Htv Punjabi
Uncategorized

ਅਜ਼ਾਦ ਭਾਰਤ ‘ਚ ਜਨਮ ਲੈਣ ਵਾਲੇ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਮੋਦੀ ਦਾ ਅੱਜ ਜਮਨਦਿਨ

ਦਾਮੋਦਰਦਾਸ ਮੋਦੀ ਦਾ ਜਨਮ ਅੱਜ ਦੇ ਦਿਨ 1950 ‘ਚ ਹੋਇਆ ਸੀ। ਗੁਜਰਾਤ ਦੇ ਵੜਨਗਰ ‘ਚ ਇਕ ਗਰੀਬ ਪਰਿਵਾਰ ‘ਚ ਉਹ ਪੈਦਾ ਹੋਏ। ਪਿਤਾ ਦਾਮੋਦਰਦਾਸ ਮੋਦੀ ਰੇਲਵੇ ਸਟੇਸ਼ਨ ‘ਤੇ ਚਾਹ ਵੇਚਣ ਦਾ ਕੰਮ ਕਰਦੇ ਸਨ। ਨਰੇਂਦਰ ਮੋਦੀ ਨੇ ਵੀ ਬਚਪਨ ਤੋਂ ਹੀ ਉਹਨਾਂ ਦੀ ਮਦਦ ਕੀਤੀ ਸੀ।

ਮੋਦੀ ਅਚਾਨਕ ਰਾਜਨੀਤੀ ‘ਚ ਨਹੀਂ ਆਏ ਸਨ। ਅੱਠ ਸਾਲ ਦੀ ਉਮਰ ‘ਚ ਉਹ ਆਰਐਸਐਸ ਨਾਲ ਜੁੜੇ। 1971 ‘ਚ ਸੰਘ ‘ਚ ਕੰਮ ਕਰਨ ਦੇ ਨਾਲ ਉਹ ਰਾਜਨੀਤਿਕ ਸਿਖਿਆ ਦਾਅ ਪੇਚ ਸਿੱਖਣ ਲੱਗੇ। 1975 ‘ਚ ਐਮਰਜੈਂਸੀ ਸਮੇਂ ਉਨ੍ਹਾਂ ਨੂੰ ਲੁਕ ਕੇ ਸਮਾਂ ਕੱਢਣਾ ਪਿਆ। 1985 ‘ਚ ਭਾਜਪਾ ‘ਚ ਸੰਗਠਨ ਦਾ ਉਨ੍ਹਾਂ ਨੂੰ ਕੰਮ ਮਿਲਿਆ।

2001 ‘ਚ ਮੋਦੀ ਨੂੰ ਮੁੱਖ ਮੰਤਰੀ ਬਣਾਇਆ ਗਿਆ। ਉਹ ਗੁਜਰਾਤ ਦੰਗਿਆਂ ਦੇ ਇਲਜ਼ਾਮਾਂ ‘ਚ ਘਿਰੇ, ਪਰ ਗੁਜਰਾਤ ਦੇ ਵਿਕਾਸ ਦਾ ਮਾਡਲ ਬਣਾ ਕੇ ਉਹ ਕੇਂਦਰ ਦੀ ਰਾਜਨੀਤੀ ‘ਚ ਆਏ।

 

2014 ‘ਚ ਪ੍ਰਧਾਨ ਮੰਤਰੀ ਦੇ ਅਹੁਦੇ ‘ਤੇ ਪਹਿਲੀ ਵਾਰ ਕਿਸੇ ਗੈਰ-ਕਾਂਗਰਸੀ ਪਾਰਟੀ ਨੇ ਪੂਰਨ ਬਹੁਮਦ ਨਾਲ ਸਰਕਾਰ ਬਣਾਈ। 2019 ‘ਚ ਉਹ ਵਧੀਆ ਪ੍ਰਦਰਸ਼ਨ ਦੇ ਨਾਲ ਉੱਤਰੇ। ਮੋਦੀ ਜਿੱਥੇ ਬੇਬਾਕ ਬੋਲਣ ‘ਚ ਪ੍ਰਸਿੱਧ ਹਨ ਉਥੇ ਹੀ ਉਹਨਾਂ ਦੇ ਦੇਸ਼ ਦੇ ਵਿਕਾਸ ਲਈ ਬਹੁਤ ਕੰਮ ਕੀਤੇ।

Related posts

ਔਰਤਾਂ ਖਿਲਾਫ ਹੋਣ ਵਾਲੇ ਜ਼ੁਲਮਾਂ ਤੇ 30 ਦਿਨ ‘ਚ ਦਾਖਿਲ ਹੋਵੇ ਚਾਰਜਸ਼ੀਟ : ਸੰਸਦ ਕਮੇਟੀ ਦਾ ਸੁਝਾਅ

Htv Punjabi

ਗ੍ਰਿਫਤਾਰ ਪ੍ਰੌਡਿਊਸਰ ਦਾ ਦਾਅਵਾ- NCB ਨੇ ਕਰਨ ਜੌਹਰ ਨੂੰ ਫਸਾਉਣ ਦਾ ਬਣਾਇਆ ਦਬਾਅ

htvteam

ਜਲਦ ਹੋਵੇਗਾ 10 ਸਰਕਾਰੀ ਬੈਂਕਾਂ ਦਾ ਰਲੇਵਾਂ, ਲੋਕਾਂ ਨੂੰ ਪਈਆਂ ਭਾਜੜਾਂ ਸਾਡੇ ਪੈਸੇ ਦਾ ਕੀ ਬਣੂ 

Htv Punjabi