ਹਾਥਰਸ ‘ਚ 19 ਸਾਲ ਦੀ ਦਲਿਤ ਲੜਕੀ ਦੇ ਨਾਲ ਗੈਂਗਰਪ ਅਤੇ ਮੌਤ ਦੇ ਬਾਅਦ ਅੱਧੀ ਰਾਤ ‘ਚ ਜ਼ਬਰਨ ਅੰਤਿਮ ਸਸਕਾਰ ਕਰਨ ਨੂੰ ਲੈਕੇ ਦੇਸ਼ਭਰ ‘ਚ ਗੁੱਸਾ ਹੈ। ਇਸ ਵਿੱਚ ਮੁੱਖ ਮੁਲਜ਼ਮ ਸੰਦੀਪ ਅਤੇ ਲੜਕੀ ਦੇ ਭਰਾ ਦੇ ਵਿੱਚ ਫੋਨ ਕਾਲਜ਼ ਨੂੰ ਲੈ ਕੇ ਵੱਡਾ ਖੁਲਾਸਾ ਹੋਇਆ ਹੈ। ਦੋਹਾਂ ਦੇ ਵਿੱਚ 13 ਅਕਤੂਬਰ 2019 ‘ਚ ਮਾਰਚ 2020 ਤੱਕ 104 ਵਾਰ ਗੱਲਬਾਤ ਹੋਈ। ਪੂਰੀ ਕਾਲ ਡਿਓਰੈਸ਼ਨ ਕਰੀਬ 5 ਘੰਟੇ ਦੀ ਹੈ। ਦੋਹਾਂ ਦੇ ਘਰਾਂ ‘ਚ 200 ਮੀਟਰ ਦੀ ਦੂਰੀ ਹੈ। 62 ਕਾਲ ਸੰਦੀਪ ਨੇ ਅਤੇ 42 ਕਾਲ ਪੀੜਤ ਦੇ ਭਰਾ ਦੇ ਵੱਲੋ ਂਇਕ ਦੂਸਰੇ ਨੂੰ ਕੀਤੇ ਗਏ ਨੇ।ਸੀਡੀਆਰ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ। ਹਾਲਾਂਕਿ ਇਸ ