ਐਕਟਰੈੱਸ ਪਾਇਲ ਘੋਸ਼ ਨੇ ਅਨੁਰਾਗ ਕਸ਼ਯਪ ‘ਤੇ ਯੌਨ ਸੋਸ਼ਨ ਦੇ ਗੰਭੀਰ ਇਲਜ਼ਾਮ ਲਗਾਏ ਹਨ। ਪਾਇਲ ਨੇ ਸ਼ਨੀਵਾਰ ਨੂੰ ਟਵੀਟ ਰਾਂਹੀ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਮਦਦ ਦੀ ਗੁਹਾਰ ਲਗਾਈ ਹੈ ਅਤੇ ਲਿਖਿਆ ਹੈ ਕੇ ਉਨ੍ਹਾਂ ਦੀ ਸੁਰੱਖਿਆ ਨੂੰ ਖਤਰਾ ਹੈ। ਦੂਸਰੇ ਪਾਸੇ ਅਨੁਰਾਗ ਨੇ ਆਪਣੇ ‘ਤੇ ਲੱਗ ਰਹੇ ਇਲਜ਼ਾਮਾਂ ਨੂੰ ਸਿਰੇ ਤੋਂ ਖਾਰਿਜ ਕੀਤਾ ਹੈ।
ਪਾਇਲ ਨੇ ਕਿਹਾ ਹੈ ਕਿ ਅਨੁਰਾਗ ਦਿਖਣ ‘ਚ ਜਿਸ ਤਰ੍ਹਾਂ ਔਰਤਾਂ ਦੀ ਇੱਜ਼ਤ ਕਰਦੇ ਨੇ ਅਸਲ ਜ਼ਿੰਦਗੀ ‘ਚ ਉਹ ਉਸ ਤਰ੍ਹਾਂ ਦੇ ਨਹੀਂ ਸਨ। ਪਾਇਲ ਨੇ ਕਿਹਾ,’ ਮੈਂ ਉਨ੍ਹਾਂ ਦੇ ਆਫਿਸ ਉਨ੍ਹਾਂ ਨੂੰ ਮਿਲਣ ਗਈ ਸੀ, ਉਨ੍ਹਾਂ ਨੇ ਮੈਨੂੰ ਆਫਿਸ ‘ਚ ਕਾਫੀ ਦੇਰ ਤੱਕ ਬਿਠਾ ਕੇ ਰੱਖਿਆ , ਫਿਰ ਦੂਸਰੇ ਦਿਨ ਉਨ੍ਹਾਂ ਨੇ ਮੈਂਨੂੰ ਆਪਣੇ ਘਰ ਬੁਲਾਇਆ, ਉਨ੍ਹਾਂ ਨੇ ਮੈਨੂੰ ਵਧੀਆ ਤਰ੍ਹਾਂ ਖਾਣਾ ਦਿੱਤਾ ਅਤੇ ਫਿਰ ਕਿਹਾ ਤੁਸੀਂ ਕੀ ਕਰਨਾ ਚਾਹੁੰਦੇ ਹੋ, ਤਦ ਮੈਨੂੰ ਲੱਗ ਰਿਹਾ ਸੀ ਉਹ ਬਹੁਤ ਚੰਗੇ ਸਨ।
ਪਾਇਲ ਨੇ ਅੱਗੇ ਕਿਹਾ,ਇਸ ਦੇ ਬਾਅਦ ਫਿਰ ਉਨ੍ਹਾਂ ਨੇ ਮੂਂਨੂੰ ਅਗਲੇ ਦਿਨ ਆਪਣੇ ਘਰ ਬੁਲਾਇਆ, ਮੈਂ ਉਨ੍ਹਾਂ ਦੇ ਕੰਪਿਊਟਰ ਰੂਮ ‘ਚ ਬੈਠੀ ਸੀ, ਫਿਰ ਉਹ ਮੂਂਨੂੰ ਦੂਸਰੇ ਰੂਮ ‘ਚ ਲੈ ਕੇ ਗਏ, ਜਿੱਥੇ ਉਹਨਾਂ ਨੇ ਕੁਝ ਅਜਿਹੀ ਫਿਲਮ ਚਲਾ ਦਿੱਤੀ ਕੇ ਮੈਨੂੰ ਕੁਝ ਠਕਿ ਨਹੀਂ ਲੱਗਿਆ। ਮੈਂ ਠਕਿ ਨਹੀਂ ਮਹਿਸੂਸ ਕਰ ਰਹੀ ਸੀ। ਉਹਨਾਂ ਨੇ ਦੱਸਿਆ ਕੇ ਉਨ੍ਹਾਂ ਨੇ ਕਿਹੜੀਆਂ ਐਕਟਰਸ ਨੂੰ ਲਾਂਚ ਕੀਤਾ ਹੈ, ਉਨ੍ਹਾਂ ਨੇ ਕਿਹਾ ਕੇ ਉਹ ਐਕਟਰੇੱਸ ਉਨ੍ਹਾਂ ਦੇ ਨਾਲ ਕੂਲ ਹਨ। ਉਨ੍ਹਾਂ ਨੇ ਕਿਹਾ ਮਾਹੀ ਗਿੱਲ, ਰਿਚਾ ਚੱਡਾ, ਹੁਮਾ ਕੁਰੇਸ਼ੀ,
ਫਾਇਲ ਪਾਇਲ ਨੇ ਕਿਹਾ ਕੇ ਅਨੁਰਾਗ ਨੇ ਉਨ੍ਹਾਂ ਨੂੰ ਲੜਕੀਆਂ ਨਾਲ ਸੰਬੰਧਾ ਬਾਰੇ ਦੱਸਿਆ, ਅਨੁਰਾਗ ਨੇ ਕਿਹਾ ਕਿ ਉਹਨਾਂ ਦੇ ੨੦੦ ਤੋਂ ਜਿਆਦਾ ਲੜਕੀਆਂ ਨਾਲ ਸੰਬੰਧ ਸਨ। ਉਨ੍ਹਾਂ ਨੇ ਮੈਨੂੰ ਵੀ ਮਨਾਉਣ ਦੀ ਕੋਸ਼ਿਸ਼ ਕੀਤੀ ਸੀ ਪਰ ਮੈਂ ਵਾਪਿਸ ਆ ਗਈ ਅਤੇ ਮੁੜ ਮੈਂ ਉਹਨਾਂ ਨਾਲ ਨਹੀਂ ਮਿਲੀ ਅਤੇ ਉਨ੍ਹਾਂ ਨਾਲ ਗੱਲ ਵੀ ਕਰਨੀ ਛੱਡ ਦਿੱਤੀ ਸੀ।