Htv Punjabi
Punjab

ਕੋਰੋਨਾ ਨਾਲ ਧੜਾਧੜ ਮਰ ਰਹੇ ਸੀ ਮਰੀਜ਼, ਸ਼ਮਸ਼ਾਨ ਘਾਟਾਂ ਚ ਬਣਾਈ ਜਾਣ ਲੱਗ ਪਈ ਸੀ ਸੰਸਕਾਰ ਲਈ ਵੇਟਿੰਗ ਲਿਸਟ? ਫੇਰ ਡੀਸੀ ਨੇ ਜਾਰੀ ਕੀਤੇ ਆਹ ਸਖਤ ਹੁਕਮ 

ਲੁਧਿਆਣਾ : ਲੁਧਿਆਣਾ ਵਿੱਚ ਡਿਪਟੀ ਕਮਿਸ਼ਨਰ ਨੇ ਸੋਮਵਾਰ ਨੂੰ ਨਵਾਂ ਹੁਕਮ ਜਾਰੀ ਕੀਤਾ ਹੈ।ਇਸ ਦੇ ਮੁਤਾਬਿਕ ਹੁਣ ਕੋਰੋਨਾ ਪਾਜ਼ੀਟਿਵ ਮਰੀਜ਼ ਦੀ ਮੌਤ ਹੋ ਜਾਣ ‘ਤੇ ਅੰਤਿਮ ਸੰਸਕਾਰ ਦੇ ਲਈ ਇੱਤਜ਼ਾਰ ਨਹੀਂ ਕਰਨਾ ਹੋਵੇਗਾ।ਸ਼ਹਿਰ ਦੇ ਕਿਸੀ ਸ਼ਮਸ਼ਾਨ ਘਾਟ ਵਿੱਚ ਸੰਬੰਧਿਤ ਸੰਸਥਾ ਅੰਤਿਮ ਸੰਸਕਾਰ ਤੋਂ ਇਨਕਾਰ ਨਹੀਂ ਕਰ ਸਕਦੀ।ਇਹ ਹੁਕਮ ਸ਼ਹਿਰ ਦੇ ਢੋਲੇਵਾਲ ਸਥਿਤ ਸ਼ਮਸ਼ਾਨਘਾਟ ਦੇ ਪ੍ਰਬੰਧ ਨਾਕਾਫੀ ਪੈਣ ਦੇ ਬਾਅਦ ਜਾਰੀ ਕੀਤਾ ਗਿਆ ਹੈ।
ਦਰਅਸਲ, ਐਤਵਾਰ ਨੂੰ ਢੋਲੇਵਾਲ ਸ਼ਮਸ਼ਾਨਘਾਟ ਵਿੱਚ ਕੋਰੋਨਾ ਪ੍ਰਭਾਵਿਤ ਮ੍ਰਿਤਕਾਂ ਦੇ ਅੰਤਿਮ ਸੰਸਕਾਰ ਦੇ ਲਈ ਚਾਰ ਦਿਨ ਦੀ ਦੇਰੀ ਅਤੇ ਉੱਥੇ ਇੱਕ ਗੈਸ ਚੈਂਬਰ ਦੇ ਖਰਾਬ ਹੋਣ ਅਤੇ ਪ੍ਰਸ਼ਾਸਲ ਵੱਲੋਂ ਉਸ ਨੂੰ ਠੀਕ ਨਹੀਂ ਕਰਵਾਏ ਜਾਣ ਦੀ ਜਾਣਕਾਰੀ ਸਾਹਮਣੇ ਆਈ ਸੀ।ਢੋਲੇਵਾਲ ਸ਼ਮਸ਼ਾਨਘਾਟ ਵਿੱਚ ਇੱਕ ਹੀ ਗੈਸ ਚੈਂਬਜ ਤੇ ਸੰਸਕਾਰ ਕੀਤੇ ਜਾ ਰਹੇ ਹਨ।ਹੁਣ ਤੱਕ 65 ਲਾਸ਼ਾਂ ਦੇ ਸੰਸਕਾਰ ਕੀਤੇ ਜਾ ਚੁੱਕੇ ਹਨ, ਮ੍ਰਿਤਕਾਂ ਦੇ ਸੰਸਕਾਰ ਲਈ ਹੁਣ ਵੇਟਿੱਗ ਹੋਣ ਲੱਗੀ ਹੇ।ਇੱਕ ਰਿਸ਼ਤੇਦਾਰ ਦੀ ਮੌਤ ਦੇ ਬਾਅਦ ਸ਼ਹਿਰ ਦੇ ਸਮਾਜਸੇਵੀ ਕੀਮਤੀ ਰਾਵਲ ਨੇ ਇਸ ਵਿਵਸਥਾ ‘ਤੇ ਸਵਾਲ ਚੁੱਕੇ ਸਨ।
