Htv Punjabi
Punjab

ਤਾਲਾਬੰਦੀ ਦੌਰਾਨ ਇਨ੍ਹਾਂ ਲੋਕਾਂ ਨੇ ਫਟਾਫਟ ਪੈਸੇ ਕਮਾਉਂਦਾ ਦਾ ਲੱਭ ਲਿਆ ਵੱਖਰਾ ਢੰਗ, 11 ਗ੍ਰਿਫਤਾਰ, 20 ਲੱਖ ਰੁਪਏ ਤੇ ਰਿਵਾਲਵਰ ਬਰਾਮਦ

ਜਲੰਧਰ : ਪੁਲਿਸ ਨੇ ਅੱਧੀ ਰਾਤ ਨੂੰ ਨਿਊ ਅਮਰਦਾਸ ਨਗਰ ਦੀ ਇੱਕ ਕੋਠੀ ਵਿੱਚ ਚੱਲ ਰਹੇ ਜੂਏ ਦੇ ਅੱਡੇ ਦਾ ਭਾੜਾ ਭੰਨ ਕੇ ਜੂਆ ਖੇਲਦੇ ਹਾਈਪ੍ਰੋਫਾਈਲ 11 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ।ਜਿਨ੍ਹਾਂ ਦੇ ਕੋਲ ਕਰੀਬ 20 ਲੱਖ ਦੀ ਨਕਦੀ ਦੇ ਇਲਾਵਾ ਰਿਵਾਲਵਰ ਅਤੇ 5 ਕਾਰ ਮੌਕੇ ਤੋਂ ਬਰਾਮਦ ਕੀਤੀ ਗਈ ਹੈ।ਪੁਲਿਸ ਕਮਿਸ਼ਲਰ ਗੁਰਪ੍ਰੀਤ ਭੁੱਲਰ ਨੇ ਦੱਸਿਆ ਕਿ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਕਿ ਅੰਮ੍ਰਿਤਸਰ ਅਤੇ ਜਲੰਧਰ ਦੇ ਕੁਝ ਹਾਈਪ੍ਰੋਫਾਈਲ ਲੋਕ ਲਾਕਡਾਊਲ ਦਾ ਉਲੰਘਣ ਕਰਦੇ ਹੋਏ ਨਿਊ ਅਮਰਦਾਸ ਨਗਰ ਕਲੋਨੀ ਦੀ ਗਲੀ ਨੰਬਰ 3 ਦੀ ਕੋਠੀ ਵਿੱਚ ਜੁਆ ਖੇਡ ਰਹੇ ਹਨ।ਉਨ੍ਹਾਂ ਦੇ ਕੋਲ ਹਥਿਆਰ ਹੋਣ ਦੀ ਗੁਪਤ ਸੂਚਨਾ ਵੀ ਪੁਲਿਸ ਨੂੰ ਮਿਲੀ ਸੀ।

