Htv Punjabi
Punjab

ਰੱਖੜੀ ‘ਤੇ ਇਸ ਵਾਰ ਪੰਗਾ ਪਾਊ ਮੌਸਮ, ਵਪਾਰੀਆਂ ਨੂੰ ਪਈਆਂ ਭਾਜੜਾਂ ਲੱਖਾਂ ਦਾ ਮਾਲ,… 

ਜਲੰਧਰ : ਦਿਨ ਭਰ ਗਰਮੀ ਦੇ ਬਾਅਦ ਲੰਘੇ ਦਿਨ ਸ਼ਾਮ 9 ਵਜੇ ਦੇ ਕਰੀਬ ਤੇਜ਼ ਹਵਾ ਨੇ ਸ਼ਹਿਰ ਵਾਸੀਆਂ ਨੂੰ ਕੁਝ ਰਾਹਤ ਦਿੱਤੀ।ਮੌਸਮ ਸੇਵਾਕੇਂਦਰ ਦੇ ਅਨੁਸਾਰ 29 ਜੁਲਾਈ ਤੋਂ 1 ਅਗਸਤ ਤੱਕ ਹਲਕੀ ਬੂੰਦਾਬੂੰਦੀ ਦੇ ਆਸਾਰ ਹਨ।2 ਅਗਸਤ ਅਤੇ 3 ਅਗਸਤ ਯਾਨੀ ਰੱਖੜੀ ਵਾਲੇ ਦਿਨ ਭਰਪੂਰ ਮੀਂਹ ਪੈਣ ਦੇ ਆਸਾਰ ਹਨ।ਇਹ ਉਹ ਦਿਨ ਹਨ ਜਦ ਔਰਤਾਂ ਜਾਂ ਤਾਂ ਰੱਖੜੀ ਤੋਂ ਇੱਕ ਦਿਨ ਪਹਿਲਾਂ ਖਰੀਦਦਾਰੀ ਕਰਨਗੀਆਂ ਜਾਂ ਫਿਰ ਰੱਖੜੀ ਵਾਲੇ ਦਿਨ ਆਪਣੇ ਘਰ ਜਾਣਗੀਆਂ।

ਇਸ ਦੌਰਾਨ ਸ਼ਹਿਰ ਦਾ ਏਅਰ ਕੁਆਲਿਟੀ ਇੰਡੈਕਸ ਵੀ ਵਧਿਆ ਹੈ।ਜਲੰਧਰ ਸ਼ਹਿਰ ਦਾ ਸਵੇਰੇ 9 ਵਜੇ ਤਾਪਮਾਨ 30 ਡਿਗਰੀ ਸੀ, ਜੋ ਕਿ ਦੁਪਹਿਰ ਸਾਢੇ 12 ਵਜੇ 36 ਡਿਗਰੀ ਤੱਕ ਜਾ ਪਹੁੰਚਿਆ। ਪਾਲਿਊਸ਼ਨ ਕੰਟਰੋਲ ਬੋਰਡ ਦੇ ਸਕਾਈਲਾਰਕ ਚੌਂਕ ਵਿੱਚ ਲਾਏ ਗਏ ਮਾਨਿਟਰਿੰਗ ਸਿਸਟਮ ਨੇ 40 ਡਿਗਰੀ ਟੈਂਪਰੇਚਰ ਰਿਕਾਰਡ ਕੀਤਾ, ਜਦ ਕਿ ਮੌਸਮ ਵਿਭਾਗ ਦੀ ਆਫੀਸ਼ੀਅਲ ਸਾਈਟ ਤੇ ਜਿਆਦਾਤਰ ਟੈਂਪਰੇਚਰ 35.7 ਅਤੇ ਨਿਊਨਤਮ 27.7 ਦਿਖਾਇਆ ਗਿਆ।

ਦਿਨ ਭਰ ਲੋਕ ਝੁਲਸਣ ਵਾਲੀ ਗਰਮੀ ਤੋਂ ਪਰੇਸ਼ਾਨ ਰਹੇ।ਹਵਾ ਗਰਮ ਹੋਣ ਤੋਂ ਏਅਰ ਕੁਆਲਿਟੀ ਇਡੈਕਸ 90 ਤੱਕ ਪਹੁੰਚ ਗਿਆ।ਮੌਸਮ ਕੇਂਦਰ ਦੇ ਅਨੁਸਾਰ ਬਾਰਿਸ਼ ਤੋਂ ਧੂੜ ਕਣ ਤੇ ਆਉਣਗੇ ਜਿਸ ਤੋਂ ਹਵਾ ਸਾਫ ਹੋਵੇਗੀ।ਜਲੰਧਰ ਸ਼ਹਿਰ ਦੀ ਹਵਾ ਵਿੱਚ ਧੂੜ ਹੀ ਪਾਲਿਊਸ਼ਨ ਦਾ ਮੁੱਖ ਕਾਰਨ ਹੈ।

Related posts

ਬੈਠੇ ਬੈਠੇ ਪੈਰਾਂ ਥੱਲੇ ਮੁੱਦੇ ਦੀ ਬਟੇਰ ਆ ਗਈ ਅਕਾਲੀਆਂ ਦੇ, ਹੁਣ ਕੀਤਾ ਪੰਜਾਬ ‘ਚ ਵਿਕੀ 5609 ਕਰੋੜ ਰੁਪਏ ਦੀ ਨਜਾਇਜ਼ ਸ਼ਰਾਬ ਦਾ ਪਰਦਾਫਾਸ਼ ਕਰਨ ਦਾ ਦਾਅਵਾ!

Htv Punjabi

ਸਾਲਾ ਹੀ ਜੀਜੇ ਤੋਂ ਕਰਦਾ ਸੀ ਗਲਤ ਡਿਮਾਂਡਾਂ; ਭੈਣ ਕਰਕੇ ਕਰਵਾਉਣਾ ਚਾਹੁੰਦਾ ਸੀ ਗੰਦਾ ਧੰਦਾ

htvteam

ਆਹ ਨੌਜਵਾਨ ਮੁੰਡੇ ਨਾਲ ਦੇਖੋ ਕੀ ਹੋ ਗਿਆ, ਬਚਾ ਲਓ ਆਪਣੇ ਪੁੱਤ

htvteam