Htv Punjabi
Punjab

ਪਟਿਆਲਾ ਪੁਲਿਸ ਨੇ ਕੀਤਾ ਵੱਡਾ ਖ਼ੁਲਾਸਾ, ਇਸ ਵੱਡੀ ਵਾਰਦਾਤ ਲਈ ਇਨ੍ਹਾਂ ਬੰਦਿਆਂ ਨੇ ਲੁੱਟੀ ਸੀ ਕਾਰ, ਜੇਲ਼੍ਹ ਚੋਂ ਕੀਤੀ ਗਈ ਸੀ ਆਹ ਪਲੈਨਿੰਗ, ਇੱਕ ਗ੍ਰਿਫਤਾਰ

ਪਟਿਆਲਾ : ਪਟਿਆਲਾ ਸਮਾਨਾ ਰੋਡ ਤੇ 2 ਜੂਨ ਨੂੰ ਲਿਫਟ ਮੰਗਣ ਦੇ ਬਹਾਨੇ ਬ੍ਰੇਜ਼ਾ ਕਾਰ ਸਵਾਰ ਨੌਜਵਾਨ ਨੂੰ ਗੋਲੀਆਂ ਮਾਰ ਕੇ ਕਾਰ ਲੁੱਟਣ ਦੇ ਮਾਮਲੇ ਨੂੰ ਪੁਲਿਸ ਨੇ ਹੱਲ ਕਰਦੇ ਹੋਏ ਲੁਟੇਰੇ ਹਰਿਆਣਾ ਦੇ ਜਿ਼ਲ੍ਹਾ ਕੈਥਲ ਦੇ ਪਿੰਡ ਦਾਬਾ ਨਿਵਾਸੀ ਗੁਰਪ੍ਰੀਤ ਸਿੰਘ ਗੁਰੀ ਨੂੰ ਗ੍ਰਿਫਤਾਰ ਕੀਤਾ ਹੈ।ਉਸ ਦੇ ਕੋਲੋਂ ਲੁੱਟੀ ਕਾਰ ਸਮੇਤ ਇੱਕ ਦੇਸੀ ਪਿਸਤੌਲ ਅਤੇ 3 ਕਾਰਤੂਸ ਬਰਾਮਦ ਕੀਤੇ ਗਏ ਹਨ।ਹਾਲਾਂਕਿ ਵਾਰਦਾਤ ਵਿੱਚ ਇਸਤੇਮਾਲ ਪਿਸਤੌਲ ਬਰਾਮਦ ਨਹੀਂ ਹੋਈ ਹੈ।

ਮੁਲਜ਼ਮ ਤੋਂ ਪੁੱਛਗਿਛ ਵਿੱਚ ਖੁਲਾਸਾ ਹੋਇਆ ਕਿ ਲੁੱਟ ਦੀ ਸਾਰੀ ਸਾਜਿਸ਼ ਅੰਬਾਲਾ ਜ਼ੇਲ੍ਹ ਵਿੱਚ ਬੰਦ ਅਪਰਾਧੀ ਗੁਰਵਿੰਦਰ ਸਿੰਘ ਗੁਰੀ ਨੇ ਰਚੀ ਸੀ।ਕਾਰ ਲੁੱਟਣ ਦੇ ਬਾਅਦ ਇਸ ਨੂੰ ਅੱਗੇ ਕਿਸੀ ਵੱਡੀ ਵਾਰਦਾਤ ਵਿੱਚ ਇਸਤੇਮਾਲ ਕੀਤਾ ਜਾਣਾ ਸੀ।

ਐਸਐਸਪੀ ਮਨਦੀਪ ਸਿੰਘ ਸਿੱਧੂ ਨੇ ਸ਼ੁੱਕਰਵਾਰ ਦੁਪਹਿਰ ਨੂੰ ਪੁਲਿਸ ਲਾਈਨ ਵਿੱਚ ਆਯੋਜਿਤ ਪੱਤਰਕਾਰ ਵਾਰਤਾ ਵਿੱਚ ਦੱਸਿਆ ਕਿ 2018 ਵਿੱਚ ਅੰਬਾਲਾ ਵਿੱਚ ਇੱਕ ਜਵੈਲਰ ਦੀ ਹੱਤਿਆ ਕਰ ਸੋਨੇ ਦੀ ਡਕੈਤੀ ਦੇ ਮਾਮਲੇ ਵਿੱਚ ਅਪਰਾਧੀ ਗੁਰਰਵਿੰਦਰ ਸਿੰਘ ਗੁਰੀ ਅੰਬਾਲਾ ਜੇਲ ਵਿੱਚ ਬੰਦ ਹੈ।ਕਾਰ ਲੁੱਟਣ ਦੀ ਸਾਰੀ ਯੋਜਨਾ ਗੁਰਵਿੰਦਰ ਸਿੰਘ ਗੁਰਰੀ ਨੇ ਬਣਾਈ।ਗੁਰਵਿੰਦਰ ਨੇ ਹੈਪੀ ਸਿੰਘ ਦੇ ਜ਼ਰੀਏ ਗੁਰਪ੍ਰੀਤ ਸਿੰਘ ਗੁਰੀ ਤੱਕ ਦੇਸੀ ਪਿਸਤੌਲ ਪਹੁੰਚਾਈ।ਪੁਲਿਸ ਦੇ ਮੁਤਾਬਿਕ ਹੈਪੀ ਸਿੰਘ ਵੀ ਹਰਿਆਣਾ ਦਾ ਰਹਿਣ ਵਾਲਾ ਹੈ, ਜਿਸ ਨੂੰ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ।

