Htv Punjabi
Punjab

ਖੇਤੀ ਵਿਭਾਗ ਦਾ ਜੇਈ ਮੁਹਾਲੀ ਕੰਮ ਆਇਆ ਸੀ, ਬਾਥਰੂਮ ‘ਚੋਂ ਇਸ ਹਾਲਤ ‘ਚ ਮਿਲੀ ਲਾਸ਼,

ਮੋਹਾਲੀ : ਅੰਮ੍ਰਿਤਸਰ ਸਥਿਤ ਐਗਰੀਕਲਚਰ ਡਿਪਾਰਟਮੈਂਟ ਵਿੱਚ ਜੇਈ ਦੇ ਅਹੁਦੇ ‘ਤੇ ਤੈਨਾਤ 26 ਸਾਲਾ ਗੁਰਕੀਰਤ ਦੀ ਲਾਸ਼ ਸੈਕਟਰ 69 ਸਥਿਤ ਪੰਜਾਬ ਨਰਸਿੰਗ ਕਾਊਂਸਿਲ ਆਫਿਸ ਦੇ ਬਾਥਰੂਮ ਵਿੱਚ ਮਿਲੀ ਹੈ l ਉਸਦੇ ਨਾਲ ਆਏ ਦੋ ਦੋਸ਼ ਕਾਫੀ ਦੇਰ ਤੋਂ ਉਸਦਾ ਮੋਬਾਈਲ ‘ਤੇ ਫੋਨ ਕਰ ਰਹੇ ਸਨ, ਪਰ ਫੋਨ ਸਵਿਚ ਆਫ ਸੀ l ਕੋਈ ਸਟੂਡੈਂਟ ਬਾਥਰੂਮ ਗਿਆ ਤਾਂ ਦਰਵਾਜ਼ਾ ਅੰਦਰ ਤੋਂ ਬੰਦ ਸੀ ਅਤੇ ਜਿਵੇਂ ਹੀ ਸਟੂਡੈਂਟ ਨੇ ਦਰਵਾਜ਼ੇ ਨੂੰ ਧੱਕਾ ਮਾਰਿਆ ਤਾਂ ਅੰਦਰ ਗੁਰਕੀਰਤ ਗਿਰਿਆ ਹੋਇਆ ਸੀ l ਸੂਚਨਾ ਦੇ ਬਾਅਦ ਪੁਲਿਸ ਮੌਕੇ ‘ਤੇ ਪਹੁੰਚੀ l ਗੁਰਕੀਰਤ ਨੂੰ ਪ੍ਰਾਈਵੇਟ ਹਸਪਤਾਲ ਲੈ ਕੇ ਗਏ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤ ਘੋਸ਼ਿਤ ਕਰ ਦਿੱਤਾ l ਮੌਤ ਦਾ ਅਸਲ ਕਾਰਨ ਕੀ ਹੈ,ਇਹ ਜਾਣਨ ਦੇ ਲਈ ਮਿਹਦਾ ਫਾਰੈਂਸਿਕ ਲੈਬ ਭੇਜਿਆ ਹੈ l ਲੈਬ ਤੋਂ ਰਿਪੋਰਟ ਆਉਣ ਦੇ ਬਾਅਦ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ l
ਆਈਓ ਏਐਸਆਈ ਰਾਕੇਸ਼ ਕੁਮਾਰ ਨੇ ਦੱਸਿਆ ਕਿ ਜੇਈ ਗੁਰਕੀਰਤ ਦੋ ਦੋਸਤਾਂ ਨਾਲ ਅੰਮ੍ਰਿਤਸਰ ਤੋਂ ਮੁਹਾਲੀ ਆਇਆ ਸੀ l ਉਨ੍ਹਾਂ ਸੈਕਟਰ 69 ਸਥਿਤ ਪੰਜਾਬ ਨਰਸਿੰਗ ਕਾਊਂਸਿਲ ਵਿੱਚ ਕੋਈ ਕੰਮ ਸੀ l ਇਸ ਦੌਰਾਨ ਉਹ ਤਿੰਨੋਂ ਕੰਟੀਨ ਵਿੱਚ ਚਲੇ ਗਏ ਅਤੇ ਚਾਹ ਪੀਣ ਲੱਗੇ.