Htv Punjabi
Entertainment Punjab

ਪਿੰਡਾਂ ‘ਚ ਗਾਇਕਾਂ ਦੇ ਅਖਾੜੇ ਲਾਉਣ ਵਾਲੇ ਸਰਪੰਚਾਂ ਤੇ ਪਰਚੇੇ ਕਰਾਊ ਆਹ ਬੰਦਾ, ਪੈ ਗਈਆਂ ਭਾਜੜਾਂ

ਲੁਧਿਆਣਾ (ਸੁਰਿੰਦਰ ਸੋਨੀ) : ਗਾਇਕਾਂ, ਫਿਲਮਕਾਰਾਂ ਤੇ ਲੇਖਕਾਂ ਖਿਲਾਫ ਲੱਚਰਤਾ, ਨਸ਼ੇ ਅਤੇ ਹਥਿਆਰਾਂ ਨੂੰ ਪਮੋਟ ਕਰਦੇ ਗਾਣੇ ਆਦਿ ਲਿਖਣ ਗਾਉਣ ਅਤੇ ਫਿਲਮਾਉਣ ਆਦਿ ਦੇ ਦੋਸ਼ ਲਾ ਕੇ ਉਨ੍ਹਾਂ ਨੂੰ ਥਾਣਿਆਂ ਅਤੇ ਕਚਹਿਰੀਆਂ ਦੇ ਗੇੜੇ ਕਢਵਾ ਰਹੇ ਪੰਡਿਤ ਰਾਓ ਧਰੇਨਵਰ ਨੇ ਹੁਣ ਆਪਣੇ ਸਿ਼ਕੰਜੇ ਦਾ ਦਾਇਰਾ ਵਧਾ ਕੇ ਉਸ ਵਿੱਚ ਪਿੰਡਾਂ ਦੇ ਸਰਪੰਚਾਂ ਨੂੰ ਵੀ ਲਪੇਟ ਲਿਆ ਹੈ। ਪੰਡਿਤ ਜੀ ਨੇ ਇਸ ਦੀ ਸ਼ੁਰੂਆਤ ਕੀਤੀ ਹੈ ਲੁਧਿਆਣਾਂ ਦੇ ਪਿੰਡ ਮਾਜਰਾ ਦੀ ਸਰਪੰਚ ਵਿਰੁੱਧ ਇਲਾਕੇ ਦੇ ਬੀਡੀਪੀਓ ਨੂੰ ਸਿ਼ਕਾਇਤ ਦੇ ਕੇ ਜਿੱਥੇ ਉਨ੍ਹਾਂ ਨੇ ਦੋਸ਼ ਲਾਇਐ ਕਿ ਪਿੰਡਾਂ ਮਾਜਰਾ ਵਿਖੇ ਬੀਤੇ ਦਿਨੀ ਲੱਗੇਿ ਇੱਕ ਅਖਾੜੇ ਦੌਰਾਨ ਗਾਇਕ ਕਰਨ ਔਜਲਾ ਨੇ ਲੱਚਰਤਾ ਦਾ ਪ੍ਰਦਰਸ਼ਨ ਕੀਤਾ ਤੇ ਉਨ੍ਹਾਂ ਦਾ ਮੰਨਣੈ ਕਿ ਪਿੰਡ ਦੇ ਸਰਪੰਚ ਦੀ ਮਨਜ਼ੂਰੀ ਤੋਂ ਬਿਨਾਂ ਉੱਥੇ ਅਖਾੜਾ ਨਹੀਂ ਲਾਇਆ ਜਾ ਸਕਦਾ।ਲਿਹਾਜ਼ਾ ਉਸ ਤੇ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇ।ਪੰਡਿਤ ਜੀ ਦੀ ਸਿ਼ਕਾਇਤ ਤੋਂ ਬਾਅਦ ਬੀਡੀਪੀਓ ਨੇ ਪਿੰਡ ਮਾਜਰਾ ਦੀ ਸਰਪੰਚ ਨੂੰ ਬਿਆਨ ਦਰਜ ਕਰਾਉਣ ਲਈ ਸੱਣ ਲਿਆ।

