ਬਰਨਾਲਾ ; ਬਰਨਾਲਾ ਵਿੱਚ ਪਿਛਲੇ ਦਿਨੀਂ ਫੜਿਆ ਗਿਆ ਇੱਕ ਨਸ਼ਾ ਤਸਕਰ ਕੋਰੋਨਾ ਪਾਜ਼ੀਟਿਵ ਮਿਲਿਆ ਹੈ।ਇਸ ਦੇ ਬਾਅਦ ਬਰਨਾਲਾ ਪੁਲਿਸ ਵਿੱਚ ਤਹਿਲਕਾ ਮਚ ਗਿਆ।ਤਸਕਰ ਤੋਂ ਪੁੱਛਗਿਛ ਕਰਨ ਵਾਲੇ ਐਸਐਸਪੀ ਸੰਦੀਪ ਗੋਇਲ, ਐਸਪੀ ਡੀ ਸੁਖਦੇਵ ਸਿੰਘ ਵਿਰਕ, ਏਐਸਪੀ ਪ੍ਰਗਿਆ ਜੈਨ ਅਤੇ ਸੀਆਈਏ ਸਟਾਫ ਦੇ ਇੰਚਾਰਜ ਇੰਸਪੈਕਟਰ ਬਲਜੀਤ ਸਿੰਘ ਸਹਿਤ ਕਰੀਬ 40 ਪੁਲਿਸ ਕਰਮਚਾਰੀਆਂ ਨੂੰ ਕੁਆਰੰਨਟਾਈਨ ਕਰ ਦਿੱਤਾ ਗਿਆ।
ਸਿਵਿਲ ਹਸਪਤਾਲ ਦੇ ਸੀਐਮਓ ਗੁਰਿਦਰਵੀਰ ਸਿੰਘ ਨੇ ਦੱਸਿਆ ਕਿ ਪਿਛਲੇ ਦਿਨੀਂ ਐਸਪੀਡੀ ਸੁਖਦੇਵ ਸਿੰਘ ਵਿਰਕ ਦੀ ਅਗਵਾਈ ਵਿੱਚ ਸੀਆਈਏ ਇੰਚਾਰਜ ਇੰਸਪੈਕਟਰ ਬਲਜੀਤ ਸਿੰਘ ਨੇ ਪੁਲਿਸ ਪਾਰਟੀ ਸਹਿਤ ਮੈਡੀਕਲ ਨਸ਼ੇ ਦੀ ਸਪਲਾਈ ਕਰਨ ਵਾਲੇ ਜ਼ੁਲਫਕਾਰ ਉਰਫ ਜ਼ੁਲਫੀ ਨੂੰ 12000 ਪ੍ਰਤੀਬੰਧਿਤ ਗੋਲੀਆਂ ਦੇ ਨਾਲ ਗ੍ਰਿਫਤਾਰ ਕੀਤਾ ਸੀ।ਉਸ ਤੋਂ ਐਸਐਸਪੀ ਸੰਦੀਪ ਗੋਇਲ, ਐਪੀਡੀ ਸੁਖਦੇਵ ਸਿੰਘ ਵਿਰਕ, ਏਐਸਪੀ ਪ੍ਰਗਿਆ ਜੈਨ, ਇੰਸਪੈਕਟਰ ਸੀਆਈਏ ਸਟਾਫ ਬਲਜੀਤ ਸਿੰਘ ਆਦਿ ਨੇ ਪੁੱਛਗਿਛ ਕੀਤੀ ਸੀ।ਜ਼ੇਲ ਭੇਜਣ ਤੋਂ ਪਹਿਲਾਂ ਜਦ ਤਸਕਰ ਜ਼ੁਲਫਕਾਰ ਉਰਫ ਜ਼ੁਲਫੀ ਦਾ ਕੋਰੋਨਾ ਟੈਸਟ ਕਰਵਾਇਆ ਗਿਆ ਤਾਂ ਉਸ ਦੀ ਰਿਪੋਰਟ ਪਾਜ਼ੀਟਿਵ ਆਈ।
ਸੀਐਮਓ ਨੇ ਕਿਹਾ ਕਿ ਰਿਪੋਰਟ ਆਉਣ ਦੇ ਬਾਅਦ ਤਸਕਰ ਦੇ ਸੰਪਰਕ ਵਿੱਚ ਆੲ ਕਰੀਬ 40 ਪੁਲਿਸ ਕਰਮਚਾਰੀਆਂ ਨੂੰ 21 ਦਿਨ ਦੇ ਲਈ ਕੁਆਰੰਟਾਈਨ ਕਰ ਦਿੱਤਾ ਗਿਆ ਹੈ।ਮੁਲਜ਼ਮ ਕੋਰਟ ਵਿੱਚ ਕਿਸ ਕਿਸ ਦੇ ਸੰਪਰਕ ਵਿੱਚ ਆਇਆ, ਉਸ ਦੀ ਜਾਂਚ ਕਰਕੇ ਜਿਊਡੀਸ਼ੀਅਲ ਵਿਭਾਗ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਵੀ ਕੁਆਰੰਟਾਈਨ ਕੀਤਾ ਜਾਵੇਗਾ।।
