Htv Punjabi
Uncategorized

ਕੋਰੋਨਾ : ਸਮਾਂ ਰਹਿੰਦਿਆਂ ਦਵਾਈ ਨਾ ਨਿਕਲੀ ਤਾਂ ਬੀਮਾਰੀ ਹਰ ਸਾਲ ਆਵੇਗੀ ਵਾਪਸ, ਅਮਰੀਕੀ ਮਾਹਿਰ

ਨਵੀਂ ਦਿੱਲੀ : ਸਿਰਫ ਦੋ ਮਹੀਨੇ ਦੇ ਅੰਦਰ ਹੀ ਚੀਨ ਤੋਂ ਨਿਕਲ ਕੇ ਕੋਰੋਨਾਵਾਇਰਸ ਪੂਰੀ ਦੁਨੀਆਂ ਵਿੱਚ ਫੈਲ ਗਿਆ।1.5 ਲੱਖ ਲੋਕਾਂ ਦੀ ਜਾਨ ਲੈ ਚੁੱਕੇ ਕੋਰੋਨਾਵਾਹਿਰਸ ਦੇ ਡਰ ਤੋਂ ਦੁਨੀਆਂ ਦੀ ਅੱਧੀ ਤੋਂ ਜਿ਼ਆਦਾ ਆਬਾਦੀ ਘਰ ਰਹਿਣ ਨੂੰ ਮਜ਼ਬੂਰ ਹੈ।ਅਮਰੀਕਾ ਵਰਗੇ ਤਾਕਤਵਰ ਦੇਸ਼ ਵੀ ਇਸ ਦੇ ਅੱਗੇ ਬੇਵੱਸ ਹਨ ਪਰ ਵੱਡਾ ਸਵਾਲ ਹੁਣ ਵੀ ਹੈ ਕਿ ਮਹਾਂਮਾਰੀ ਖਤਮ ਕਿਵੇਂ ਹੋਵੇਗੀ ?

ਕੁਝ ਦਿਨ ਪਹਿਲਾਂ ਅਮਰੀਕਾ ਦੇ ਕੋਰੋਨਾਵਾਇਰਸ ਟਾਸਕ ਫੋਰਸ ਦੇ ਡਾਕਟਰ ਐਨਥਨੀ ਫਾਊਚੀ ਨੇ ਕਿਹਾ ਸੀ ਕਿ ਇਸ ਗੱਲ ਦੀ ਪੂਰੀ ਸੰਭਾਵਨਾ ਹੈ ਕਿ ਕੋਰੋਨਾ ਸੀਜਨਲ ਫਲੂ ਜਾਂ ਮੌਸਮੀ ਬੀਮਾਰੀ ਬਣ ਜਾਵੇ।ਹੁਣ ਅਜਿਹੀ ਹੀ ਗੱਲ ਸਾਇੰਸ ਮੈਗਜ਼ੀਨ ਵਿੱਚ ਛਪੀ ਹਾਰਵਰਡ ਯੂਨੀਵਰਸਿਟੀ ਦੀ ਰਿਸਰਚ ਵਿੱਚ ਵੀ ਸਾਹਮਣੇ ਆਈ ਹੈ।ਇਸ ਵਿੱਚ ਕਿਹਾ ਗਿਆ ਹੈ, ਜਦ ਤੱਕ ਕੋਰੋਨਾਵਾਇਰਸ ਦਾ ਕੋਈ ਅਸਰਦਾਰ ਇਲਾਜ ਜਾਂ ਵੈਕਸੀਨ ਨਹੀਂ ਮਿਲ ਜਾਂਦਾ, ਤਦ ਤੱਕ ਇਸ ਮਹਾਂਮਾਰੀ ਨੂੰ ਖਤਮ ਕਰਨਾ ਨਾਮੁਮਕਿਨ ਹੈ।ਇਸ ਦੇ ਮੁਤਾਬਿਕ, ਬਿਨਾਂ ਵੈਕਸੀਨ ਜਾਂ ਅਸਰਦਾਰ ਇਲਾਜ ਦੇ ਕੋਰੋਨਾ ਸੀਜਨਲ ਫਲੂ ਬਣ ਸਕਦਾ ਹੈ ਅਤੇ 2025 ਤੱਕ ਹਰ ਸਾਲ ਇਸ ਦਾ ਪ੍ਰਭਾਵ ਫੈਲਣ ਦੀ ਸੰਭਾਵਨਾ ਹੈ।

