Htv Punjabi
Uncategorized

ਜੰਮੂ ਕਸ਼ਮੀਰ ‘ਚ ਐਨਕਾਂਊਟਰ: ਪੁਲਾਵਾਮਾ ‘ਚ ਫੌਜ ਨੇ ਤਿੰਨ ਅੱਤਵਾਦੀਆਂ ਨੂੰ ਕੀਤਾ ਢੇਰ, ਇੱਕ ਜਵਾਨ ਸ਼ਹੀਦ

ਜੰਮੂ-ਕਸ਼ਮੀਰ ਦੇ ਪੁਲਵਾਮਾ ਦੇ ਜਦੁਰਾ ਇਲਾਕੇ ‘ਚ ਸੁਰੱਖਿਆ ਬਲਾਂ ਨੇ ਸ਼ਨੀਵਾਰ ਨੂੰ ਤਿੰਨ ਅੱਤਵਾਦੀਆਂ ਨੂੰ ਮਾਰ ਮੁਕਾਇਆ। ਇਸ ਮੁਠਭੇੜ ‘ਚ ਭਾਰਤੀ ਫੌਜ ਦਾ ਇਕ ਜਵਾਨ ਵੀ ਸ਼ਹੀਦ ਹੋ ਗਿਆ। ਮੌਕੇ ‘ਤੇ ਅੱਤਵਾਦੀਆਂ ਕੋਲੋ ਭਾਰੀ ਮਾਤਰਾਂ ‘ਚ ਹਥਿਆਰ-ਬਰੂਦ ਵੀ ਬਰਾਮਦ ਕੀਤਾ ਗਿਆ ਹੈ। ਫਿਲਹਾਲ ਅੱਤਵਾਦੀਆਂ ਦੀ ਪਛਾਣ ਨਹੀਂ ਹੋ ਸਕੀ, ਦੂਸਰੇ ਪਾਸੇ ਹਾਲੇ ਵੀ ਇਲਾਕੇ ‘ਚ ਹੋਰ ਅੱਤਵਾਦੀਆਂ ਦੇ ਲੁਕੇ ਹੋਣ ਦਾ ਸ਼ੱਕ ਜਤਾਇਆ ਜਾ ਰਿਹਾ ਹੈ।

ਦੱਸਿਆ ਜਾ ਰਿਹਾ ਹੈ ਕਿ ਸ਼ੋਪਿਆ ‘ਚ ਗ੍ਰਿਫਤਾਰ ਕੀਤੇ ਗਏ ਅੱਤਵਾਦੀ ਤੋਂ ਮਿਲੇ ਇਨਪੁਟ ਦੇ ਅਧਾਰ ‘ਤੇ ਇਹ ਕਾਰਵਾਈ ਕੀਤੀ ਗਈ। ਜਿੱਥੇ ਸ਼ੁੱਕਰਵਾਰ ਦੇਰ ਰਾਤ ਜਦੁਰਾ ‘ਚ ਅੱਤਵਾਦੀਆਂ ਦੀ ਤਲਾਸ਼ ਸ਼ੁਰੂ ਕੀਤੀ ਗਈ। ਸੁਰੱਖਿਆ ਬਲਾਂ ਦੇ ਪਹੁੰਚਦੇ ਹੀ ਅੱਤਵਾਦੀਆਂ ਨੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਜਵਾਬੀ ਕਾਰਵਾਈ ‘ਚ ਤਿੰਨ ਅੱਤਵਾਦੀਆਂ ਦੀ ਮੌਤ ਹੋ ਗਈ। ਇਸ ਤੋਂ ਪਹਿਲਾਂ ਵੀ ਇਸ ਇਲਾਕੇ ‘ਚ ਅੱਤਵਾਦੀਆਂ ਵਲੋਂ ਤਣਾਅ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ, ਪਰ ਭਾਰਤੀ ਫੌਜ ਦੇ ਜਵਾਨਾਂ ਵੱਲੋਂ ਆਪਣੀ ਜਾਨ ਦੀ ਪਰਵਾਹ ਨਾ ਕਰਦਿਆਂ ਅਕਸਤ ਅੱਤਵਾਦੀਆਂ ਨੂੰ ਮੂੰਹ ਤੋੜ ਜਵਾਬ ਦਿੱਤਾ ਜਾਂਦਾ ਹੈ।

Related posts

ਕਰ ਲਓ ਘਿਓ ਨੂੰ ਭਾਂਡਾ ! ਗੁੰਮਿਆ ਪਰਸ ਲੱਭਣ ‘ਤੇ ਵਾਪਸ ਕਰਨ ਗਿਆ ਬੰਦਾ, ਅਗਲਿਆਂ ਨੇ ਪੁਲਿਸ ਚ ਫਸਾਤਾ, ਦੇਖੋ ਕਿਉਂ 

Htv Punjabi

ਲੁਧਿਆਣਾ ‘ਚ ਬੇਖੌਫ ਹੋਕੇ ਵਾਰਦਾਤਾਂ ਕਰ ਰਹੇ ਨੇ ਸਮਾਜ ਦੇ ਦੁਸ਼ਮਣ, ਇਸ ਹੱਤਿਆ ਨੇ ਪੈਦਾ ਕੀਤਾ ਇਲਾਕੇ ਚ ਸਹਿਮ  

Htv Punjabi

ਬੰਦੇ ਨੇ ਦੁਕਾਨ ਤੋਂ ਮੰਗਾਇਆ ਰਾਸ਼ਨ ਦੇਣ ਪਹੁੰਚਿਆ ਮੁਸਲਿਮ ਡਿਲੀਵਰੀ ਵਾਲਾ, ਬੰਦੇ ਨੇ ਪਾ ਲਈ ਭਸੂੜੀ, ਫੇਰ ਪੁਲਿਸ ਨੇ ਵੀ ਕੀਤਾ ਆਹ ਕੰਮ!

Htv Punjabi