ਏਸ ਸੰਬੰਧ ਵਿੱਚ ਪਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੰਡਿਤ ਰਾਓ ਧਰੇਨਵਰ ਨੇ ਕਿਹਾ ਕਿ ਜਿੱਥੇ ਕਿਤੇ ਵੀ ਪਿੰਡਾਂ ਅੰਦਰ ਲੱਚਰ, ਸ਼ਰਾਬੀ ਅਤੇ ਹਤਿਆਰੇ ਗਾਣੇ ਗਾਏ ਜਾ ਰਹੇ ਨੇ, ਉਹ ਬਿਨਾਂ ਸਰਪੰਚਾਂ ਦੀ ਮਨਜ਼ੂਰੀ ਤੋਂ ਨਹੀਂ ਗਾਏ ਜਾ ਸਕਦੇ।ਉਨ੍ਹਾਂ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ 22 ਜੁਲਾਈ 2019 ਦੇ ਇੱਕ ਹੁਕਮ ਦਾ ਹਵਾਲਾ ਦਿੰਦਿਆਂ ਕਿਹਾ ਕਿ ਲੱਚਰ, ਸ਼ਰਾਬੀ ਅਤੇ ਹੱਤਿਆਰੇ ਗਾਣੇ ਕਿਧਰੇ ਵੀ ਨਈਂ ਗਾਏ ਜਾ ਸਕਦੇ। ਨਾ ਡੀਜੇ ਤੇ ਨਾ ਐਫਐਮ ਤੇ ਨਾ ਰੇਡੀਓ ਤੇ ਨਾ ਕਿਤੇ ਹੋਰ।ਪਰ ਇਸ ਦੇ ਬਾਵਜੂਦ ਪਿੰਡਾਂ ਵਿੱਚ ਲੱਗਦੇ ਅਖਾੜਿਆਂ ਅੰਦਰ ਅਜਿਹੇ ਗਾਣੇ ਕਿਉਂ ਚਲ ਰਹੇ ਨੇ।ਏਸ ਲਈ ਉਨ੍ਹਾਂ ਨੇ ਹਾਈਕੋਰਟ ਵਿੱਚ ਕੇਸ ਪਾਇਆ ਹੈ।ਪੰਡਿਤ ਰਾਓ ਧਰੇਨਵਰ ਨੇ ਕਿਹਾ ਕਿ ਜੇਕਰ ਐਸਡੀਐਮ, ਡੀਸੀ ਬਿਨਾਂ ਸਰਪੰਚ ਦੀ ਆਗਿਆ ਤੋਂ ਇਹ ਅਖਾੜੇ ਲਾਉਣ ਦੀ ਮਨਜ਼ੂਰੀ ਦਿੰਦੇ ਨੇ ਤਾਂ ਇਹ ਸਾਫ ਤੌਰ ਤੇ ਹਾਈਕੋਰਟ ਦੇ ਹੁਕਮਾਂ ਦੀ ਅਤੇ ਅਵਾਜ਼ ਪ੍ਰਦੂਸ਼ਣ ਕਾਨੂੰਨ ਦੀ ਉਲੰਘਣਾ ਹੈ।ਏਸੇ ਲਈ ਉਨ੍ਹਾਂ ਨੇ ਪਿੰਡ ਮਾਜਰੀ ਦੇ ਸਰਪੰਚ ਖਿਲਾਫ ਲੁਧਿਆਣਾ ਦੇ ਬੀਡੀਪੀਓ 2 ਕੋਲ ਸਿ਼ਕਾਇਤ ਦਰਜ ਕਰਵਾਈ ਹੈ।ਜਿੱਥੇ ਉਹ ਬਿਆਨ ਦੇਣ ਆਏ ਨੇ, ਉਨ੍ਹਾਂ ਕਿਹਾ ਕਿ ਜੇਕਰ ਪਿੰਡਾਂ ‘ਚ ਬਿਨਾਂ ਸਰਪੰਚ ਦੀ ਮਨਜ਼ੂਰੀ ਤੋਂ ਉੱਚੀ ਅਵਾਜ਼ ਵਿੱਚ ਕੋਈ ਅਖਾੜਾ ਚਲਦਾ ਹੈ ਜਾਂ ਲੱਚਰ, ਸ਼ਰਾਬੀ, ਹੱਤਿਆਰੇ ਗਾਣੇ ਗਾਏ ਜਾਂਦੇ ਨੇ ਤਾਂ ਉਹ ਉਨ੍ਹਾਂ ਪਿੰਡਾਂ ਦੇ ਸਰਪੰਚਾਂ ਦੇ ਖਿਲਾਫ ਅਦਾਲਤ ਜਾਣਗੇ।

