Htv Punjabi
Punjab

ਗੁਰਾਇਆਂ ਮਗਰੋਂ ਹੁਣ ਕਪੂਰਥਲਾ ‘ਚ ਹੋਈ ਵੱਡੀ ਵਾਰਦਾਤ ਬਰੀਜ਼ਾ ਕਾਰ ਸਵਾਰਾਂ ਨੇ ਕੀਤੀ ਵਾਰਦਾਤ, ਤਾਂ ਪਿੱਛੇ ਭੱਜੀ ਪੁਲਿਸ

ਕਪੂਰਥਲਾ : ਜਿਲਾ ਕਪੂਰਥਲਾ ਦੇ ਸ਼ਹਿਰ ਫਗਵਾੜਾ ਦੇ ਨਾਲ ਲੱਗਦੇ ਦਰਵੇਸ਼ ਪਿੰਡ ਵਿੱਚ ਬਰੇਜ਼ਾ ਕਾਰ ਵਿੱਚ ਸਵਾਰ ਲੁਟੇਰਿਆਂ ਵੱਲੋਂ ਸਿ਼ਆਮ ਬਾਬਾ ਸਰਵਿਸ ਸਟੇਸ਼ਨ ਵਿੱਚ ਹਥਿਆਰਾਂ ਦੀ ਨੋਕ ਤੇ ਇੱਕ ਵਿਅਕਤੀ ਦੇ ਨਾਲ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇ ਕੇ ਮੌਕੇ ਤੋਂ ਫਰਾਰ ਹੋ ਗਏ।ਜਿਸ ਦੀ ਸੂਚਨਾ ਮਿਲਦੇ ਹੀ ਥਾਣਾ ਸਤਲਾਮਪੁਰਾ ਐਸਐਚਓ ਮੌਕੇ ਤੇ ਪਹੁੰਚੇ ਅਤੇ ਲੁਟੇਰਿਆਂ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ ਪਰ ਲੁਟੇਰੇ ਪੁਲਿਸ ਨੂੰ ਚਕਮਾ ਦੇ ਕੇ ਮੌਕੇ ਤੋਂ ਫਰਾਰ ਹੋ ਗਏ।ਲੁੱਟ ਦੀ ਵਾਰਦਾਤ ਦੀ ਸੂਚਨਾ ਮਿਲਦੇ ਹੀ ਐਸਪੀ ਫਗਵਾੜਾ ਮਨਵਿੰਦਰ ਸਿੰਘ ਅਤੇ ਡੀਐਸਪੀ ਪਰਮਜੀਤ ਸਿੰਘ ਭਾਰੀ ਪੁਲਿਸ ਸਮੇਤ ਮੌਕੇ ਤੇ ਪਹੁੰਚੇ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ।

ਮਾਮਲੇ ਸੰਬੰਧੀ ਜਾਣਕਾਰੀ ਦਿੰਦੇ ਹੋਏ ਪੰਪ ਤੇ ਆਏ ਗ੍ਰਾਹਕ ਹਰਵਿੰਦਰ ਸਿੰਘ ਨੇ ਦੱਸਿਅਾ ਕਿ ਜਦ ਉਹ ਕੰਮ ਤੋਂ ਪੰਪ ਤੇ ਤੇਲ ਭਰਵਾਉਣ ਦੇ ਲਈ ਰੁਕਿਆ ਸੀ ਤਾਂ ਬਰੇਜ਼ਾ ਕਾਰ ਸਵਾਰ ਲੁਟੇਰਿਆਂ ਵੱਲੋਂ ਹਥਿਆਰਾਂ ਦੇ ਬਲ ਤੇ ਉਸ ਦੀ ਜੇਬ ਵਿੱਚੋਂ ਪਰਸ ਕੱਢ ਲਿਆ ਗਿਆ ਅਤੇ 5 ਹਜ਼ਾਰ ਦੀ ਨਕਦੀ ਸਮੇਤ ਜ਼ਰੂਰੀ ਕਾਗਜ਼ਾਤ ਸਨ ਜੋ ਕਿ ਮੌਕੇ ਤੋਂ ਲੈ ਕੇ ਫਰਾਰ ਹੋ ਗਏ।ਦੂਜੇ ਪਾਸੇ ਇਨ੍ਹਾਂ ਲੁਟੇਰਿਆਂ ਵੱਲੋਂ ਪਿੰਡ ਸਰਹਾਲੀ ਵਿੱਚ ਇੱਕ ਮਨੀਚੇਂਜਰ ਨੂੰ ਆਪਣਾ ਨਿਸ਼ਾਨਾ ਬਣਾਉਂਦੇ ਹੋਏ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਦੀ ਕੋਸਿ਼ਸ਼ ਕੀਤੀ ਗਈ ਜੋ ਕਿ ਦੁਕਾਨਦਾਰਾਂ ਦੀ ਸੂਝਬੂਝ ਕਾਰਨ ਕਾਇਮ ਨਾ ਹੋ ਸਕੀ। ਇਸ ਸੰਬੰਧ ਵਿੱਚ ਜਲੰਧਰ ਦੇਹਾਤੀ ਡੀਐਸਪੀ ਮੇਜਰ ਸਿੰਘ ਨਾਲ ਗੱਲਬਾਤ ਕੀਤੀ ਤਾਂ ਪਹਿਲਾਂ ਉਨ੍ਹਾਂ ਨੇ ਮੰਨਿਆ ਹੀ ਨਹੀਂ ਕਿ ਇਹ ਵਾਰਦਾਤ ਫਗਵਾੜਾ ਵੱਲੋਂ ਆਏ ਲੁਟੇਰਿਆਂ ਵੱਲੋਂ ਕੀਤੀ ਗਈ ਸੀ।

