Htv Punjabi
corona news Featured Fitness Health India International Punjab

ਕੁੜੀ 5 ਹਾਜ਼ਰ ਕਿੱਲੋਮੀਟਰ ਭਾਰਤ ‘ਚ ਸਿੱਖਣ ਆਈ ਸੀ ਡਾਂਸ, ਇਥੇ ਡਾਂਸਿੰਗ ਬੋਆਏ ਨਾਲ ਹੋਇਆ ਅੱਖਾਂ ਚਾਰ, ਅੱਗੇ ਦੀ ਕਹਾਣੀ ਪੜ੍ਹਨਯੋਗ ਐ   

ਜਲੰਧਰ : ਕਹਿੰਦੇ ਪਿਆਰ ਦੀ ਪਰਿਭਾਸ਼ਾ ਨਹੀਂ ਹੁੰਦੀ।ਇਸ ਨੂੰ ਸਿਰਫ ਮਹਿਸੂਸ ਕੀਤਾ ਜਾ ਸਕਦਾ ਹੈ।ਇਹ ਇੱਕ ਅਜਿਹਾ ਖੂਬਸੂਰਤ ਅਹਿਸਾਸ ਹੈ, ਜਿਹੜਾ ਸਮੇਂ ਦੇ ਨਾਲ ਨਾਲ ਵੱਧਦਾ ਜਾਂਦਾ ਹੈ।ਕੁਝ ਅਜਿਹਾ ਹੀ ਯੂਕਰੇਨ ਦੇ ਓਡੇਸਾ ਸ਼ਹਿਰ ਦੀ 26 ਸਾਲ ਦੀ ਲੀਜ਼ਾ ਦੇ ਨਾਲ ਹੋਇਆ ਹੈ ।ਉਹ ਪਿਛਲੇ ਸਾਲ ਭਾਰਤੀ ਡਾਂਸ ਸਿੱਖਣ ਲਈ ਦੇਸ਼ ਦੀ ਰਾਜਧਾਨੀ ਦਿੱਲੀ ਆਈ ਸੀ । 24 ਫਰਵਰੀ 2019 ਨੂੰ ਦਿੱਲੀ ਵਿੱਚ ਡਾਂਸ ਪ੍ਰੋਗਰਾਮ ਦੌਰਾਨ ਲੀਜ਼ਾ ਦੀ ਮੁਲਾਕਾਤ ਡਾਂਸਿੰਗ ਵਿੱਚ ਕਰਿਅਰ ਬਣਾ ਰਹੇ ਬੈਕਿੰਗ ਲੇਨ, ਜਲੰਧਰ ਨਿਵਾਸੀ ਅਸ਼ਫਾਕ ਨਾਲ ਹੋਈ।ਲੀਜ਼ਾ ਨੂੰ ਅਸ਼ਫਾਕ ਦਾ ਡਾਂਸ ਪਸੰਦ ਆਇਆ।ਡਾਂਸ ਦੀਆਂ ਬਰੀਕੀਆਂ ਤੋਂ ਗੁਫਤੂ ਅਤੇ ਮੁਲਾਕਾਤਾਂ ਦੇ ਦੌਰਾਨ ਕਦ ਪਿਆਰ ਹੋ ਗਿਆ ਪਤਾ ਹੀ ਨਹੀਂ ਲਗਿਆ।ਦੋਨਾਂ ਨੇ ਵਿਆਹ ਕਰਾਉਣ ਦਾ ਫੈਸਲਾ ਕਰ ਲਿਆ।
ਵਿਆਹ ਅਪ੍ਰੈਲ ਵਿੱਚ ਹੋਣਾ ਸੀ ਪਰ ਲਾਕਡਾਊਨ ਦੇ ਕਾਰਨ ਨਹੀਂ ਹੋ ਸਕਿਆ।ਦੋਨਾਂ ਨੇ ਵਿਆਹ ਦੀ ਮਾਨਤਾ ਪਾਉਣ ਦੇ ਲਈ ਏਡੀਸੀ ਜਸਵੀਰ ਸਿੰਘ ਦੀ ਕੋਰਟ ਵਿੱਚ ਅਰਜ਼ੀ ਲਾਈ।ਸ਼ੁੱਕਰਵਾਰ ਨੂੰ ਏਡੀਸੀ ਨੇ ਸਾਰੀ ਪ੍ਰਕਿਰਿਆਵਾਂ ਪੂਰੀ ਕਰਨ ਦੇ ਬਾਅਦ ਉਨ੍ਹਾਂ ਨੂੰ ਪਤੀ ਪਤਨੀ ਦੇ ਰੂਪ ਵਿੱਚ ਰਹਿਣ ਦਾ ਅਧਿਕਾਰ ਦੇ ਦਿੱਤਾ।
