਪਨੀ ਦੇ ਲੱਗੇ ਟਾਵਰ ‘ਤੇ ਜਾ ਚੜ੍ਹਿਆ ।

ਕਰੀਬ 2 ਘੰਟੇ ਤੱਕ ਚੱਲੇ ਇਸ ਹਾਈ ਵੋਲਟੇਜ਼ ਡਰਾਮੇ ਤੋਂ ਬਾਅਦ ਕਰੀਬ 10 ਵਜੇ ਪ੍ਰਸ਼ਾਸਨ ਵੱਲੋਂ ਉਸ ਨੂੰ ਸਮੱਸਿਆ ਦਾ ਹੱਲ ਕਰਨ ਦਾ ਭਰੋਸਾ ਦੇ ਕੇ ਨੀਚੇ ਉਤਾਰਿਆ।

ਜਾਣਕਾਰੀ ਅਨੁਸਾਰ ਪਿੰਡ ਟਿੱਬੀ ਹਰੀ ਸਿੰਘ ਵਾਸੀ ਨੌਜਵਾਨ ਰੇਸ਼ਮ ਸਿੰਘ ਕੋਰੋਨਾ ਮਹਾਂਮਾਰੀ ਦੌਰਾਨ ਪੰਜਾਬ ਸਰਕਾਰ ਵੱਲੋਂ ਮਿਲਣ ਵਾਲਾ ਰਾਸ਼ਨ ਅਤੇ ਆਟਾ ਦਾਲ ਸਕੀਮ ਦਾ ਕਾਰਡ ਲਿਸਟ ਤੋਂ ਬਾਹਰ ਹੋਣ ਤੋਂ ਪਰੇਸ਼ਾਨ ਹੋ ਕੇ ਪਿੰਡ ਵਿੱਚ ਸਥਿਤ ਟਾਵਰ ਤੇ ਸਵੇਰੇ 8 ਵਜੇ ਚੜ ਗਿਆ।

ਜਿਸ ਦੀ ਸੂਚਨਾ ਮਿਲਣ ‘ਤੇ  ਡੀਅਸਪੀ ਸਰਦੂਲਗੜ ਸਮੇਤ ਪ੍ਰਸ਼ਾਸ ਨਿੱਕ ਅਧਿਕਾਰੀ ਮੌਕੇ ‘ਤੇ ਪਹੁੰਚ ਗਏ .ਜਿਨ੍ਹਾਂ ਨੇ ਉਸ ਨੁੰ ਸਮਝਾਉਣ ਦੀ ਕੋਸਿ਼ਸ਼ ਕੀਤੀ ਪਰ ਉਹ ਨਹੀਂ ਮੰਨਿਆ।

ਆਖਰ ਰਾਸ਼ਨ ਦੇ ਮਾਮਲੇ ਨੂੰ ਹੱਲ ਕਰਨ ਦਾ ਭਰੋਸਾ ਦੇਣ ਦੇ 2 ਘੰਟੇ ਦੇ ਬਾਅਦ ਟਾਵਰ ਤੇ ਚੜਿਆ ਵਿਅਕਤੀ ਨੀਚੇ ਉਤਰਿਆ।ਥੱਲੇ ਉਤਰ ਕੇ ਟਾਵਰ ਤੇ ਚੜੇ ਰੇਸ਼ਮ ਸਿੰਘ ਨੇ ਕਿਹਾ ਕਿ ਉਸ ਦਾ ਪਰਿਵਾਰ ਟਕਸਾਲੀ ਕਾਂਗਰਸੀ ਹੋਣ ਦੇ ਬਾਵਜੂਦ ਕਾਂਗਰਸ ਦੇ ਰਾਜ ਵਿਚ ਹੀ ਉਸ ਦਾ ਰਾਸ਼ਨ ਕਾਰਡ ਲਿਸਟ ਤੋਂ ਨਾਮ ਬਾਹਰ ਕਰ ਦਿਤਾ ਗਿਆ।

ਇਸ ਦੇ ਇਲਾਵਾ ਕੋਰੋਨਾ ਦੌਰਾਨ ਪੰਜਾਬ ਸਰਕਾਰ ਦੁਆਰਾ ਦਿੱਤੀ ਗਈ ਕਣਕ ਅਤੇ ਦਾਲ ਦੇ ਇਲਾਵਾ ਉਸ ਨੂੰ ਰਾਸ਼ਨ ਕਾਰਡ ‘ਤੇ ਮਿਲਣ ਵਾਲਾ ਰਾਸ਼ਨ ਵੀ ਬੰਦ ਕਰ ਦਿੱਤਾ ਗਿਆ।ਜਿਸ ਨੂੰ ਲੈ ਕੇ ਉਹ ਕਾਂਗਰਸ ਆਗੂਆਂ ਅਤੇ ਸਿਵਲ ਪ੍ਰਸ਼ਾਸਨ ਅਧਿਕਾਰੀਆਂ ਨੁੰ ਵੀ ਮਿਲਿਆ ਸੀ।

