Htv Punjabi
India Sport

IPL’ਚ ਅੱਜ ਪੰਜਾਬ vs ਦਿੱਲੀ: ਕਿੰਗਜ਼ ਇਲੈਵਨ ‘ਚ ਬੱਲੇਬਾਜ਼ ਤਾਂ ਦਿੱਲੀ ਕੈਪੀਟਲਜ਼ ‘ਚ ਸਪਿਨਰਾਂ ਦਾ ਜ਼ੋਰ

ਆਈਪੀਐੱਲ ਦੇ 13ਵੇਂ ਸੀਜ਼ਨ ਦਾ ਦੂਸਰਾ ਦਿਨ ਕਿੰਗਜ਼ ਇਲੇਵਨ ਪੰਜਾਬ ਅਤੇ ਦਿੱਲੀ ਕੈਪੀਟਲਜ਼ ਦੇ ਵਿੱਚ ਖੇਡਿਆ ਜਾਵੇਗਾ। ਯੂਏਈ ‘ਚ ਪੰਜਾਬ ਦੀ ਹੁਣ ਤੱਕ ਇਕ ਵੀ ਮੈਚ ਨਹੀਂ ਹਾਰੀ। ਟੀਮ ਨੇ ਇੱਥੇ 2014 ‘ਚ ਸਾਰੇ ਪੰਜ ਮੈਚਾਂ ‘ਤੇ ਜਿੱਤ ਦਰਜ ਕੀਤੀ ਸੀ।ਨਾਲ ਹੀ ਪੰਜਾਬ ਨੇ ਪਿਛਲੇ ਤਿੰਨ ਸੀਜ਼ਨ ‘ਚ ਆਪਣਾ ਪਹਿਲਾ ਮੈਚ ਜਿੱਤਿਆ ਸੀ। ਅਜਿਹੇ ਚ ਟੀਮ ਆਪਣੇ ਇਸ ਰਿਕਾਰਡ ਨੂੰ ਬਰਕਰਾਰ ਰੱਖਣਾ ਚਾਹੇਗੀ।

ਹਾਲਾਂਕਿ ਇਸ ਵਾਰ ਵਧੀਆ ਸਪਿਨਰਾਂ ਨਾਲ ਸਜੀ ਦਿੱਲੀ ਦੀ ਟੀਮ ਭਾਰੀ ਪੈ ਸਕਦੀ ਹੈ। ਟੀਮ ‘ਚ ਦਿੱਗਜ ਰਵੀਚੰਦਨ ਅਸ਼ਵਿਨ, ਅਮਿਤ ਮਿਸ਼ਰਾ ਅਤੇ ਅਖਸ਼ਰ ਪਟੇਲ ਵਰਗੇ ਸਪਿਨਰ ਹਨ। ਇਹਨਾਂ ਨੂੰ ਜਿੱਥੇ ਸਲੋ ਪਿਚ ‘ਤੇ ਮਦਦ ਮਿਲੇਗੀ ਉਥੇ ਹੀ ਦਿੱਲੀ ਆਪਣਾ ਪਹਿਲਾ ਖਿਤਾਬ ਜਿੱਤਜ਼ ਲਈ ਪੂਰੀ ਕੋਸ਼ਿਸ਼ ਕਰੇਗੀ। ਅਸ਼ਵਿਨ ਪਿਛਲੀ ਵਾਰ ਪੰਜਾਬ ਟੀਮ ਦੇ ਕਪਤਾਨ ਸਨ।

ਲ਼ੋਕ ਸਭਾ ਚੋਣਾਂ ਦੇ ਕਾਰਨ ਆਈਪੀਐੱਲ 2009 ‘ਚ ਸਾਊਥ ਅਫਰੀਕਾ ਅਤੇ 2014 ਸੀਜ਼ਨ ਦੇ ਸ਼ੁਰੂਆਤੀ ਮੈਚ ਯਏਈ ‘ਚ ਹੋਏ ਸਨ ਉਸ ਸਮੇਂ ਦਿੱਲੀ ਦਾ ਰਿਕਾਰਡ ਬਹੁਤ ਖਰਾਬ ਸੀ। ਉਸ ਸਮੇਂ ਟੀਮ ਨੇ ਪੰਜਾਂ ‘ਚੋ ੨ ਮੈਚ ਜਿਤੇ ਅਤੇ ਹਾਰੇ ਸਨ।

ਪੰਜਾਬ ਟੀਮ ‘ਚ ਇਸ ਵਾਰ ਕਪਤਾਨ ਲੋਕੇਸ਼ ਰਾਹੁਲ ਦੇ ਨਾਲ ਸਭ ਤੋਂ ਅਨੁਭਵੀ ਦਿੱਗਜ ਵੇਟਸਇੰਡੀਜ਼ ਦੇ ਕ੍ਰਿਸ ਗੇਲ ਅਤੇ ਅਸਟ੍ਰੇਲੀਆਈ ਆਲਰਾਊਡਰ ਗਲੇਨ ਮੈਕਸਵੈੱਲ ਦੇ ਮੋਢਿਆਂ ਦੇ ਖਾਸ ਜ਼ਿੰਮੇਵਾਰੀ ਹੋਵੇਗੀ। ਗੇਲ ਨੇ ਲੀਗ ‘ਚ ਇਤਿਹਾਸ ‘ਚ ਸਭ ਤੋਂ ਜਿਆਦਾ 326 ਛੱਕੇ ਅਤੇ ਸਭ ਤੋਂ ਜਿਆਦਾ 6 ਛਤਕ ਲਗਾਏ ਹਨ।

Related posts

ਧਰਨੇ ‘ਤੇ ਕਿਸਾਨ- ਜਨਤਾ ਪਰੇਸ਼ਾਨ: ਹਰੀਕੇ-ਬਿਆਸ ‘ਚ 1200 ਟਰੱਕ ਫਸੇ, ਹਜ਼ਾਰਾਂ ‘ਚ ਕਿਸਾਨਾਂ ‘ਤੇ ਕੇਸ ਦਰਜ, ਨੇਤਾ ਵੀ ਨਾਮਜ਼ਦ

htvteam

ਜਹਾਜ ‘ਚ ਪੰਜਾਬੀ ਮੁੰਡੇ ਨੇ ਦਿਖਾਇਆ ਕਰਤਬ; ਦੇਖੋ ਵੀਡੀਓ

htvteam

ਐਸ.ਡੀ.ਐਮ. ਦਫਤਰ ਦੇ ਬਾਹਰ ਮੁੰਡੇ ਨੇ ਉਤਾਰੇ ਕੱਪੜੇ

htvteam