ਪਰ ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਲੁਟੇਰੇ ਸਰਹਾਲੀ ਵੱਲੋਂ ਵਾਰਦਾਤ ਨੂੰ ਅੰਜਮ ਦੇ ਕੇ ਫਗਵਾੜਾਾ ਵੱਲ ਆਏ ਸਨ।ਜਿਨ੍ਹਾਂ ਵੱਲੋਂ ਦਰਵੇਸ਼ ਪਿੰਡ ਪੰਪ ਤੇ ਵਾਰਦਾ ਨੂੰ ਅੰਜਾਮ ਦਿੱਤਾ।ਵੱਡੀ ਹੈਰਾਨੀ ਵਾਲੀ ਗੱਲ ਇਹ ਹੈ ਕਿ ਪੀਸੀਆਰ ਅਤੇ ਪੁਲਿਸ ਜਗ੍ਹਾ ਜਗ੍ਹਾ ਤੇ ਨਾਕਾਬੰਦੀ ਕਰ ਕੇ ਆਮ ਲੋਕਾਂ ਨੂੰ ਪਰੇਸ਼ਾਨ ਕਰਦੇ ਨਜਰ ਆਏ।ਕੋਈ ਵੀ ਵਾਰਦਾਤ ਹੁੰਦੀ ਹੇ ਤਾਂ ਉਨ੍ਹਾਂ ਤੋਂ ਲੁਟੇਰੇ ਕੋਹਾਂ ਦੂਰ ਭਜਦੇ ਨਜ਼ਰ ਆਉਂਦੇ ਹਨ।ਜਿਸ ਤੇ ਪੁਲਿਸ ਵੱਲੋਂ ਕੀਤੀ ਗਈ ਨਾਕਾਬੰਦੀ ਦੇ ਉੱਪਰ ਸਵਾਲ ਖੜੇ ਹੁੰਦੇ ਹਨ।ਹੁਣ ਦੇਖਣਾ ਇਹ ਹੋਵੇਗਾ ਕਿ ਫਗਵਾੜਾ ਨਕੋਦਰ ਰੋਡ ਤੇ 10 ਕਿਲੋਮੀਟਰ ਹਥਿਆਰਾਂ ਦੇ ਬਲ ਤੇ ਅੰਜਾਮ ਦੇਣ ਵਾਲੇ ਲੁਟੇਰੇ ਪੁਲਿਸ ਦੇ ਹੱਥ ਲੱਗਦੇ ਹਨ ਜਾਂ ਇਸੀ ਤਰ੍ਹਾਂ ਲੁੱਟ ਦੀ ਵਾਰਦਾਤਾਂ ਨੂੰ ਅੰਜਾਮ ਦਿੰਦੇ ਰਹਿਣਗੇ।

Related posts

ਸਾਹ-ਦਮਾ ਹਮੇਸ਼ਾ ਖਤਮ ਕਰਨ ਲਈ ਨੁਸਕਾ ਘਰੇ ਬਣਾਓ

htvteam

ਕੀ ਇਨ੍ਹਾਂ ਕੋਲ ਇਹੀ ਸਹਾਰਾ ਬਾਕੀ ਹੈ ?

htvteam

ਕਿਤੇ ਤੁਹਾਡੇ ਨਾਲ ਐਂਵੇ ਨਾ ਹੋ ਜਾਵੇ

htvteam

Leave a Comment