Htv Punjabi
Uncategorized

ਖੇਤ ‘ਚ ਵੜ ਆਇਆ ਸੀ ਉਂਠ, ਪਿੰਡ ਦੇ 3 ਬੰਦਿਆਂ ਨੇ ਕੁਹਾੜੀ ਨਾਲ ਪੈਰ ਵੱਢਤਾ

ਨਵੀਂ ਦਿੱਲੀ : ਕੇਰਲ ਵਿੱਚ ਪਿਛਲੇ ਦਿਨੀਂ ਵਿਸਫੋਟਕ ਖਵਾ ਕੇ ਹੱਥਣੀ ਨਾਲ ਬੇਰਹਿਮੀ ਜਿਹਾ ਮਾਮਲਾ ਸਨੀਵਾਰ ਨੂੰ ਰਾਜਸਥਿਾਨ ਵਿੱਚ ਚੁਰੂ ਦੇ ਸਰਦਾਰ ਸ਼ਹਿਰ ਦੇ ਸਾਜਨਸਰ ਪਿੰਡ ਵਿੰਚ ਸਾਹਮਣੇ ਆਇਆ।ਇੱਥੇ ਦੇ ਇੱਕ ਖੇਤ ਵਿੱਚ ਊਠਣੀ ਦੇ ਵੜਨ ਤੇ 3 ਲੋਕਾਂ ਨੇ ਬੇਰਹਿਮੀ ਨਾਲ ਕੁਹਾੜੀ ਨਾਲ ਉਸ ਦੇ ਅਗਲੇ ਪੈਰ ਤੇ ਹਮਲੇ ਕੀਤਾ।ਇੱਕ ਪੈਰ ਤਾ ਬਿਲਕੁਲ ਅਲੱਗ ਹੋ ਗਿਆ।ਦੂਸਰੇ ਵਿੱਚ ਗੰਭੀਰ ਸੱਟ ਲੱਗੀ ਹੈ।ਊਠਣੀ ਦੀ ਉਮਰ 4 ਸਾਲ ਹੈ।ਸਮੇਂ ਰਹਿੰਦੇ ਇਲਾਜ ਹੋਣ ਕਾਰਨ ਉਸ ਦੀ ਜਾਨ ਬਚ ਗਈ।

ਊਠਣੀ ਦੀ ਕਰਾਹ ਸੁਣਨ ਦੇ ਬਾਅਦ ਪਿੰਡ ਦੇ ਲੋਕਾਂ ਨੇ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ।ਉਸ ਨੂੰ ਸਾਜਨਸਰ ਪਿੰਡ ਦੀ ਗਊਸ਼ਾਲਾ ਵਿੱਚ ਭੇਜਿਆ ਗਿਆ।ਇੱਥੇ ਹੀ ਉਸ ਦਾ ਇਲਾਜ ਕੀਤਾ ਗਿਆ।ਮਾਮਲੇ ਨੂੰ ਲੈ ਕੇ ਸੋਸ਼ਲ ਮੀਡੀਆ ਤੇ ਵੀ ਲੋਕਾਂ ਨੇ ਗੁੱਸਾ ਜ਼ਾਹਿਰ ਕੀਤਾ ਅਤੇ ਮੁਲਜ਼ਮਾਂ ਦੇ ਖਿਲਾਫ ਸਖ਼ਤ ਕਾਰਵਾਈ ਦੀ ਮੰਗ ਕੀਤੀ।

ਡਾਕਟਰ ਪ੍ਰਵੀਨ ਸ਼ਰਮਾ ਨੇ ਦੱਸਿਆ ਕਿ ਖੂਨ ਬਹੁਤ ਵਹਿ ਗਿਆ ਸੀ।ਸਮੇਂ ਤੇ ਇਲਾਜ ਮਿਲਣ ਤੇ ਉਸ ਦੀ ਜਾਨ ਬਚ ਗਈ।ਡਾਕਟਰ ਕੇਸਰੀਚੰਦ ਨਾਈ ਅਤੇ ਡਾਕਟਰ ਗਿਰਧਾਰੀਲਾਲ ਨੇ ਦੱਸਿਆ ਕਿ ਊਠਣੀ ਦਾ ਇੱਕ ਪੈਰ ਬਿਲਕੁਲ ਅਲੱਗ ਹੋ ਗਿਆ, ਜਿਸ ਨੂੰ ਵਾਪਸ ਨਹੀਂ ਜੋੜਿਆ ਜਾ ਸਕਦਾ ਹੈ।

ਇਸ ਮਾਮਲੇ ਵਿੱਚ ਪਿੰਡ ਦੇ ਓਮਪ੍ਰਕਾਸ਼ ਸਿੰਘ ਨੇ 3 ਲੋਕਾਂ ਦੇ ਖਿਲਾਫ ਸਿ਼ਕਾਇਤ ਦਰਜ ਕਰਾਈ ਹੈ।ਓਮਪ੍ਰਕਾਸ਼ ਨੇ ਦੱਸਿਆ ਕਿ ਉਹ ਅਤੇ ਨੋਪਾਰਾਮ ਜੱਟ ਪਿੰਡ ਦੀ ਰੋਹੀ ਵਿੱਚ ਸਵੇਰੇ ਮਵੇਸ਼ੀ ਚਰਾ ਰਹੇ ਸਨ।ਤਦ ਇੱਕ ਊਠਣੀ ਭੱਜਦੀ ਹੋਈ ਦਿਖੀ।ਪਿੰਡ ਦੇ ਪੰਨਾਰਾਮ, ਗੋਪੀਰਾਮ ਅਤੇੇ ਲਿਛੂਰਾਮ ਦੋ ਬਾਈਕ ਤੇ ਉਸ ਦਾ ਪਿੱਛਾ ਕਰ ਰਹੇ ਸਨ।