ਕੋਰੋਨਾ ਕਿਉਂ ਸੀਜਨਲ ਫਲੂ ਬਣ ਸਕਦਾ ਹੈ ?

ਸਭ ਤੋਂ ਪਹਿਲਾਂ ਤਾਂ ਇਹ ਕਿ ਇਸ ਬੀਮਾਰੀ ਦਾ ਨਾਮ ਕੋਵਿਡ 19 ਹੈ, ਜੋ ਸਾਰਸ ਕੋਵ 2 ਨਾਮ ਦੇ ਕੋਰੋਨਾਵਾਇਰਸ ਤੋਂ ਫੈਲਦੀ ਹੈ।ਕੋਰੋਨਾਵਾਇਰਸ ਫੈਮਿਲੀ ਵਿੱਚ ਹੀ ਸਾਰਸ ਅਤੇ ਮਰਸ ਜਿਹੇ ਵਾਇਰਸ ਵੀ ਹੁੰਦੇ ਹਨ।ਸਾਰਸ 2002-03 ਅਤੇ ਮਰਸ 2015 ਵਿੱਚ ਫੈਲ ਚੁੱਕਿਆ ਹੈ।ਇਸ ਫੈਮਿਲੀ ਵਿੱਚ ਦੋ ਹਿਊਮਨ ਵਾਇਰਸ ਵੀ ਹੁੰਦੇ ਹਨ।ਪਹਿਲਾ ਐਚਸੀਓਵੀ-ਓਸੀ43 ਅਤੇ ਦੂਸਰਾ ਐਚਸੀਓਵੀ-ਐਚਕੇਯੂ1।

ਸਾਰਸ ਅਤੇ ਮਰਸ ਜਿਹੀ ਮਹਾਂਮਾਰੀਆਂ ਤੋਂ ਜਲਦ ਹੀ ਛੁਟਕਾਰਾ ਮਿਲ ਗਿਆ ਸੀ।ਜਦਕਿ, ਐਚਸੀਓਵੀ ਵਾਇਰਸ ਹਰ ਸਰਦੀਆਂ ਦੇ ਮੌਸਮ ਵਿੱਚ ਇਨਸਾਨਾਂ ਨੂੰ ਪ੍ਰਭਾਵਿਤ ਕਰਦਾ ਹੈ।ਇਸੀ ਵਾਇਰਸ ਦੀ ਵਜਾ ਤੋਂ ਸਰਦੀ ਦੇ ਮੌਸਮ ਵਿੱਚ ਸਰਦੀ ਜ਼ੁਕਾਮ ਹੁੰਦਾ ਹੈ।

ਦਰਅਸਲ, ਕਿਸੀ ਵੀ ਬੀਮਾਰੀ ਨਾਲ ਲੜਨ ਵਿੱਚ ਇਮਯੂਨ ਸਿਸਟਮ ਮਦਦਗਾਰ ਹੁੰਦਾ ਹੈ।ਕਿਸੀ ਇਨਸਾਨ ਦਾ ਇਮਯੂਨ ਸਿਸਟਮ ਜਿੰਨਾ ਮਜ਼ਬੂਤ ਹੋਵੇਗਾ, ਉੀ ਕਿਸੀ ਬੀਮਾਰੀ ਨਾਲ ਉਨੀ ਹੀ ਮਜ਼ਬੂਤੀ ਨਾਲ ਲੜ ਸਕੇਗਾ।ਇਸ ਲਈ ਜਦ ਅਸੀਂ ਬੀਮਾਰ ਹੁੰਦੇ ਹਾਂ, ਤਾਂ ਸਾਡਾ ਸਰੀਰ ਉਸ ਬੀਮਾਰੀ ਨਾਲ ਲੜਨ ਦੀ ਇਮਯੂਨਿਟੀ ਬਣਾ ਲੈਂਦਾ ਹੈ ਅਤੇ ਅਸੀਂ ਠੀਕ ਹੋ ਜਾਦੇ ਹਾਂ।