ਰੇਸ਼ਮ ਨੇ ਦੱਸਿਆ ਕਿ ਉਸ ਕੋਲ ਇੱਕ ਏਕੜ ਜ਼ਮੀਨ ਹੈ।ਜਿਸ ਤੋਂ ਉਸ ਦੇ ਪਰਿਵਾਰ ਦਾ ਗੁਜ਼ਾਰਾ ਨਹੀਂ ਹੋ ਪਾਉਂਦਾ ਹੈ ਅਤੇ ਭੁੱਖਮਰੀ ਤੋਂ ਪਰੇਸ਼ਾਨ ਹੋ ਕੇ ਉਹ ਆਤਮ ਹੱਤਿਆ ਕਰਨ ਦੇ ਮਕਸਦ ਨਾਲ ਟਾਵਰ ਤੇ ਚੜਿਆ ਸੀ ।

ਰੇਸ਼ਮ ਸਿੰਘ ਨੇ ਦੱਸਿਆ ਕਿ ਉਸ ਨੂੰ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਵਿਸ਼ਵਾਸ਼ ਦਿਵਾਇਆ ਗਿਆ ਹੈ ਕਿ ਉਸ ਦਾ ਰਾਸ਼ਨ ਕਾਰਡ ਚਾਲੂ ਕਰਵਾਉਣ ਦੇ ਨਾਲ ਉਸ ਨੂੰ ਰਾਸ਼ਨ ਵੀ ਮੁਹੱਈਆ ਕਰਵਾਇਆ ਜਾਵੇਗਾ।ਜਿਸ ਦੇ ਬਾਅਦ ਉਹ ਟਾਵਰ ਤੋਂ ਨੀਚੇ ਉਤਰਿਆ ਹੈ।

ਉਸ ਨੇ ਕਿਹਾ ਕਿ ਜੇਕਰ ਉਸ ਨੂੰ ਨਿਰੰਤਰ ਰਾਸ਼ਨ ਦੀ ਸੁਵਿਧਾ ਨਾ ਮਿਲੀ ਤਾਂ ਉਹ ਦੁਬਾਰਾ ਟਾਵਰ ‘ਤੇ ਚੜੇਗਾ।ਜਿਸ ਦੇ ਜਿ਼ੰਮੇਦਾਰ ਰਾਸ਼ਨ ਕਾਰਡ ਕੱਟਣ ਅਤੇ ਰਾਸ਼ਨ ਨਾ ਦੇਣ ਵਾਲੇ ਹੋਣਗੇ। ਡੀਐਸਪੀ ਸਰਦੂਲਗੜ ਸੰਜੀਵ ਗੋਇਲ ਨੇ ਦੱਸਿਆ ਕਿ ਰੇਸ਼ਮ ਸਿੰਘ ਨੂੰ ਵਿਸ਼ਵਾਸ਼ ਦਿਵਾਇਆ ਗਿਆ ਹੈ ਕਿ ਉਸ ਦੇ ਵਾਜਿਬ ਕੰਮ ਨੂੰ ਕਰਵਾਇਆ ਜਾਵੇਗਾ।ਜਿਸ ਤੋਂ ਬਾਅਦ ਉਹ ਟਾਵਰ ਤੋਂ ਨੀਚੇ ਉਤਰ ਆਇਆ ਹੈ ।

Related posts

ਰਾਧੇ ਮਾਂ ਦਾ ਜਹਾਜ਼ ਉਤਰਿਆ ਪੰਜਾਬ ‘ਚ , ਦੇਖੋ ਕਿਵੇਂ ਭਗਤਾਂ ਨੇ ਛੱਡੇ ਜੈਕਾਰੇ

htvteam

ਆਹ ਮੁਟਿਆਰ ਕੁੜੀ ਨੇ ਪਿੰਡ ‘ਚ ਕੀ ਕੀਤਾ

htvteam

ਦੇਖੋ ਕਿਵੇਂ ਗੇਟ ਰਾਹੀ ਮੁੰ-ਡੇ ਘਰ ‘ਚ ਕਰਗੇ ਕਾਰਾ

htvteam

Leave a Comment