Htv Punjabi
Punjab

ਜਗਰਾਓਂ ‘ਚ ਸ਼ਿਕੰਜਵੀਂ ਦੀ ਰੇਹੜੀ ‘ਤੇ ਹੋਇਆ ਵੱਡਾ ਧਮਾਕਾ, ਮੌਕੇ ਦੇ ਹਾਲਤ ਦੇਖ ਪੁਲਿਸ ਵਾਲੇ ਵੀ ਸਹਿਮੇ !

ਲੁਧਿਆਣਾ : ਲੁਧਿਆਣਾ ਜਿਲੇ ਦੇ ਕਸਬਾ ਜਗਰਾਓਂ ਵਿੱਚ ਸ਼ੁੱਕਰਵਾਰ ਦੁਪਹਿਰ ਸਿ਼ਕੰਜਵੀ ਅਤੇ ਲੈਮਨ ਸੋਢੇ ਵਾਲੀ ਰੇਹੜੀ ਤੇ ਅਚਾਨਕ ਗੈਸ ਸਿਲੰਡਰ ਫਟ ਗਿਆ।ਇਸ ਘਟਨਾ ਵਿੱਚ ਇੱਕ ਵਿਅਕਤੀ ਬੁਰੀ ਤਰ੍ਹਾ ਜਖ਼ਮੀ ਹੋ ਗਿਆ।ਉਸ ਨੂੰ ਸਿਵਿਲ ਹਸਪਤਾਲ ਵਿੱਚ ਦਾਖਲ ਕਰਾਇਆ ਗਿਆ।

ਮਿਲੀ ਜਾਣਕਾਰੀ ਦੇ ਅਨੁਸਾਰ ਕਸਬਾ ਜਗਰਾਓਂ ਦੇ ਪੁਰਾਣੀ ਸਬਜ਼ੀ ਮੰਡੀ ਚੌਂਕ ਸਿ਼ਆਮੂ ਨਾਮ ਦਾ ਵਿਅਕਤੀ ਕਾਫੀ ਲੰਬੇ ਸਮੇਂ ਤੋਂ ਲੈਮਨ ਸੋਡਾ ਅਤੇ ਸਿ਼ਕੰਜਵੀ ਬਣਾਉਂਦਾ ਹੈ।ਨਾਲ ਹੀ ਲੈਮਨ ਸੋਡਾ ਪੜਨ ਵਾਲੀ ਇੱਕ ਫੈਕਟਰੀ ਤੋਂ ਇੱਕ ਕਰਮਚਾਰੀ ਰੋਜ਼ ਉਸ ਨੂੰ ਸੋਡੇ ਦੀ ਬੋਤਲਾਂ ਦੇਣ ਪਹੁੰਚਦਾ ਹੈ।ਸ਼ੁੱਕਰਵਾਰ ਦੁਪਹਿਰ ਕਰੀਬ 12 ਵਜੇ ਉਹ ਸਿ਼ਆਮੂ ਨੂੰ ਲੈਮਨ ਸੋਡੇ ਦੀ ਬੋਤਲਾਂ ਦੇਣ ਦੇ ਲਈ ਪਹੁੰਚਿਆ ਤਾਂ ਸ਼ਨੀਵਾਰ ਨੂੰ ਕੰਮ ਬੰਦ ਹੋਣ ਦੇ ਕਾਰਨ ਸਿ਼ਆਮੂ ਨੇ ਬੋਤਲਾਂ ਲੈਣ ਤੋਂ ਇਨਕਾਰ ਕਰ ਦਿੱਤਾ ਪਰ ਉਸ ਕਰਮਚਾਰੀ ਨੇ ਜ਼ਬਰਦਸਤੀ ਨਾਲ ਉਸ ਦੀ ਰੇਹੜੀ ਤੇ ਬੋਤਲਾਂ ਦਾ ਡਾਲਾ ਰੱਖ ਦਿੱਤਾ।ਜਿਸ ਕਾਰਨ ਗੈਸ ਸਿਲੰਡਰ ਦੀ ਪਾਈਪ ਤੇ ਵਜਨ ਆਉਣ ਕਾਰਨ ਗੈਸ ਲੀਕ ਹੋ ਗਈ ਅਤੇ ਛੋਟੇ ਗੈਸ ਸਿਲੰਡਰ ਵਿੱਚ ਜ਼ਬਰਦਸਤ ਧਮਾਕਾ ਹੋ ਗਿਆ।

ਇਸ ਹਾਦਸੇ ਵਿੱਚ ਬੋਤਲਾਂ ਲੈ ਕੇ ਆਇਆ ਫੈਕਟਰੀ ਦਾ ਕਰਮਚਾਰੀ ਜਖ਼ਮੀ ਹੋ ਗਿਆ, ਜਿਸ ਨੂੰ ਤੁਰੰਤ ਹਸਪਤਾਲ ਵਿੱਚ ਦਾਖਲ ਕਰਾਇਆ ਗਿਆ।ਉੱਧਰ ਦੂਜੇ ਪਾਸੇ ਇਸ ਧਮਾਕੇ ਕਾਰਨ ਬਜ਼ਾਰ ਵਿੱਚ ਹਫੜਾ ਦਫੜੀ ਮੱਚ ਗਈ।

Related posts

ਕੈਂਟਰ ਦੇ ਵਿੱਚ ਆਹ ਬੰਦਾ ਰੱਖੀ ਫਿਰਦਾ ਸੀ ਅਜਿਹਾ ਸਮਾਨ !

htvteam

ਜਿਹੜਾ ਘਰੇ ਬਣਾਕੇ ਐਵੇਂ ਖਾਏਗਾ ਰਾਜਸਥਾਨੀ ਸਟਾਈਲ ‘ਚ ਦੇਸੀ ਘੀ

htvteam

ਆਹ ਦੇਖਲੋ ਭਗਵੰਤ ਮਾਨ ਦੇ ਕੰਮ

htvteam

Leave a Comment