Htv Punjabi
Uncategorized

ਭੱਠਾ ਮਾਲਕ ਔਰਤ ਨਾਲ ਨੌਜਵਾਨਾਂ ਨੇ ਕਰ ਤੀ ਜੱਗੋਂ ਤੇਹਰਵੀਂ, ਹਾਲਤ ਦੇਖ ਜਵਾਈ ਦੀਆਂ ਨਿਕਲੀਆਂ ਚੀਕਾਂ 

ਲੁਧਿਆਣਾ ; ਲੁਧਿਆਣਾ ਜਿਲੇ ਦੇ ਸ਼ਾਹਪੁਰ ਵਿੱਚ ਸੋਮਵਾਰ ਦੇਰ ਰਾਤ ਭੱਠੇ ਦੀ ਮਾਲਕਿਨ ਨੂੰ ਮੋਟਰਸਾਈਕਲ ਸਵਾਰ 2 ਅਣਪਛਾਤੇ ਬਦਾਮਾਸ਼ਾਂ ਨੇ ਤੇਜ਼ਧਾਰ ਹਥਿਆਰ ਨਾਲ ਵੱਢ ਦਿੱਤਾ।ਇਹ ਸਾਰੀ ਵਾਰਦਾਤ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ ਹੈ।ਕਤਲ ਦੀ ਵਾਰਦਾਤ ਦੀ ਵਜ੍ਹਾ ਪਰਵਾਰਕ ਜਾਂ ਵਪਾਰਿਕ ਰੰਜਿਸ਼ ਹੋ ਸਕਦੀ ਹੈ। ਫਿਲਹਾਲ, ਪੁਲਿਸ ਨੇ ਪੋਸਟਮਾਰਟਮ ਮਗਰੋਂ ਲਾਸ਼ ਰਿਸ਼ਤੇਦਾਰਾਂ ਦੇ ਹਵਾਲੇ ਕਰ ਦਿੱਤੀ ਹੈ ਅਤੇ ਸਿਕਾਇਤ ਦੀ ਜਾਂਚ ਵਿੱਚ ਲੱਗ ਗਈ ਹੈ। ਪੁਲਿਸ ਵੱਲੋਂ ਮੁਲਜ਼ਮਾਂ ਦੀ ਪਹਿਚਾਣ ਦੇ ਲਈ ਸੀਸੀਟੀਵੀ ਫੁਟੇਜ਼ ਨੂੰ ਵੀ ਜਾਂਚ ਦਾ ਹਿੱਸਾ ਬਣਾਇਆ ਗਿਆ ਹੈ।
ਪੁਲਿਸ ਨੂੰ ਦਿੱਤੇ ਬਿਆਨਾਂ ‘ਚ ਮ੍ਰਿਤਕ ਰਛਪਾਲ ਕੌਰ ਦੇ ਜਵਾਈ ਡਾਕਟਰ ਸਿਮਰਜੀਤ ਸਿੰਘ ਨੇ ਦੱਸਿਆ ਕਿ ਹਲਕਾ ਪਾਇਲ ਦੇ ਪਿੰਡ ਸ਼ਾਹਪੁਰ ਵਿੱਚ ਉਸ ਦੀ ਸੱਸ ਪਤੀ ਸੁਖਦੇਵ ਸਿੰਘ ਦੀ ਮੌਤ ਦੇ ਬਾਅਦ ਆਪਣੇ ਮੁੰਡੇ ਦੇ ਨਾਲ ਐਸਐਸ ਨਾਮ ਦਾ ਇੱਟਾ ਦਾ ਭੱਠਾ ਚਲਾਉਂਦੀ ਸੀ। ਸੋਮਵਾਰ ਸ਼ਾਮ ਉਹ ਭੱਠੇ ‘ਤੇ ਹੀ ਬੈਠੀ ਸੀ ਕਿ 2 ਅਣਪਛਾਤੇ ਵਿਅਕਤੀ ਮੋਟਰਸਾਈਕਲ ਤੇ ਆਏ।
