Htv Punjabi
Uncategorized

ਹੁਣ ਗਾਇਕ ਅਨੁਰਾਧਾ ਪੌਡਵਾਲ ਦੇ ਜਵਾਨ ਪੁੱਤ ਨੂੰ ਲੈ ਬੈਠੀ ਇਹ ਬਿਮਾਰੀ, 35 ਸਾਲ ਦੀ ਉਮਰ ‘ਚ ਦੇਹਾਂਤ

ਇਕ ਬੜੀ ਦੀ ਦੁੱਖਦਾਈ ਖਬਰ ਸਾਹਮਣੇ ਆਈ ਹੈ, ਗਾਇਕ ਅਨੁਰਾਧਾ ਪੌਡਵਾਲ ਦੇ ਬੇਟੇ ਆਦਿਤਿਆ ਪੋਡਵਾਲ ਦਾ ਦੇਹਾਂਤ ਹੋ ਗਿਆ ਹੈ, ਉਹ 35 ਸਾਲ ਦੇ ਸਨ। ਪਿਛਲੇ ਕਾਫੀ ਸਮੇਂ ਤੋਂ ਆਦਿਤਿਆ ਕਿਡਨੀ ਦੀ ਪਰੇਸ਼ਾਨੀ ਨਾਲ ਜੂਝ ਰਹੇ ਸਨ ਅਤੇ ਹਸਪਤਾਲ ‘ਚ ਭਰਤੀ ਸਨ, ਜਿਸ ਦੇ ਚਲਦਿਆਂ ਸੰਗੀਨ ਜਗਤ ‘ਚ ਸੋਗ ਦੀ ਲਹਿਰ ਛਾ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਕਿਡਨੀ ਫੇਲ੍ਹ ਹੋਣ ਕਾਰਨ ਆਦਿਤਿਅ ਦੀ ਮੌਤ ਹੋ ਗਈ।

ਸਾਲ 2020 ਹਰ ਤਰ੍ਹਾਂ ਨਾਲ ਮਾੜਾ ਸਾਬਿਤ ਹੋ ਰਿਹਾ ਹੈ। ਇਕ ਪਾਸੇ ਕਰੋਨਾ ਕਾਲ ਜਾਣ ਦਾ ਨਾਮ ਨਹੀਂ ਲੈ ਤਾਂ ਦੂਸਰੇ ਪਾਸੇ ਅਜਿਹੀਆਂ ਮਸ਼ਹੂਰ ਹਸਤੀਆਂ ਇਸ ਕਾਲ ‘ਚ ਸਾਨੂੰ ਅਲਵਿਦਾ ਕਹਿ ਗਈਆਂ ਜੋ ਸਾਨੂੰ ਬਹੁਤ ਪਿਆਰੀਆਂ ਸਨ।

ਅਨੁਰਾਧਾ ਪੌਡਵਾਲ ਦੇ ਬੇਟੇ ਦੀ ਖਬਰ ਸਿੰਗਰ-ਮਿਊਜ਼ੀਸ਼ੀਅਨ ਸ਼ੰਕਰ ਮਹਾਦੇਵਨ ਨੇ ਦਿੱਤੀ।
ਕਾਬਿਲੇਗੌਰ ਹੈ ਕਿ ਆਦਿਤਿਆ ਪੌਡਵਾਲ ਵੀ ਆਪਣੀ ਮਾਂ ਵਾਂਗ ਭਜਤ ਗਾਂਉਂਦੇ ਸਨ ਅਤੇ ਮਿਊਜ਼ਿਕ ਕੰਪੋਜ਼ ਵੀ ਕਰਦੇ ਸਨ।

Related posts

ਟਰੰਪ ਨੇ ਕਰੋਨਾ ਹੋਣ ਦੇ ਬਾਵਜੂਦ ਵੀ ਕੀਤੀ ਪੁੱਠੀ ਹਰਕਤ,, ਵਿਰੋਧੀ ਹੋਏ ਗਰਮ

htvteam

ਦੇਖੋ ਬੱਚਿਆਂ ਲਈ ਕਿੰਨਾ ਖ਼ਤਰਨਾਕ ਹੁੰਦਾ ਜਾ ਰਿਹੈਕੋਰੋਨਾ, ਹਸਪਤਾਲਾਂ ‘ਚ ਤੜਫਦੇ ਬੱਚੇ ਦੇਖੇ ਨੀ ਜਾਂਦੇ, ਐਮਰਜੈ਼ਸੀ ਅਲਰਟ ਜਾਰੀ 

Htv Punjabi

ਅਜਨਾਲ਼ਾ ਚ ਸ਼ਰਾਰਤੀ ਅਨਸਰਾਂ ਵਲੋਂ ਗੁਟਕਾ ਸਾਹਿਬ ਦੀ ਬੇਅਦਬੀ

htvteam