ਏਸ ਮੌਕੇ ਪ੍ਰੋਂ ਪੰਡਿਤ ਰਾਓ ਧਰੇਨਵਰ ਨੇ ਇੱਕ ਸਵਾਲ ਦੇ ਜਵਾਬ ਵਿੱਚ ਗਾਇਕਾਂ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਸਿੱਧੂ ਮੂਸੇਵਾਲਾ, ਮਨਕੀਰਤ ਔਲਖ ਤੇ ਸਿੱਪੀ ਗਿੱਲ ਵਰਗੇ ਗਾਇਕਾਂ ਦੇ ਖਿਲਾਫ ਤਾਂ ਪਰਚੇ ਦਰਜ ਹੋੋ ਗਏ ਨੇ ਤੇ ਆਉਣ ਵਾਲੇ ਸਮੇਂ ਦੌਰਾਨ ਆਰ ਨੇਤ, ਦਿਲਪ੍ਰੀਤ ਢਿੱਲੋਂ, ਸਿੰਗਾ ਤੇ ਕਰਨ ਔਜਲਾ ਦੇ ਖਿਲਾਫ ਵੀ ਐਫਆਈਆਰ ਦਰਜ ਹੋਣਗੀਆਂ।ਲਿਹਾਜ਼ਾ ਚੰਗਾ ਇਹ ਹੋਵੇਗਾ ਕਿ ਉਹ ਲੱਚਰ, ਸ਼ਰਾਬੀ  ਗਾਣੇ ਬੰਦ ਕਰਕੇ ਬਾਬੇ ਨਾਨਕ ਦੀ ਬਾਣੀ ਗਾਉਣ, ਉਨ੍ਹਾਂ ਕਿਸਾਨਾਂ ਬਾਰੇ ਗੀਤ ਗਾਉਣ ਜਿਨ੍ਹਾਂ ਦੀ ਉਹ ਰੋਟੀ ਖਾਂਦੇ ਨੇ ਤੇ ਪੰਜਾਬ ਅਤੇ ਪੰਜਾਬੀਅਤ ਦੇ ਗਾਣੇ ਗਾਉਣ, ਨਹੀਂ ਤਾਂ ਇੱਕ ਇੱਕ ਕਰਕੇ ਜ਼ੇਲ੍ਹ ਜਾਣ ਲਈ ਤਿਆਰ ਰਹਿਣ।

