ਮੋਗਾ : ਮੋਗਾ ਜਿਲੇ ਵਿੱਚ ਇੱਕ ਵਿਅਕਤੀ ਨੇ ਆਪਣੀ ਪਤਨੀ ਦੀ ਹੱਤਿਆ ਕਰ ਦਿੱਤੀ। ਵਜ੍ਹਾਾ ਔਰਤ ਦੇ ਨਾਜਾਇਜ਼ ਸੰਬੰਧਾਂ ਨੂੰ ਦੱਸਿਆ ਜਾ ਰਿਹਾ ਹੈ।8 ਮਹੀਨੇ ਪਹਿਲਾਂ ਅੋਰਤ ਕਿਸੇ ਨੌਜਵਾਨ ਦੇ ਨਾਲ ਭੱਜ ਗਈ ਸੀ।ਹੁਣ ਜਦ ਉਹ ਘਰ ਮੁੜੀ ਤਾਂ ਪਤੀ ਨਾਲ ਰਹਿਣ ਦੇ ਲਈ ਨਹੀਂ, ਬਲਕਿ ਆਪਣੀਆਂ 2 ਕੁੜੀਆਂ ਨੂੰ ਨਾਲ ਲੈ ਕੇ ਵਾਪਸ ਜਾਣ ਦੇ ਲਈ।ਪਤੀ ਨੇ ਸਮਝਾਉਣ ਦੀ ਬਹੁਤ ਕੋਸਿ਼ਸ਼ ਕੀਤੀ ਪਰ ਜਦ ਉਹ ਨਾ ਮੰਨੀ ਤਾਂ ਗੁੱਸੇ ਵਿੱਚ ਆਏ ਪਤੀ ਨੇ ਡੰਡੇ ਅਤੇ ਤੇਜ਼ਘਾਰ ਹਥਿਆਰ ਨਾਲ ਉਸ ਨੂੰ ਮਾਰਨਾ ਸ਼ੁਰੂ ਕਰ ਦਿੱਤਾ।ਇਸ ਹਮਲੇ ਵਿੱਚ ਔਰਤ ਦੀ ਜਾਨ ਚਲੀ ਗਈ।ਇਸ ਦੇ ਬਾਅਦ ਮੁਲਜ਼ਮ ਪਤੀ ਨੇ ਖੁਦ ਥਾਣੇ ਜਾ ਕੇ ਘਟਨਾ ਬਾਰੇ ਪੁਲਿਸ ਨੂੰ ਜਾਣੂ ਕਰਵਾਇਆ।
ਮਿਲੀ ਜਾਣਕਾਰੀ ਦੇ ਅਨੁਸਾਰ, ਜਗਰਾਓਂ ਤਹਿਸੀਲ ਦੇ ਪਿੰਡ ਹਾਂਸ ਦਾ ਰਹਿਣ ਵਾਲਾ ਜਗਜੀਤ ਸਿੰਘ ਪਿਛਲੇ 20 ਸਾਲ ਤੋਂ ਮੋਗਾ ਜਿਲੇ ਦੇ ਪਿੰਡ ਲੰਡੇਕੇ ਦੀ ਐਮਪੀ ਬਸਤੀ ਵਿੱਚ ਆਪਣੇ ਸਹੁਰਿਆਂ ਵਿੱਚ ਰਹਿ ਰਿਹਾ ਸੀ। ਇਸ ਦੌਰਾਨ 3 ਬੱਚਿਆਂ ਦੀ ਮਾਂ ਉਸ ਦੀ 40 ਸਾਲਾ ਪਤਨੀ ਸਰਬਜੀਤ ਕੌਰ ਇੱਕ ਨੌਜਵਾਨ ਦੇ ਨਾਲ ਭੱਜ ਗਈ ਸੀ।8 ਮਹੀਨੇ ਬਾਅਦ ਉਹ ਆ ਕੇ ਆਪਣੀਆਂ 2 ਕੁੜੀਆਂ ਨੂੰ ਨਾਲ ਲੈ ਜਾਣ ਦੀ ਜਿੱਦ ਕਰਨ ਲੱਗੀ।ਪਤੀ ਨੇ ਉਸਨੂੰ ਨਾ ਜਾਣ ਦੇ ਲਈ ਵਾਰ ਵਾਰ ਕਿਹਾ ਪਰ ਜਦੋਂ ਉਹ ਨਾ ਮੰਨੀ ਤਾਂ ਪਤੀ ਨੇ ਡੰਡੇ ਅਤੇ ਤੇਜ਼ਧਾਰ ਹਥਿਆਰਾਂ ਨਾਲ ਕੁੱਟਮਾਰ ਕਰਕੇ ਉਸ ਦੀ ਹੱਤਿਆ ਕਰ ਦਿੱਤੀ।ਮਾਮਲਾ ਸੋਮਵਾਰ ਰਾਤ ਦਾ ਹੈ, ਜਿਸ ਤੋਂ ਬਾਅਦ ਮੁਲਜ਼ਮ ਪਤੀ ਜਗਜੀਤ ਸਿੰਘ ਨੇ ਖੁਦ ਥਾਣੇ ਜਾ ਕੇ ਦੱਸਿਆ ਕਿ ਉਸ ਦੀ ਪਤਨੀ ਦੀ ਡੰਡਾ ਲੱਗਣ ਕਾਰਨ ਮੌਤ ਹੋ ਗਈ।