ਹੁਣ ਦੋਬਾਰਾ ਐਚਸੀਓਵੀ ਤੇ ਆਉਂਦੇ ਹਾਂ।ਹਰ ਸਾਲ ਇਨਸਾਨਾਂ ਨੂੰ ਸਰਦੀ ਦੇ ਮੌਸਮ ਵਿੱਚ ਸਰਦੀ ਜ਼ੁਕਾਮ ਹੁੰਦਾ ਹੈ।ਇਸ ਦਾ ਮਤਲਬ ਹੋਇਆ ਕਿ ਇਸ ਵਾਇਰਸ ਤੋਂ ਲੜਨ ਦੇ ਲਈ ਇਨਸਾਨਾਂ ਵਿੱਚ ਇਮਯੁਨਿਟੀ ਸ਼ਾਰਟ ਅਰਮ ਦੇ ਲਈ ਵੀ ਡੈਵਲਪ ਹੁੰਦੀ ਹੈ।ਇਹੀ ਵਜ੍ਹਾ ਹੈ ਹਰ ਸਾਲ ਲੋਕਾਂ ਨੂੰ ਸਰਦੀ ਜ਼ੁਕਾਮ ਹੋ ਜਾਂਦਾ ਹੈ।

ਇਸੀ ਤਰ੍ਹਾਂ ਜੇਕਰ ਸਾਰਸ ਕੋਵ – 2 ਨਾਲ ਲੜਨ ਦੀ ਇਮਯੂਨਿਟੀ ਵੀ ਸ਼ਾਰਟ ਟਰਮ ਦੇ ਲਈ ਰਹੀ ਤਾਂ ਇਹ ਵਇਰਸ ਸਾਡੇ ਜੀਵਨ ਦਾ ਹਿੱਸਾ ਬਣ ਸਕਦਾ ਹੈ ਅਤੇ ਹਰ ਸਾਲ ਮੁੜ ਸਕਦਾ ਹੈ।ਯਾਨੀ, ਕੋਰੋਨਾ ਵਾਇਰਸ ਜਾਂ ਕੋਵਿਡ – 19 ਦੇ ਸੀਜਨਲ ਫਲੂ ਬਣਨ ਦੀ ਸੰਪਾਵਨਾ ਵੀ ਹੈ।

2025 ਤੱਕ ਵੀ ਰਹਿ ਸਕਦੀ ਹੈ ਇਹ ਬੀਮਾਰੀ

ਹਾਰਵਰਡ ਯੂਨੀਵਰਸਿਟੀ ਦੀ ਸਟੱਡੀ ਵਿੱਚ ਪਾਇਆ ਗਿਆ ਹੈ ਕਿ ਜੇਕਰ ਕੋਵਿਡ 19 ਨੂੰ ਲੈ ਕੇ ਇਮਯੂਨਿਟੀ ਬਣ ਵੀ ਗਈ, ਤਾਂ ਵੀ ਇਸ ਬੀਮਾਰੀ ਨੂੰ ਪੂਰੀ ਤਰ੍ਹਾਂ ਨਾਲ ਖਤਮ ਹੋਣ ਵਿੱਚ 2025 ਤੱਕ ਦਾ ਸਮਾਂ ਲੱਗੇਗਾ।ਹਾਲਾਂਕਿ, ਇਸ ਗੱਲ ਦੀ ਸੰਭਾਵਨਾ ਵੀ ਘੱਟ ਹੈ ਕਿਉਂਕਿ ਇੱਕਲੇ ਦੱਖਣੀ ਕੋਰੀਆ ਵਿੱਚ 111 ਲੋਕ ਜੋ ਕੋਰੋਨਾ ਤੋਂ ਠੀਕ ਹੋ ਗਏ ਸਨ, ਉਹ ਦੁਬਾਰਾ ਪ੍ਰਭਾਵਿਤ ਹੋਏ ਹਨ।

