Htv Punjabi
corona news Featured Fitness Health India International

ਕੋਰੋਨਾ ਦੌਰਾਨ 5 ਮਹੀਨੇ ਬਾਅਦ ਖੁਲ੍ਹਿਆ ਸਿਨੇਮਾ, ਫੇਰ ਅੰਦਰ ਦੇਖੋ ਕੀ ਭਾਣਾ ਵਰਤਾਇਆ ਅੱਕੇ ਹੋਏ ਲੋਕਾਂ ਨੇ

ਨਵੀਂ ਦਿੱਲੀ : ਕੋਰੋਨਾ ਵਾਇਰਸ ਦੇ ਵੱਧਦੇ ਪ੍ਰਭਾਵ ਅਤੇ ਉਸ ਤੋਂ ਬਚਣ ਦੇ ਲਈ ਦੁਨੀਆਂਭਰ ਵਿੱਚ ਲਾਕਡਾਊਨ ਦੀ ਵਿਵਸਥਾ ਲਾਗੂ ਕੀਤੀ ਗਈ ਹੈ।ਹਾਲਾਂਕਿ ਇਸ ਲਾਕਡਾਊਨ ਨੇ ਸਮਾਜ ਦੇ ਸਾਹਮਣੇ ਬਹੁਤ ਸਾਰੇ ਸਵਾਲ ਖੜੇ ਕਰ ਦਿੱਤੇ ਹਨ।ਸਮਾਜ ਨੂੰ ਹੋ ਰਹੀ ਕਠਿਨਾਈਆਂ ਦੀ ਵਜ੍ਹਾ ਕਾਰਨ ਹਰ ਦੇਸ਼ ਦੀ ਸਰਕਾਰ ਲਾਕਡਾਊਨ ਵਿੱਚ ਛੂਟ ਦੇ ਰਹੀ ਹੈ।ਅਜਿਹਾ ਹੀ ਇੱਕ ਸਵਾਲ ਸਭ ਦੇ ਸਾਹਮਣੇ ਖੜਾ ਹੋ ਰਿਹਾ ਹੇ ਕਿ ਆਖਰੀ ਵਾਰ ਸਿਨੇਮਾ ਦੇਖਣ ਥਿਏਟਰ ਵਿੱਚ ਕਦੋਂ ਗਏ ਸੀ।ਸਿਨੇਮਾ ਹਾਲ ਦੀ ਪਰੇਸ਼ਾਨੀਆਂ ਨੂੰ ਦੇਖਦੇ ਹੋਏ ਚੀਨ ਨੇ ਕਰੀਬ 5 ਮਹੀਨੇ ਬਾਅਦ ਆਪਣੇ ਥਿਏਟਰਾਂ ਨੂੰ ਖੋਲ ਦਿੱਤਾ ਹੈ।
ਕੋਵਿਡ 19 ਦੇ ਪ੍ਰਭਾਵ ਦੀ ਵਜ੍ਹਾ ਕਾਰਨ ਚੀਨ ਵਿੱਚ ਸਕੂਲ, ਕਾਲਜ, ਬਜ਼ਾਰ, ਸਿਨੇਮਾਹਾਲ ਆਦਿ ਨੂੰ ਬੰਦ ਕਰ ਦਿੱਤਾ ਗਿਆ ਸੀ।ਚੀਨ ਵਿੱਚ ਪਿਛਲੇ 5 ਮਹੀਨੇ ਤੋਂ ਥਿਏਟਰ ਵੀ ਬੰਦ ਸਨ।ਹਾਲਾਂਕਿ ਚੀਨ ਨੇ ਪੰਜ ਮਹੀਨਿਆਂ ਦੇ ਬਾਅਦ 20 ਜੁਲਾਈ ਨੂੰ ਆਪਣੇ ਥਿਏਟਰਾਂ ਨੂੰ ਦਰਸ਼ਕਾਂ ਦੇ ਲਈ ਖੋਲ ਦਿੱਤਾ ਹੈ।
ਦੱਸ ਦਈਏ ਕਿ ਚੀਨ ਦੇ ਥਿਏਟਰਾਂ ਵਿੱਚ ਸਿਨੇਮਾ ਦੇ ਦੌਰਾਨ ਸੋਸ਼ਲ ਡਿਸਟੈਸਿੰਗ ਦਾ ਵੀ ਕਾਫੀ ਧਿਆਨ ਰੱਖਿਆ ਜਾ ਰਿਹਾ ਹੈ।ਥਿਏਟਰਾਂ ਵਿੱਚ ਸਿਨੇਮਾ ਦੇ ਪ੍ਰਦਰਸ਼ਨ ਦੀ ਇਜ਼ਾਜ਼ਤ ਹਾਂਗਝਾਓ ਅਤੇ ਚਾਂਗਸ਼ ਪ੍ਰਾਂਤ ਵਿੱਚ ਦੇ ਦਿੱਤੀ ਗਈ ਹੈ।ਚੀਨ ਦੇ ਇਨ੍ਹਾਂ ਦੋਨਾਂ ਖੇਤਰਾਂ ਨੂੰ ਕੋਰੋਨਾ ਵਾਇਰਸ ਦੇ ਪ੍ਰਭਾਵ ਦੀ ਘੱਟ ਖਤਰੇ ਵਾਲੇ ਦੱਸੇ ਜਾ ਰਿਹਾ ਹੈ।
ਚੀਨ ਦੇ ਫਿਲਮ ਪ੍ਰੇਮੀਆਂ ਦੇ ਲਈ ਇਹ ਇੱਕ ਬਹੁਤ ਚੰਗੀ ਖਬਰ ਹੈ।ਦੱਸ ਦਈਏ ਕਿ ਸਿਨੇਮਾ ਹਾਲ ਨੂੰ ਛੱਡ ਕੇ ਚੀਨ ਦੇ ਕਈ ਖੇਤਰਾਂ ਵਿੱਚ ਪ੍ਰਾਂਤ ਪਾਰ ਯਾਤਰਾ ਵੀ ਸ਼ੁਰੂ ਹੋਈ ਹੈ।

Related posts

ਭਾਰਤੀ ਫੌਜ ਦੇ ਹੈਲੀਕਾਪਟਰ ਕ੍ਰੈਸ਼ ਵਿਚ ਤਰਨਤਾਰਨ ਦੇ ਗੁਰਸੇਵਕ ਸਿੰਘ ਦੀ ਮੌਤ; ਪਰਿਵਾਰ ਦਾ ਰੋ ਰੋ ਬੁਰਾ ਹਾਲ

htvteam

ਐਵੇਂ ਕਰੋ ਪੇਟ ਸਾਫ

htvteam

ਗੁਰਪੁਰਬ ਮਨਾਉਣ ਲਈ 2400 ਤੋਂ ਵੱਧ ਸਿੱਖ ਸ਼ਰਧਾਲੂ ਪਾਕਿਸਤਾਨ ਪਹੁੰਚੇ

htvteam