ਮੁਲਜ਼ਮ ਗੁਰਪ੍ਰੀਤ ਸਿੰਘ ਖੇਤੀਬਾੜੀ ਕਰਦਾ ਹੈ ਅਤੇ ਜ਼ੁਰਮ ਦੀ ਦੁਨੀਆਂ ਵਿੱਚ ਹਲੇ ਉਸ ਨੇ ਕੁਝ ਸਮਾਂ ਪਹਿਲਾਂ ਹੀ ਕਦਮ ਰੱਖਿਆ ਹੈ।ਪੁਲਿਸ ਦੇ ਮੁਤਾਬਿਕ ਗੁਰਪ੍ਰੀਤ ਸਿੰਘ ਜ਼ੇਲ੍ਹ ਵਿੱਚ ਲਵ ਲਾਹੌਰਿਆ ਨੂੰ ਮਿਲਣ ਆਉਂਦਾ ਸੀ ਅਤੇ ਉਸੀ ਦੋਰਾਨ ਉਸ ਦੀ ਗੁਰਵਿੰਦਰ ਸਿੰਘ ਗੁਰੀ ਨਾਲ ਜਾਣ ਪਹਿਚਾਣ ਹੋ ਗਈ।ਪੁਲਿਸ ਦੇ ਮੁਤਾਬਿਕ ਗੁਰਪ੍ਰੀਤ ਸਿੰਘ ਦੇ ਖਿਲਾਫ ਇੱਕ ਸੜਕ ਹਾਦਸੇ ਦਾ ਕੇਸ ਹਰਿਆਣਾ ਵਿੱਚ ਦਰਜ ਹੈ।

ਪੁਲਿਸ ਦੇ ਮੁਾਬਿਕ ਮੁਲਜ਼ਮ ਗੁਰਪ੍ਰੀਤ ਨੇ 2 ਜੂਨ ਨੂੰ ਸਮਾਨਾ ਦੇ ਪਿੰਡ ਦੁਲੜ ਵਾਸੀ ਮਨਦੀਪ ਸਿੰਘ ਰਮਨ ਤੋਂ ਬ੍ਰੇਜ਼ਾ ਕਾਰ ਲੁੱਟਣ ਤੋਂ ਬਬਾਅਦ ਪਸਿਆਣਾ ਦੇ ਕੋਲ ਇੱਕ ਪੈਟਰੋਲ ਪੰਪ ਦੇ ਕਾਰਿੰਦੇ ਤੋਂ ਪਿਸਤੌਲ ਦੇ ਦਮ ਤੇ ਕਾਰ ਦੀ ਟੈਂਕੀ ਫੁੱਲ ਕਰਾਈ ਸੀ।ਪੀੜਿਤ ਮਨਦੀਪ ਸਿੰਘ ਨੂੰ 5 ਗੋਲੀਆਂ ਮਾਰ ਕੇ ਕਾਰ ਲੁੱਟੀ ਸੀ।ਵਾਰਦਾਤ ਦੇ ਬਾਅਦ ਮਨਦੀਪ ਨੂੰ ਬਚਾ ਲਿਆ ਗਿਆ ਹੈ।

ਲੁੱਟ ਦੇ ਮਾਮਲੇ ਦੇ ਬਾਅਦ ਤੋਂ ਟੀਮਾਂ ਬਣਾ ਕੇ ਮਾਮਲੇ ਦੀ ਜਾਂਚ ਜਾਰੀ ਸੀ।ਇਸ ਦੌਰਾਨ ਮਿਲੀ ਸੂਚਨਾ ਦੇ ਆਧਾਰ ਤੇ ਪਿੰਡ ਅਸਮਾਨਪੁਰ ਚੌਂਕ ਵਿੱਚ ਬਿਨਾਂ ਨੰਬਰ ਪਲੇਟ ਦੀ ਬ੍ਰੇਜ਼ਾ ਕਾਰ ਵਿੱਚ ਸਵਾਰ ਹੋ ਕੇ ਆ ਰਹੇ ਮੁਲਜ਼ਮ ਗੁਰਪ੍ਰੀਤ ਸਿੰਘ ਗੁਰੀ ਨੂੰ ਪੁਲਿਸ ਨੇ ਵੀਰਵਾਰ ਨੂੰ ਕਾਬੂ ਕਰ ਲਿਆ।

Related posts

ਕੱਚੀ ਉਮਰ ਦੇ ਆਸ਼ਕ ਨੂੰ ਮਾਸ਼ੂਕ ਨੇ ਅੱਧੀ ਰਾਤ ਬੁਲਾਇਆ ਘਰ ‘ਚ

htvteam

ਤਾਲਾਬੰਦੀ ਦਾ ਅਸਰ, ਜੁਰਮ ਘਟਿਆ ਪਰ ਜਨਾਨੀਆਂ ਦੀ ਆਈ ਸ਼ਾਮਤ, ਦੇਖੋ ਦੁਖੜੇ ਕੈਸੇ ਕੈਸੇ!

Htv Punjabi

ਫ਼ਸਲ ਕੱਟ ਕੇ ਲਿਆ ਰਹੇ ਕਿਸਾਨ ਤੇ ਡਿੱਗਿਆ ਵੱਡਾ ਕਹਿਰ, ਟਰੈਕਟਰ ਟਰਾਲੀ ਨੂੰ ਦੇਖੋ ਕਿਵੇਂ ਨਿਘਲ ਗਿਆ…

Htv Punjabi

Leave a Comment