ਇਸ ਮਾਮਲੇ ਦੇ ਉਜਾਗਰ ਹੋਣ ਦੇ ਬਾਅਦ ਹੁਣ ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਨੇ ਸੋਮਵਾਰ ਨੂੰ ਹੁਕਮ ਜਾਰੀ ਕੀਤਾ ਹੈ ਕਿ ਕੋਵਿਡ 19 ਦੇ ਮਰੀਜ਼ਾਂ ਦਾ ਅੰਤਿਮ ਸੰਸਕਾਰ ਸ਼ਹਿਰ ਦੇ ਕਿਸੀ ਵੀ ਸ਼ਮਸ਼ਾਨਘਾਟ ਵਿੱਚ ਕੀਤਾ ਜਾ ਸਕਦਾ ਹੈ।ਇਸ ਦੇ ਲਈ ਗੈਸ ਚੈਂਬਰ ਜਾਂ ਇਲੈਕਟਰਾਨਿਕ ਭੱਠੀ ਦੀ ਜ਼ਰੂਰਤ ਨਹੀਂ ਹੈ।ਇਸ ਦੇ ਲਈ ਪਰੰਪਰਾਗਤ ਬਾਲਨ ਦਾ ਵੀ ਇਸਤੇਮਾਲ ਕੀਤਾ ਜਾ ਸਕਦਾ ਹੈ।ਡੀਸੀ ਨੇ ਇਹ ਵੀ ਕਿਹਾ ਹੈ ਕਿ ਪ੍ਰਸ਼ਾਸਨ ਵੱਲੋਂ ਕਿਸੀ ਤਰ੍ਹਾਂ ਦੀ ਵੇਟਿੰਗ ਲਿਸਟ ਨਹੀਂ ਬਣਾਈ ਜਾਂਦੀ।
ਡਿਪਟੀ ਕਮਿਸ਼ਨਰ ਵੱਲੋਂ ਸ਼ਮਸ਼ਾਨਘਾਟ ਦੀ ਸੰਸਥਾ ਵੱਲੋਂ ਅੰਤਿਮ ਸੰਸਕਾਰ ਕਰਨ ਤੋਂ ਮਨਾ ਕਰਨ ‘ਤੇ ਇਸ ਦੀ ਸਿ਼ਕਾਇਤ ਉਨ੍ਹਾਂ ਦੇ ਦਫਤਰ ਵਿੱਚ ਕੀਤੇ ਜਾਣ ਦਾ ਵੀ ਹੁਕਮ ਜਾਰੀ ਕੀਤਾ ਗਿਆ ਹੈ।ਦੂਜੇ ਪਾਸੇ ਢੋਲੇਵਾਲ ਸ਼ਮਸ਼ਾਨਘਾਟ ਦੇ ਪ੍ਰਬੰਧਕ ਰਣਜੋਧ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਸ਼ਮਸ਼ਾਨਘਾਟ ਵਿੱਚ ਬੰਦ ਪਏ ਦੂਸਰੇ ਚੈਂਬਰ ਨੂੰ ਠੀਕ ਕਰਨ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ।

Related posts

1 ਔਰਤ ਕਈ ਬੰਦਿਆ ਨਾਲ ਗਲਤ ਕੰਮ ਕਰਦੀ ਫੜ੍ਹੀ

htvteam

ਹੱਤਿਆ ਕੇਸ ਵਿੱਚ 3 ਸਕੇ ਭਾਈਆਂ ਸਮੇਤ ਪੰਜ ਲੋਕਾਂ ਨੂੰ ਹੋਈ ਉਮਰਕੈਦ

Htv Punjabi

ਗਲੀ ਜਾਂਦੀ ਜਨਾਨੀ ਨੂੰ ਦੇਖ ਮੁੰਡਿਆਂ ਨੇ ਮਗਰ ਲਾ ਲਿਆ ਮੋਟਰਸਾਈਕਲ

htvteam