ਪੁਲਿਸ ਨੇ ਤੁਰੰਤ ਕੇਸ ਦਰਜ ਕੀਤਾ ਅਤੇ ਕੋਠੀ ਵਿੱਚ ਛਾਪਾ ਮਾਾਰ ਕੇ 11 ਲੋਕਾਂ ਨੂੰ ਗ੍ਰਿਫਤਾਰ ਕਰ ਲਿਆ।ਉਨ੍ਹਾਂ ਤੋਂ ਹਥਿਆਰ ਬਰਾਮਦ ਕੀਤੇ ਗਏ।ਗ੍ਰਿਫਤਾਰ ਮੁਲਜ਼ਮਾਂ ਵਿੱਚ ਜਲੰਧਰ ਦੇ ਦਿਆਲਪੁਰਾ ਦਾ ਸੁੱਚਾ ਸਿੰਘ, ਮਿੱਠਾ ਬਜ਼ਾਰ ਨਿਵਾਸੀ ਸੰਦੀਪ ਸ਼ਰਮਾ, ਅੰਮ੍ਰਿਤਸਰ ਗਲੀ ਬਬੀਆ ਮਜਾਰ ਬਾਬੀਆ ਕੱਟੜਾ ਦੂਲੋ ਤਾ ਰਹਿਣ ਵਾਲਾ ਵਿਸ਼ਾਲ ਭੱਲਲਾ, ਲੋਹਾਗੜ ਚੌਂਕ ਕੱਟੜਾ ਦੂਲੋ ਅੰਮ੍ਰਿਤਸਰ ਦਾ ਮੋਹਿਤ, ਹਜਾਤ ਨਗਰ ਨਜ਼ਦੀਕ ਸੀਤਾਰਾਮ ਮੰਦਿਰ 100 ਫੁਟੀ ਰੋਡ ਦਾ ਰਿਕੀ, ਰੇਲਵੇ ਰੋਡ ਆਦਮਪੁਰ ਦਾ ਰਹਿਣ ਵਾਲਾ ਦਵਿੰਦਰ ਕੁਮਾਰ, ਨਿਉ  ਅਨਮੋਲ ਐਨਕਲੇਵ ਰਾਮ ਤੀਰਥ ਪਿੰਡ ਮਾਹਲ ਅੰਮ੍ਰਿਤਸਰ ਦਾ ਕਮਲ ਕੁਮਾਰ, ਰਾਮਬਾਗ ਕੋਟ ਆਤਮਾ ਸਿੰਘ ਗਲੀ ਨੰਬਰ 4 ਨਜ਼ਦੀਕ ਪਾਣੀ ਵਾਲੀ ਟੈਂਕੀ ਅੰਮ੍ਰਿਤਸਰ ਦਾ ਮਨੋਹਰ ਲਾਲ, ਖੂਹ ਬੰਬੇ ਵਾਲਾ ਗੇਟ ਨਜ਼ਦੀਕ ਮਾਤਾ ਆਸ਼ਾਪੂਰਣੀ ਥਾਣਾ ਕੋਤਵਾਲੀ ਜਿ਼ਲ੍ਹਾ ਅੰਮ੍ਰਿਤਸਰ ਦਾ ਭਾਨੂ, ਰਾਮਬਾਗ ਕੋਟ ਆਤਮਾ ਸਿੰਘ ਗਲੀ ਨੰਬਰ 4 ਅੰਮ੍ਰਿਤਸਰ ਦਾ ਕੌਸ਼ਲ ਕੁਮਾਰ ਅਤੇ ਖਰਾਸ ਵਾਲੀ ਗਲੀ ਨਜ਼ਦੀਕ ਬੱਸ ਸਟੈਂਡ ਅੰਮ੍ਰਿਤਸਰ ਦਾ ਪ੍ਰਵੀਣ ਮਹਾਜਨ ਨੂੰ ਮੌਕੇ ਤੋਂ ਗ੍ਰਿਫਤਾਰ ਕਰ ਲਿਆ ਗਿਆ।

ਮੁਲਜ਼ਮਾਂ ਦੀ ਤਲਾਸ਼ੀ ਲੈਣ ਤੇ 19 ਲੱਖ 82 ਹਜ਼ਾਰ ਰੁਪਏ ਦੀ ਨਕਦੀ, 32 ਬੋਰ ਦੇ ਤਿੰਨ ਰਿਵਾਲਵਰ ਅਤੇ 13 ਕਾਰਤੂਸ, 45 ਬੋਰ ਦੀ ਇੱਕ ਪਿਸਤੌਲ, 2 ਮੈਗਜ਼ੀਨ ਅਤੇ 24 ਜਿ਼ੰਦਾ ਕਾਰਤੂਸ ਬਰਾਮਦ ਹੋਏ।ਇਸ ਦੇ ਇਲਾਵਾ 5 ਕਾਰਾਂ ਵੀ ਬਰਾਮਦ ਕੀਤੀਆਂ ਗਈਆਂ।ਮੁਲਜ਼ਮਾਂ ਨੂੰ ਸੀਆਈਏ ਲਿਆ ਕੇ ਪੁੱਛਗਿਛ ਕੀਤੀ ਗਈ ਹੈ।ਰਾਤ ਭਰ ਸੀਆਈਏ ਵਿੱਚ ਮੁਲਜ਼ਮਾਂ ਨੂੰ ਛਡਵਾਉਣ ਲਈ ਭੀੜ ਲੱਗੀ ਰਹੀ।

Related posts

ਜੇ ਸਾਰੇ ਜਿਲ੍ਹਿਆਂ ‘ਚ ਹੋ ਜੇ ਅਜਿਹਾ ਕੰਮ ਤਾਂ ਲੋਕ ਕਰਨਗੇ ਵਾਹ ਵਾਹ

htvteam

ਡਾਕਟਰਾਂ ਦੀ ਦੱਬ ਕੇ ਹੋਈ ਲੜਾਈ, ਚੱਲੀਆਂ ਬੋਤਲਾਂ ਕਿਸੇ ਦਾ ਪਾੜ ਗਿਆ ਸਿਰ ਕਿਸੇ ਦਾ ਖੁੱਲ੍ਹ ਗਿਆ ਮੂੰਹ ਦਾ ਮਾਸ,

Htv Punjabi

ਖੇਤੀ ਵਿਭਾਗ ਦਾ ਜੇਈ ਮੁਹਾਲੀ ਕੰਮ ਆਇਆ ਸੀ, ਬਾਥਰੂਮ ‘ਚੋਂ ਇਸ ਹਾਲਤ ‘ਚ ਮਿਲੀ ਲਾਸ਼,

Htv Punjabi

Leave a Comment