ਤਦ ਗੁਰਕੀਰਤ ਦੇ ਫੋਨ ‘ਤੇ ਕਿਸੇ ਦੀ ਕਾਲ ਆਈ ਅਤੇ ਗੱਲ ਕਰਦੇ ਕਰਦੇ ਉਹ ਬਾਥਰੂਮ ਵੱਲ ਚਲਾ ਗਿਆ l ਇੱਧਰ, ਉਸਦੇ ਦੋਸਤ ਚਾਹ ਪੀ ਕ ਖਤਮ ਕਰ ਲਈ ਅਤੇ ਗੁਰਕੀਰਤ ਦੇ ਮੁੜਨ ਦਾ ਇੰਤਜ਼ਾਰ ਕਰਨ ਲੱਗੇ l ਗੁਰਕੀਰਤ ਜਦੋਂ ਵਾਪਸ ਨਹੀਂ ਆਇਆ ਤਾਂ ਉਹ ਮੋਬਾਈਲ ਉਸਦੇ ਮੋਬਾਈਲ ‘ਤੇ ਕਾਲ ਕਰਨ ਲੱਗੇ ਪਰ ਉਸਦਾ ਫੋਨ ਸਵਿਚ ਆਫ ਆ ਰਿਹਾ ਸੀ l ਤਦ ਨਰਸਿੰਗ ਆਫਿਸ ਵਿੱਚ ਆਇਆ ਕੋਈ ਸਟੂਡੈਂਟ ਬਾਥਰੂਮ ਗਿਆ ਅਤੇ ਜਿਵੇਂ ਹੀ ਉਸ ਨੇ ਬੰਦ ਦਰਵਾਜ਼ੇ ਨੂੰ ਖੋਲਣ ਲਈ ਧੱਕਾ ਮਾਰਿਆ ਤਦ ਉਸ ਨੇ ਦੇਖਿਆ ਕਿ ਕੋਈ ਨੀਚੇ ਗਿਰਿਆ ਪਿਆ ਹੈ l ਉਸਦੇ ਰੋਲਾ ਪਾਉਣ ਤੋਂ ਬਾਅਦ ਹੋਰ ਸਟੂਡੈਂਟ ਅਤੇ ਸਟਾਫ ਵੀ ਉੱਥੇ ਪਹੁੰਚਿਆ ਅਤੇ ਪੁਲਿਸ ਨੂੰ ਸੂਚਨਾ ਦਿੱਤੀ l ਮੌਕੇ ‘ਤੇ ਪਹੁੰਚੀ ਪੀਸੀਆਰ ਪਾਰਟੀ ਤੁਰੰਤ ਬੇਹੋਸ਼ ਜੇਈ ਨੂੰ ਨਾਲ ਦੇ ਪ੍ਰਾਈਵੇਟ ਹਸਪਤਾਲ ਲੈ ਗਈ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤ ਘੋਸ਼ਿਤ ਕਰ ਦਿੱਤਾ l ਆਈਓ ਨੇ ਦੱਸਿਆ ਕਿ ਗੁਰਕੀਰਤ ਦੀ ਮੌਤ ਦਾ ਕਾਰਨ ਅਟੈਕ ਹੋ ਸਕਦਾ ਹੈ, ਮ੍ਰਿਤਕ ਦਾ ਭਾਰ ਇੱਕ ਕਵਿੰਟਲ ਤੋਂ ਉੱਪਰ ਸੀ l ਅਜਿਹੇ ਵਿੱਚ ਡਾਕਟਰਾਂ ਨੇ ਵੀ ਸਾਈਲੈਂਟ ਅਟੈਕ ਆਉਣ ਦਾ ਹੀ ਅਨੁਮਾਨ ਲਗਾਇਆ ਹੈ l ਮ੍ਰਿਤਕ ਦਾ ਕੁਝ ਸਮੇਂ ਪਹਿਲਾਂ ਹੀ ਵਿਆਹ ਹੋਇਆ ਸੀ ਅਤੇ ਉਸਦਾ ਕੁਝ ਇੱਕ ਮਹੀੇਨੇ ਦਾ ਬੱਚਾ ਹੈ l

