Htv Punjabi
crime news Punjab

ਟਿਊਸ਼ਨ ਮੈਡਮ ਨੇ ਨਸ਼ਾ ਦੇਕੇ ਬਣਾਇਆ ਕੁੜੀ ਦਾ ਅਸ਼ਲੀਲ ਵੀਡੀਓ, ਫੇਰ ਕਰਤਾ ਵਾਇਰਲ, ਕੀਤਾ ਬਲੈਕਮੇਲ, ਕਿਹਾ ਘਰੋਂ ਗਹਿਣੇ ਚੋਰੀ ਕਰਕੇ ਲਿਆ

ਚੰਡੀਗੜ : ਹਾਈਕੋਰਟ ਨੇ ਇੱਕ ਮਾਮਲੇ ਵਿੱਚ ਕਿਹਾ ਕਿ ਸੋਸ਼ਲ ਮੀਡੀਆ ਗਰੁੱਪ ਵਿੱਚ ਭੇਜੇ ਗਏ ਅਸ਼ਲੀਲ ਵੀਡੀਓ ਤੇ ਗਰੁੱਪ ਦੇ ਮੈਂਬਰ ਵੀ ਇਸ ਅਪਰਾਧ ਵਿੱਚ ਭਾਗੀਦਾਰ ਮੰਨੇ ਜਾਣਗੇ।ਜਸਟਿਸ ਸੁਵੀਰ ਸਹਿਗਲ ਨੇ ਅਜਿਹੇ ਹੀ ਇੱਕ ਮਾਮਲੇ ਵਿੱਚ ਮੁਲਜ਼ਮ ਨੂੰ ਪਹਿਲਾਂ ਤੋਂ ਮਿਲੀ ਜ਼ਮਾਨਤ ਦਾ ਲਾਭ ਦੇਣ ਤੋਂ ਇਨਕਾਰ ਕਰਦੇ ਹੋਏ ਕਿਹਾ ਕਿ ਮੁਲਜ਼ਮ ਸੋਸ਼ਲ ਮੀਡੀਆ ਤੇ ਉਸ ਗਰੁੱਪ ਦਾ ਮੈਂਬਰ ਸੀ, ਜਿਸ ਵਿੱਚ ਅਸ਼ਲੀਲ ਵੀਡੀਓ ਭੇਜਿਆ ਗਿਆ।ਅਜਿਹੇ ਵਿੱਚ ਉਹ ਵੀ ਅਪਰਾਧ ਵਿੱਚ ਭਾਗੀਦਾਰ ਹਨ ਲਿਹਾਜ਼ਾ ਗ੍ਰਿਫਤਾਰੀ ਤੋਂ ਬਚਣ ਦਾ ਲਾਭ ਉਸ ਨੂੰ ਨਹੀਂ ਦਿੱਤਾ ਜਾ ਸਕਦਾ।ਪੀੜਿਤ ਕੁੜੀ ਦੀ ਸਿ਼ਕਾਇਤ ਤੇ ਖਰੜ ਪੁਲਿਸ ਨੇ ਯੌਨ ਉਤਪੀੜਨ ਦਾ ਮਾਮਲਾ ਦਰਜ ਕੀਤਾ ਸੀ।ਪੀੜਿਤਾ ਨੇ ਦੱਸਿਆ ਕਿ 3 ਸਾਲ ਪਹਿਲਾਂ ਮੋਹਾਲੀ ਦੀ ਇੱਕ ਅਕੈਡਮੀ ਵਿੱਚ ਪੜਾਈ ਦੇ ਦੌਰਾਨ ਉਸ ਦੀ ਟਿਊਸ਼ਨ ਮੈਡਮ ਨੇ ਨਸ਼ਾ ਦੇ ਕੇ ਅਸ਼ਲੀਲ ਵੀਡੀਓ ਬਣਾਇਆ ਅਤੇ ਗਰੁੱਪ ਵਿੱਚ ਪਾ ਦਿੱਤਾ ਅਤੇ ਬਲੈਕਮੇਲ ਕੀਤਾ ਗਿਆ ਅਤੇ ਇੱਕ ਵਾਰ ਤਾਂ ਕਰਵਾ ਚੌਕ ਤੇ ਉਸ ਨੂੰ ਘਰ ਤੋਂ ਗਹਿਣੇ ਚੋਰੀ ਕਰਕੇ ਲਿਆਉਣ ਨੂੰ ਕਿਹਾ ਗਿਆ।
ਮੁਲਜ਼ਮ ਨੇ ਸੋਸ਼ਲ ਮੀਡੀਆ ਤੇ ਉਸ ਗਰੁੱਪ ਦਾ ਮੈਂਬਰ ਸੀ ਜਿਸ ਵਿੱਚ ਪੀੜਿਤਾ ਦਾ ਅਸ਼ਲੀਲ ਵੀਡੀਓ ਅਪਲੋਡ ਕੀਤਾ ਗਿਆ।13 ਸਾਲ ਦੀ ਕੁੜੀ ਨੂੰ ਇਸ ਕਦਰ ਪਰੇਸ਼ਾਨ ਕੀਤਾ ਗਿਆ ਕਿ ਉਹ 3 ਸਾਲ ਤੱਕ ਆਪਣੇ ਪਰਿਵਾਰ ਦੇ ਮੈਂਬਰਾਂ ਨੂੰ ਵੀ ਖੁਦ ਤੇ ਹੋ ਰਹੇ ਜ਼ੁਲਮ ਦੀ ਜਾਣਕਾਰੀ ਨਹੀਂ ਦੇ ਸਕੀ।

Related posts

ਗੋਲਡੀ ਬਰਾੜ ਦੇ ਨਾਂ ‘ਤੇ ਕਿਸਾਨ ਨੇ ਆਪਣੇ ਹੀ ਘਰ ‘ਤੇ ਕੀਤਾ ਹਮਲਾ

htvteam

ਕਸ਼ਮੀਰੀ ਤੇ ਹਿਮਾਚਲੀ ਸੇਬ ਨੂੰ ਮਾਤ ਦੇਵੇਗਾ ਪੰਜਾਬੀ ਸਿਓ, ਪੰਜਾਬੀ ਬੰਦੇ ਨੇ ਖੇਤਾਂ ‘ਚ ਬਣਾਤੇ ਪਹਾੜ, ਲਾਇਆ ਅਜਿਹਾ ਜੁਗਾੜ, ਕਿੱਲਿਆਂ ਚ ਉਗਾਏ ਸੇਬ

Htv Punjabi

ਆ ਦੇਖੋ ਲੁਧਿਆਣਾ ਦੇ ਸਕੂਲ ‘ਚ ਕੀ ਹੋਇਆ

htvteam