ਮੁਲਜ਼ਮਾਂ ਦੇ ਹੱਥਾਂ ਵਿੱਚ ਕੁਹਾੜੀਆਂ ਸਨ।ਰੋਹੀ ਵਿੱਚ ਰਸਤਾ ਬੰਦ ਹੋਣ ਕਾਰਨ ਊਠਣੀ ਉੱਥੇ ਹੀ ਘਸ ਗਈ।ਹਿਸ ਦੇ ਬਾਅਦ ਤਿੰਨਾਂ ਨੇ ਕੁਹਾੜੀ ਨਾਲ ਉਸ ਦੇ ਪੈਰ ਕੱਟ ਦਿੱਤੇ।ਰੋਕਣ ਦੀ ਕੋਸਿ਼ਸ਼ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਊਠਣੀ ਨੇ ਉਨ੍ਹਾਂ ਦੇ ਖੇਤਾਂ ਨੂੰ ਨੁਕਸਾਨ ਪਹੁੰਚਾਇਆ ਹੈ।ਉਹ ਵਿੱਚ ਨਾ ਆਉਣਾ ਨਹੀਂ ਤਾਂ ਉਨ੍ਹਾਂ ਨੂੰ ਵੀ ਕੱਟ ਦੇਣਗੇ।ਇਸ ਦੇ ਬਾਅਦ ਤਿੰਨੋਂ ਬਾਈਕ ਤੇ ਭੱਜ ਗਏ।

ਕੇਰਲ ਦੇ ਮਲਪੁੁਰਮ ਵਿੱਚ ਕਰੀਬ ਇੱਕ ਮਹੀਨੇ ਪਹਿਲਾਂ ਇੱਕ ਗਰਭਵਤੀ ਹੱਥਣੀ ਦੀ ਪਾਣੀ ਵਿੱਚ ਖੜੇ ਖੜੇ ਮੌਤ ਹੋ ਗਈ ਸੀ।ਕੇਰਲ ਦੇ ਇੱਕ ਅਧਿਕਾਰੀ ਨੇ ਹਿਸ ਘਟਨਾ ਦੀ ਜਾਣਾਕਰੀ ਸੋਸ਼ਲ ਮੀਡੀਆ ਤੇ ਪੋਸਟ ਕੀਤੀ, ਤਦ ਇਹ ਮਾਮਲਾ ਸਾਹਮਣੇ ਆਇਆ ਸੀ।ਭੁੱਖੀ ਗਰਭਵਤ ਹੱਥਣੀ ਖਾਣੀ ਦੀ ਤਲਾਸ਼ ਵਿੱਚ ਜੰਗਲ ਤੋਂ ਭਟਕ ਕੇ ਰਿਹਾਇਸ਼ੀ ਇਲਾਕੇ ਵਿਚ ਪਹੁੰਚ ਗਈ ਸੀ।ਹੱਥਣੀ ਸੜਕ ਤੇ ਘੁੰਮ ਰਹੀ ਸੀ, ਤਦ ਕਿਸੇ ਨੇ ਪਟਾਕੇ ਭਰਿਆ ਫਲ ਉਸ ਨੂੰ ਖਵਾ ਦਿੱਤਾ ਸੀ, ਜਿਸ ਨਾਲ ਉਸ ਦਾ ਮੂੰਹ ਫਟ ਗਿਆ ਸੀ।

Related posts

ਪੈਰਿਸ ਓਲੰਪਿਕ ਵਿੱਚ ਸਵਪਨਿਲ ਕੁਸਾਲੇ ਨੇ ਭਾਰਤ ਲਈ 50 ਮੀਟਰ ਰਾਈਫਲ ਸ਼ੂਟਿੰਗ ‘ਚ ਜਿੱਤਿਆ ਤੀਜਾ ਮੈਡਲ

htvteam

ਕਰੋਨਾ ਮਹਾਂਮਾਰੀ : ਹੁਣ ਰੂਸ ਦੇ ਪ੍ਰਧਾਨ ਮੰਤਰੀ ਨੂੰ ਚਿੰਬੜੀ ਆਹ ਨਾਮੁਰਾਦ ਬਿਮਾਰੀ, ਪੈ ਗਈਆਂ ਭਾਜੜਾਂ

Htv Punjabi

ਕੋਰੋਨਾ : ਸਮਾਂ ਰਹਿੰਦਿਆਂ ਦਵਾਈ ਨਾ ਨਿਕਲੀ ਤਾਂ ਬੀਮਾਰੀ ਹਰ ਸਾਲ ਆਵੇਗੀ ਵਾਪਸ, ਅਮਰੀਕੀ ਮਾਹਿਰ

Htv Punjabi