Related posts

ਨਕੋਦਰ ਵਿਖੇ ਪਿਛਲੇ ਦਿਨੀਂ ਇਕ ਨੂਰਮਹਿਲ ਰੋਡ ਤੇ ਫਰੂਟ ਵੇਚਣ ਵਾਲੇ ਦੁਕਾਨਦਾਰ ਸ਼ਾਹ ਨਵਾਜ਼ ਤੇ ਗੁਡੀਆਂ ਨੇ ਹਮਲਾ ਕੀਤਾ ਸੀ ਅਤੇ ਉਸ ਨੂੰ ਜ਼ਖ਼ਮੀ ਹਾਲਤ ਵਿੱਚ ਨਕੋਦਰ ਦੇ ਸਿਵਲ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਅਤੇ ਇਹ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋਈ ਸੀ ਅਤੇ ਪੁਲਸ ਵਲੋਂ ਆਰੋਪੀਆ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਅੱਜ ਮੁਸਲਮਾਨ ਭਾਈਚਾਰੇ ਨੇ ਪੁਲਸ ਦੇ ਖਿਲਾਫ ਧਰਨਾ ਲਗਾਇਆ ਅਤੇ ਮੰਗ ਕੀਤੀ ਕਿ ਦੋਸ਼ੀਆਂ ਨੂੰ ਕਾਬੂ ਕੀਤਾ ਜਾਵੇ ਅਤੇ ਮੁਸਲਮਾਨ ਭਾਈਚਾਰੇ ਵੱਲੋਂ ਨਵਾਜ਼ ਅਦਾ ਕੀਤੀ ਗਈ ਅਤੇ ਇਸ ਮੌਕੇ ਨਕੋਦਰ ਦੇ ਡੀ ਐਸ ਪੀ ਨਵਨੀਤ ਸਿੰਘ ਮਾਹਲ ਅਤੇ ਸਦਰ ਥਾਣਾ ਮੁਖੀ ਅਮਨ ਸੈਣੀ ਅਤੇ ਨਕੋਦਰ ਸਿਟੀ ਥਾਣਾ ਮੁਖੀ ਜਤਿੰਦਰ ਕੁਮਾਰ ਮੋਕੇ ਤੇ ਪਹੁੰਚੇ ਅਤੇ ਉਨ੍ਹਾਂ ਨੇ ਧਰਨਾਕਾਰੀਆਂ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਪਰ ਅਸਫਲ ਰਹੇ ਜਿਸ ਤੋਂ ਬਾਅਦ ਰਾਤ ਨੂੰ ਜਲੰਧਰ ਤੋਂ ਐਸ ਪੀ ਹੈਡਕੁਆਰਟਰ ਰਵੀ ਕੁਮਾਰ ਪਹੁੰਚੇ ਅਤੇ ਧਰਨਾਕਾਰੀਆਂ ਨੂੰ ਸ਼ਾਂਤ ਕੀਤਾ ਅਤੇ ਧਰਨਾ ਸਮਾਪਤ ਕਰਵਾਇਆ ਅਤੇ ਉਨ੍ਹਾਂ ਕਿਹਾ ਕਿ ਦੋਸ਼ੀਆਂ ਨੂੰ ਜਲਦ ਹੀ ਕਾਬੂ ਕੀਤਾ ਜਾਵੇਗਾ

htvteam

ਜਿਮ ‘ਚ ਕੁੱਟੀ ਕੁੜੀ ਨੇ ਕੀਤੇ ਵੱਡੇ ਖੁਲਾਸੇ, ਮਾਮਲੇ ‘ਚ ਨਵਾਂ ਮੋੜ

htvteam

ਆਹ ਦੇਖਲੋ ਨੌਜਵਾਨ ਮੁੰਡਾ ਕਮਰੇ ਚ ਕੀ ਰਿਹਾ ਸੀ ?

htvteam

Leave a Comment