Htv Punjabi
Punjab

ਇਸ ਬੈਂਕ ਦੇ ਗਾਹਕ ਹੋ ਜਾਣ ਸਾਵਧਾਨ!ਪੈ ਗਿਆ ਵੱਡਾ ਪੰਗਾ, ਕਰਤਾ ਬੈਂਕ ਸੀਲ, ਵੀਡੀਓ ਦੇਖੋ ਤੇ ਪਛਾਣੋ ਕਿਤੇ ਤੁਸੀਂ ਤਾਂ ਨੀ…

ਜਲੰਧਰ : ਜਲੰਧਰ ਦੇ ਪੰਜਾਬ ਨੈਸ਼ਨਲ ਬੈਂਕ ਦੀ ਰੇਲਵੇ ਰੋਡ ਸਥਿਤ ਬਰਾਂਚ ਦੇ ਸਕਿਉਰਟੀ ਗਾਰਡ ਨੂੰ ਕੋਰੋਨਾ ਵਾਇਰਸ ਹੋ ਗਿਆ ਹੈ।ਇਸ ਕਾਰਨ ਸਿਹਤ ਵਿਭਾਗ ਨੇ ਰੇਲਵੇ ਰੋਡ ਬਰਾਂਚ ਨੂੰ ਸੀਲ ਕਰ ਦਿੱਤਾ ਹੈ ਅਤੇ ਬੈਂਕ ਕਰਮਚਾਰੀਆਂ ਨੂੰ ਕੁਆਰੰਨਟਾਈਨ ਹੋਣ ਦੇ ਲਈ ਕਿਹਾ ਹੈ।ਇਸ ਦੇ ਨਾਲ ਹੀ ਉਕਤ ਮੁਲਾਜਿ਼ਮਾਂ ਦੇ ਕੋਰੋਨਾ ਟੈਸਟ ਵੀ ਲਏ ਜਾਣਗੇ।ਗਾਰਡ ਨੂੰ ਕੋਰੋਨਾ ਆਉਣ ਦੇ ਬਾਅਦ ਇਸ ਬੈਂਕ ਅਤੇ ਹੋਰ ਬੈਂਕਾਂ ਦੇ ਕਰਮਚਾਰੀਆਂ ਦੇ ਵਿੱਚ ਦਹਿਸ਼ਤ ਜਿਹੀ ਫੈਲ ਗਈ ਹੈ।ਦੱਸ ਦਈਏ ਕਿ ਕੱਲ ਸ਼ਹਿਰ ਵਿੱਚ ਜਿਨ੍ਹਾਂ 32 ਲੋਕਾਂ ਦੀ ਰਿਪੋਰਟ ਪਾਜ਼ੀਟਿਵ ਆਈ ਸੀ, ਉਨ੍ਹਾਂ ਵਿੱਚੋਂ ਹੀ ਵੁਕਤ ਗਾਰਡ ਦੀ ਰਿਪੋਰਟ ਪਾਜ਼ੀਟਿਵ ਆਈ ਸੀ।ਫਿਲਹਾਲ ਰੇਲਵੇ ਰੋਡ ਤੇ ਆਲੇ ਦੁਆਲੇ ਦੇ ਦੁਕਾਨਦਾਰਾਂ ਦੇ ਮੱਥਿਆਂ ਤੇ ਵੀ ਚਿੰਤਾ ਦੀ ਲਕੀਰਾਂ ਆ ਗਈਆਂ ਹਨ।ਉੱਥੇ ਹੀ ਟੈਸਟ ਲੈਣ ਆਏ ਡਾਕਟਰ ਰਾਜੀਵ ਸ਼ਰਮਾ ਨੇ ਦੱਸਿਆ ਕਿ ਬੈਂਕ ਵਿੱਚ 3 ਟੀਮਾਂ ਆਈਆਂ ਹਨ, ਇੱਕ ਟੀਮ ਬੈਂਕ ਵਿੱਚ ਕੰਮ ਕਰਨ ਵਾਲੇ ਮੁਲਾਜਿ਼ਮਾਂ ਦਾ ਟੈਸਅ ਕਰ ਰਹੀ ਹੈ, ਇੱਕ ਸੈਂਪਲ ਲੈ ਰਹੀ ਹੈ ਅਤੇ ਇੱਕ ਟੀਮ ਦੇ ਦੁਆਰਾ ਸਾਰੇ ਇਲਾਕੇ ਨੂੰ ਸੈਨੇਟਾਈਜ਼ ਕੀਤਾ ਜਾ ਰਿਹਾ ਹੈ।ਫਿਲਹਾਲ ਡਾਕਟਰ ਦਾ ਕਹਿਣਾ ਹੈ ਕਿ ਸਾਰੇ ਬੈਂਕ ਕਰਮਚਾਰੀਆਂ ਦੇ ਟੈਸਟ ਲੈ ਕੇ ਅਤੇ ਆਲੇ ਦੁਆਲੇ ਦੇ ਇਲਾਕੇ ਅਤੇ ਬੈਂਕ ਨੂੰ ਸੈਨੇਟਾਈਜ਼ ਕਰਕੇ 5 ਤੋਂ 10 ਘੰਟੇ ਬਾਅਦ ਬੈਂਕ ਨੂੰ ਦੁਬਾਰਾ ਖੋਲ ਦਿੱਤਾ ਜਾਵੇਗਾ।

ਸਰਕਾਰ ਨੈ ਚਾਹੇ ਸਾਰੀ ਦੁਕਾਨਾ ਅਤੇ ਦਫਤਰਾਂ ਨੂੰ ਖੋਲ ਦਿੱਤਾ ਹੈ ਪਰ ਕਿਤੇ ਵੀ ਸੋਸ਼ਲ ਡਿਸਟੈਸਿੰਗ ਦਾ ਧਿਆਨ ਨਹੀਂ ਰੱਖਿਆ ਜਾ ਰਿਹਾ ਹੇ।ਖਾਸ ਤੌਰ ਤੇ ਬੈਂਕਾਂ ਦਾ ਤਾਂ ਬਹੁਤ ਬੁਰਾ ਹਾਲ ਹੈ।ਮੁਲਾਜਿ਼ਮ ਲੋਕਾਂ ਨੂੰ ਸਮਝਾਉਂਦੇ ਥੱਕ ਜਾਂਦੇ ਹਨ ਪਰ ਉਨ੍ਹਾ ਦੀ ਕੋਈ ਸੁਣਦਾ ਹੀ ਨਹੀਂ ਹੈ।

Related posts

ਘਰੇ ਆਹ ਨੁਸਕਾ ਅਜ਼ਮਾਓ ਗੈਸ-ਤੇਜ਼ਾਬ ਕਰਕੇ ਪੈਣ ਵਾਲੇ ਸਾੜੇ ਨੂੰ ਤੁਰੰਤ ਘਟਾਓ

htvteam

ਆਹ ਦੇਖੋ ਮੁੰਡੇ ਕੀ ਚੁੱਕੀ ਫਿਰਦੇ ਸੀ ?

htvteam

ਹੜ੍ਹ ਚ ਆਹ ਪਿੰਡ ਦਾ ਸਰਪੰਚ ਫਿਰਦਾ ਪਿੰਡ ਨੂੰ ਡੋਬਣ ਨੂੰ

htvteam

Leave a Comment