ਕੋਰੋਨਾ ਨਾਲ ਲੜਨ ਦੇ ਲਈ ਜਿ਼ਆਦਾਤਰ ਦੇਸ਼ਾਂ ਵਿੱਚ ਲਾਕਡਾਊਨ ਹੈ ਅਤੇ ਸੋਸ਼ਲ ਡਿਸਟੈਸਿੰਗ ਜਿਹੇ ਤਰੀਕੇ ਅਪਣਾ ਰਹੇ ਹਨ ਪਰ ਵਿਗਿਆਨਿਕਾਂ ਦਾ ਕਹਿਣਾ ਹੈ ਕਿ ਲਾਕਡਾਊਨ ਤੋਂ ਵੀ ਕੋਰੋਨਾ ਦੇ ਪ੍ਰਭਾਵ ਨੂੰ ਖਤਮ ਨਹੀਂ ਕੀਤਾ ਜਾ ਸਕਦਾ ਹੈ।ਉਨ੍ਹਾਂ ਦੇ ਮੁਤਾਬਿਕ, ਲਾਕਡਾਊਨ ਲਾ ਕੇ ਕੋਵਿਡ – 19 ਦੇ ਫੈਲਣ ਦੀ ਰਫਤਾਰ ਨੂੰ ਕੁਝ ਦਿਨ ਦੇ ਲਈ ਘੱਟ ਕਰ ਸਕਦੇ ਹਾਂ ਜਾਂ ਰੋਕ ਸਕਦੇ ਹਾਂ ਪਰ ਜਿਵੇਂ ਹੀ ਲਾਕਡਾਊਨ ਖੁਲੇਗਾ, ਦੋਬਾਰਾ ਇਸ ਦਾ ਪ੍ਰਭਾਵ ਫੈਲ ਸਕਦਾ ਹੈ।ਇਸੀ ਲਈ, ਜਦ ਤੱਕ ਫੈਲ ਸਕਦਾ ਹੈ।ਇਸ ਲਈ, ਜਦ ਤੱਕ ਕੋਵਿਡ – 19 ਦਾ ਕੋਈ ਅਸਰਦਾਰ ਇਲਾਜ ਜਾਂ ਵੈਕਸੀਨ ਨਹੀਂ ਆ ਜਾਂਦਾ, ਤਦ ਤੱਕ ਇਸ ਤੋਂ ਬਚਣ ਦਾ ਇੱਕਮਾਤਰ ਤਰੀਕਾ ਹੈ – ਸੋਸ਼ਲ ਡਿਸਟੈਂਸਿੰਗ।

ਹਾਰਵਰਡ ਯੂਨੀਵਰਸਿਟੀ ਵਿੱਚ ਡਿਪਾਰਟਮੈਂਟ ਆਫ ਇਮਯੂਨੋਲੋਜੀ ਐਂਡ ਇਨਫੈਕਸ਼ੀਅਸ ਦੇ ਰਿਸਰਚਰ ਅਤੇ ਇਸ ਸਟੱਡੀ ਦੇ ਲੀਡ ਆਥਰ ਕਿਸਲੇਰ ਦਾ ਮੰਨਣਾ ਹੈ ਕਿ ਕੋਵਿਡ – 19 ਤੋਂ ਬਚਣ ਦੇ ਲਈ ਘੱਟ ਤੋਂ ਘੱਟ 2022 ਤੱਕ ਸੋਸ਼ਲ ਡਿਸਟੈਸਿੰਗ ਬਣਾਉਣੀ ਪਵੇਗੀ।