ਲੀਜ਼ਾ ਨੇ ਕਿਹਾ ਕਿ ਅਸ਼ਫਾਕ ਦਾ ਡਾਂਸ ਬਹੁਤ ਚੰਗਾ ਲੱਗਿਆ।ਡਾਂਸ ਦੀ ਬਰੀਕੀਆਂ ਸਿੱਖਣ ਦੇ ਚੱਕਰ ਵਿੱਚ ਹੌਲੀ ਹੌਲੀ ਅਸ਼ਫਾਕ ਦੇ ਕਰੀਬ ਆਂਦੀ ਗਈ ਅਤੇ ਪਿਆਰ ਕਦ ਪਰਵਾਨ ਚੜਿਆ, ਪਤਾ ਨਹੀਂ ਲੱਗਿਆ।6 ਮਹੀਨੇ ਤੱਕ ਨਾਲ ਰਹੇ ਅਤੇ ਫਿਰ ਵਿਆਹ ਦਾ ਫੈਸਲਾ ਕੀਤਾ।
ਪਹਿਲਾਂ ਵਿਆਹ ਅਪ੍ਰੈਲ ਵਿੱਚ ਹੋਣਾ ਸੀ।ਲੀਜ਼ਾ ਦੇ ਮਾਤਾ ਪਿਤਾ ਵੀ ਇੰਡੀਆ ਆ ਗਏ ਸਨ।ਲਾਕਡਾਊਨ ਦੇ ਚੱਲਦੇ ਵਿਆਹ ਨਹੀਂ ਹੋ ਸਕਿਆ ਤਾਂ ਲੀਜ਼ਾ ਦੇ ਮਾਤਾ ਪਿਤਾ ਚਲੇ ਗਏ।ਪਰ ਉਨ੍ਹਾਂ ਦੀ ਦੋਸਤ ਨੀਨੇਨ ਇੱਥੇ ਹੀ ਰੁਕੀ ਰਹੀ।ਸਪੈਸ਼ਲ ਕੋਰਟ ਮੈਰਿਜ ਦੇ ਦੌਰਾਨ ਨੀਨੇਨ ਵੀ ਏਡੀਸੀ ਦਫਤਰ ਵਿੱਚ ਮੋਜੂਦ ਰਹੀ।ਉਨ੍ਹਾਂ ਨੇ ਦੱਸਿਆ ਕਿ ਇਸ  ਵਿਆਹ ਤੋਂ ਲੀਜ਼ਾ ਦੇ ਮਾਤਾ ਪਿਤਾ ਕਾਫੀ ਖੁਸ਼ ਹਨ।ਉੱਥੇ, ਅਸ਼ਫਾਕ ਨੇ ਕਿਹਾ ਕਿ ਇਸ ਵਿਆਹ ਤੋਂ ਉਹ ਦੋਨੋਂ ਅਤੇ ਉਨ੍ਹਾਂ ਦੇ ਪਰਿਵਾਰ ਵਾਲੇ ਬਹੁਤ ਖੁਸ਼ ਹਨ।

Related posts

ਬਹੂ ਨੇ ਗਲਵਸ ਪਾ ਕੇ ਸੱਸ ‘ਤੇ ਕੀਤਾ ਹਮਲਾ, ਸਿਰ ਵਿੱਚ ਲੱਗੇ 30 ਟਾਂਕੇ

Htv Punjabi

ਆਪਣੇ ਹੀ ਪੁੱਤ ਨੂੰ ਮ੍ਰਿਤਕ ਐਲਾਨਣ ਲਈ ਦਰ ਦਰ ਭਟਕ ਰਹੀ ਐ ਇਹ ਮਾਂ 

Htv Punjabi

ਗੱਡੀ ‘ਚ ਬੈਠਣ ਲੱਗੇ ਧਿਆਨ ਰੱਖਿਆ ਕਰੋ, ਕੋਈ ਪਤਾ ਨਹੀਂ ਲੱਗਦਾ

htvteam