ਇੱਧਰ ਦੂਜੇ ਪਾਸੇ ਲੁਧਿਆਣਾ ਦੇ ਬੀਡੀਪੀਓ 2 ਜਸਵੰਤ ਸਿੰਘ ਵੜੈਚ ਨੇ ਪੰਡਿਤ ਰਾਓ ਧਰੇਨਵਰ ਵੱਲੋਂ ਦਿੱਤੀ ਸਿ਼ਕਾਇਤ ਤੋਂ ਬਾਅਦ ਪਿੰਡ ਮਾਜਰਾ ਦੀ ਸਰਪੰਚ ਰੁਪਿੰਦਰ ਕੌਰ ਨੂੰ ਬਿਆਨ ਦਰਜ ਕਰਾਉਦ ਲਈ ਸੱਦ ਲਿਆ ਹੈ।ਵੜੈਚ ਅਨੁਸਾਰ ਉਨ੍ਹਾਂ ਕੋਲ ਅਜੇ ਤੱਕ ਪਿੰਡਾਂ ਦੇ ਸਰਪੰਚਾਂ ਸੰਬੰਧੀ ਕੋਈ ਦਿਸ਼ਾ ਨਿਰਦੇਸ਼ ਨਹੀਂ ਆਏ ਤੇ ਜੇਕਰ ਆਏ ਹੁੰਦੇ ਤਾਂ ਹੁਣ ਤੱਕ ਏਸ ਸੰਬੰਧੀ ਸਾਰੇ ਸਰਪੰਚਾਂ ਨੂੰ ਸਖਤੀ ਨਾਲ ਉਨ੍ਹਾਂ ਹੁਕਮਾਂ ਦੀ ਪਾਲਣਾ ਕੀਤੇ ਜਾਣ ਦੀ ਹਿਦਾਇਤ ਦੇ ਚੁੱਕੇ ਹੁੰਦੇ।

ਏਸ ਮੌਕੇ ਲੁੱਧਿਆਣਾ ਦੇ ਬੀਡੀਪੀਓ ਦਫਤਰ ਵਿੱਚ ਬਿਆਨ ਦਰਜ ਕਰਾਉਣ ਆਈ ਸਰਪੰਚ ਰੁਪਿੰਦਰ ਕੌਰ ਦਾ ਕਹਿਣਾ ਸੀ ਕਿ ਜਿਨ੍ਹਾਂ ਲੋਕਾਂ ਨੇ ਪਿੰਡ ਮਾਜਰਾ ਵਿੱਚ ਕਰਨ ਔਜਲਾ ਦਾ ਅਖਾੜਾ ਲਵਾਇਆ ਸੀ, ਉਨ੍ਹਾਂ ਨੇ ਪੰਚਾਇਤ ਕੋਲੋਂ ਪਿੰਡ ਵਿੱਚ ਸਿਰਫ ਇੱਕ ਟੂਰਨਾਮੈਂਟ ਕਰਾਉਣ ਦੀ ਇਜ਼ਾਜ਼ਤ ਲਈ ਸੀ, ਜਦਕਿ ਉਨ੍ਹਾਂ ਨੇ ਉੱਥੇ ਕਰਨ ਔਜਲਾ ਦਾ ਅਖਾੜਾ ਲਵਾ ਲਿਆ, ਜਿਸ ਬਾਰੇ ਪੰਚਾਇਤ ਨੂੰ ਕੋਈ ਜਾਣਕਾਰੀ ਨਹੀਂ ਹੈ।

Related posts

ਪੇਕ ਐਡਮਿਸ਼ਨ ਸਕੀਮ : 6 ਨਾਬਾਲਿਗਾਂ ਨੂੰ 1 ਮਹੀਨੇ ਤੱਕ ਸਮਾਜਸੇਵਾ ਦੀ ਸਜ਼ਾ

Htv Punjabi

ਇੱਕ ਹੋਰ ਬੇਅਦਬੀ ਮਾਮਲੇ ਵਿੱਚ ਪੁਲਿਸ ਨੇ ਇਸ ਵਿਅਕਤੀ ਨੂੰ ਫੜਿਆ

Htv Punjabi

ਗੁਰਦਾਸਪਰ ਵਿੱਚ ਮਾਸੀ ਦੇ ਮੁੰਡੇ ਨੇ ਕੀਤਾ ਕੁਕਰਮ, ਨਾਬਾਲਗ ਨੇ ਦਿੱਤਾ ਬੱਚੀ ਨੂੰ ਜਨਮ, ਡੀਐਨਏ ਰਿਪੋਰਟ ‘ਤੇ ਕਾਰਵਾਈ

Htv Punjabi

Leave a Comment