ਟੋਟਲ ਲਾਕਡਾਊਨ ਨਹੀਂ ਪਰ ਡੇਢ ਸਾਲ ਤੱਕ ਕੁਝ ਪ੍ਰਤੀਬੰਧਿਤ ਜਾਰੀ ਰੱਖਣੇ ਹੋਣਗੇ

ਅਮਰੀਕਾ ਦੀ ਸਟੈਨਫੋਰਡ ਯੂਨੀਵਰਸਿਟੀ ਦੀ ਸ਼ੋਧਕਰਤਾ ਏਰੀਨ ਮੋਰਡਕਾਈ ਕਹਿੰਦੀ ਹੈ ਕਿ 1918 ਵਿੱਚ ਜਦ ਸਪੈਨਿਸ਼ ਫਲੂ ਫੈਲਿਆ ਸੀ, ਤਦ ਅਮਰੀਕਾ ਦੇ ਕੁਝ ਸ਼ਹਿਰਾਂ ਨੇ 3 ਤੋਂ 8 ਹਫਤੇ ਤੱਕ ਲੱਗੀ ਪਾਬੰਦੀ ਨੂੰ ਅਚਾਨਕ ਹਟਾ ਦਿੱਤਾ ਸੀ।ਇਸ ਦਾ ਨਤੀਜਾ ਇਹ ਹੋਇਆ ਸੀ ਕਿ ਇਹ ਫਲੂ ਘੱਟ ਸਮੇਂ ਵਿੱਚ ਹੀ ਜਿ਼ਆਦਾ ਜਗ੍ਹਾ ਫੈਲ ਗਿਆ।ਸਪੈਨਿਸ਼ ਫਲੂ ਨਾਲ 50 ਕਰੋੜ ਤੋਂ ਜਿ਼ਆਦਾ ਲੋਕ ਪ੍ਰਭਾਵਿਤ ਹੋਏ ਸਨ, ਜਦ ਕਿ 5 ਕਰੋੜ ਲੋਕਾਂ ਦੀ ਮੌਤ ਹੋਈ ਸੀ।ਏਰਿਨ ਅੱਗੇ ਕਹਿੰਦੀ ਹੈ ਕਿ ਕੋਰੋਨਾ ਦੇ ਡਰ ਤੋਂ ਸਾਨੂੰ ਸਾਲ ਡੇਢ ਸਾਲ ਦੇ ਲਈ ਪੂਰੀ ਤਰ੍ਹਾਂ ਨਾਲ ਲਾਕਡਾਊਨ ਰੱਖਣ ਦੀ ਜ਼ਰੂਰਤ ਨਹੀਂ ਹੈ ਪਰ 12 ਤੋਂ 18 ਮਹੀਨਿਆਂ ਤੱਕ ਅਸੀਂ ਕੁਝ ਪ੍ਰਤੀਬੰਧਿਤ ਜਾਰੀ ਰੱਖਣ ਹੋਣਗੇ।

 

Related posts

ਅਮਰੀਕਾ, ਬਰਤਾਨੀਆਂ, ਜਰਮਨ ਤੇ ਫਰਾਂਸ ਮਗਰੋਂ ਭਾਰਤ ਵੀ ਚੀਨ ਨਾਲ ਸਿੱਧਾ ਹੋਇਆ, ਦੇ ਤੀ ਵੱਡੀ ਧਮਕੀ!

Htv Punjabi

ਅਮਰੀਕਾ ਦੇ ਰਾਸ਼ਟਰਪਤੀ ਅਤੇ ਉਪ ਰਾਸ਼ਟਰਪਤੀ ਬਾਰੇ ਖਾਸ ਜਾਣਕਾਰੀ….

htvteam

ਕੰਗਨਾ ਬਨਾਮ ਉਦਵ ਸਰਕਾਰ, ਗਵਰਨਰ ਐਕਟਿਵ, ਬਾਲੀਵੁੱਡ ‘ਚ ਸਨਸਨੀ ਸ਼ੁਰੂ

htvteam

Leave a Comment