ਜਿਨ੍ਹਾਂ ਹਮਲਾਵਰਾਂ ਨੇ ਦਾਤਰ ਦਨਾਲ ਉਸ ਦੀ ਸੱਸ ਦੀ ਗਰਦਨ ਤੇ ਵਾਰ ਕਰ ਦਿੱਤਾ ਅਤੇ ਫਰਾਰ ਹੋ ਗਏ। ਇਸ ਦੇ ਬਾਅਦ ਉਹ ਬੁਰੀ ਤਰ੍ਹਾਂ ਜਖ਼ਮੀ ਹੋਈ ਉਸ ਦੀ ਸੱਸ ਨੂੰ ਦੋਰਾਹਾ ਦੇ ਇੱਕ ਨਿੱਜੀ ਹਸਪਤਾਲ ਵਿੱਚ ਲੈ ਕੇ ਗਏ। ਜਿਥੋਂ ਉਸ ਨੂੰ ਲੁਧਿਆਣਾ ਦੇ ਹਸਪਤਾਲ ਰੈਫਰ ਕਰ ਦਿੱਤਾ ਗਿਆ ਪਰ ਹਸਪਤਾਲ ਵਿੱਚ ਪਹੁੰਚਣ ‘ਤੇ ਹੀ ਰਛਪਾਲ ਕੌਰ ਦੀ ਮੌਤ ਹੋ ਗਈ।
ਮ੍ਰਿਤਕਾ ਦੇ ਜਵਾਈ ਦੀ ਮੰਨੀਏ ਤਾਂ ਇਸ ਕਤਲ ਦਾ ਕਾਰਨ ਪਰਵਾਰਕ ਜਾਂ ਵਪਾਰਿਕ ਰੰਜਿਸ਼ ਹੋ ਸਕਦਾ ਹੈ।ਉੱਥੇ, ਮੋਕੇ ‘ਤੇ ਪਹੁੰਚੇ ਥਾਣਾ ਮੁਖੀ ਕਰਨੈਲ ਸਿੰਘ ਨੇ ਦੱਸਿਆ ਕਿ ਮੰਗਲਵਾਰ ਨੂੰ ਸਾਹਮਣੇ ਆਈ ਇਸ ਘਟਨਾ ਦੀ ਪੁਲਿਸ ਡੂੰਘੀ ਨਾਲ ਜਾਂਚ ਕਰ ਰਹੀ ਹੈ ਤੇ ਜਲਦ ਹੀ ਕਾਤਲਾਂ ਨੂੰ ਗਿ੍ਰਫਤਾਰ ਕਰ ਲਿਆ ਜਾਵੇਗਾ।

Related posts

ਦੇਖੋ ਕਨੂੰਨ ਦੇ ਰਖਵਾਲਿਆਂ ਦਾ ਹਾਲ ਡਿਊਟੀ ਨੂੰ ਲੈਕੇ ਲੜ ਪਏ ਦੋ ਥਾਣੇਦਾਰ, ਇੱਕ ਨੇ ਕਾਰਬਾਈਨ ਨਾਲ ਚਲਾ ਤੀਆਂ 8 ਗੋਲੀਆਂ,

Htv Punjabi

ਹਾਥਰਸ ਗੈਂਗਰੇਪ ਪੀੜਤ ਦਲਿਤ ਲੜਕੀ ਦੀ ਮੌਤ, ਹੈਵਾਨੀਅਤ ਦੀਆਂ ਹੋਈਆਂ ਸਨ ਹੱਦਾਂ ਪਾਰ

htvteam

ਕੰਗਨਾ ਦੀ ਜਾਇਦਾਦ ਸੁਣ ਕੇ ਇੱਕ ਵਾਰ ਤਾਂ ਉੱਡਣਗੇ ਹੋਸ਼, ਕਰੋੜਾਂ ਦਾ ਲੇਖਾ-ਜੋਖਾ

htvteam