ਇਸ ਦੌਰਾਨ ਮੁੱਹਲਾਵਾਸੀ ਕੇਵਲ ਸਿੰਘ ਨੇ ਦੱਸਿਆ ਕਿ ਔਰਤ ਦੇ ਕਿਸੀ ਵਿਅਕਤੀ ਦੇ ਨਾਲ ਨਜਾਇਜ਼ ਸੰਬੰਧ ਸਨ।ਸੋਮਵਾਰ ਨੂੰ ਔਰਤ ਘਰ ਦਾ ਸਮਾਨ ਵੀ ਲੈ ਕੇ ਜਾ ਰਹੀ ਸੀ ਅਤੇ ਆਪਣੀਆਂ ਦੋਨੋਂ ਕੁੜੀਆਂ ਨੂੰ ਵੀ। ਇਸ ਦੌਰਾਨ ਜਦੋਂ ਉਸ ਦੇ ਪਤੀ ਜਗਜੀਤ ਸਿੰਘ ਨੇ ਕਿਹਾ ਕਿ ਉਹ ਆਪਣੀਆਂ ਦੋਨੋਂ ਜਵਾਨ ਕੁੜੀਆਂ ਅਤੇ ਮੁੰਡੇ ਦਾ ਉਸ ਦੇ ਘਰ ਰਹਿ ਕੇ ਪਾਲਣ ਪੋਸ਼ਣ ਕਰੇ।ਜਿਸ ਦੇ ਬਾਅਦ ਰਾਤ ਸਮੇਂ ਬਾਹਰ ਤੋਂ ਆਦਮੀ ਬੁਲਾ ਕੇ ਔਰਤ ਨੇ ਠਗਡਾਝਗੜਾ ਕਰਨਾ ਸ਼ੁਰੂ ਰ ਦਿੱਤਾ। ਜਾਂਦੀ ਦੌਰਾਨ ਉਸ ਦੇ ਪਤੀ ਦੇ ਹੱਥ ਵਿੱਚ ਫੜਿਆ ਡੰਡਾ ਉਸ ਦੇ ਸਿਰ ਵਿੱਚ ਲੱਗਿਆ ਅਤੇ ਉਸ ਦੀ ਮੌਤ ਹੋ ਗਈ।
ਉੱਧਰ ਡੀਐਸਪੀ ਬਲਜਿੰਦਰ ਸਿੰਘ ਭੁੱਲਰ ਦੇ ਮੁਤਾਬਿਕ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਜਗਜੀਤ ਸਿੰਘ ਨਾਮੀ ਵਿਅਕਤੀ ਨੇ ਆਪਣੀ ਪਤਨੀ ਦੇ ਸਿਰ ਵਿੱਚ ਡੰਡਾ ਮਾਰ ਕੇ ਉਸ ਨੂੰ ਮਾਰ ਦਿੱਤਾ। ਸੂਚਨਾ ਪਤੀ ਨੇ ਖੁਦ ਥਾਣੇ ਪਹੁੰਚ ਕੇ ਦਿੱਤੀ ਸੀ।ਇਸ ਦੇ ਬਾਅਦ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਲਾਸ਼ ਨੂੰ ਸਿਵਿਲ ਹਸਪਤਾਲ ਸਥਿਤ ਮੋਰਚਰੀ ਵਿੱਚ ਰਖਵਾ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
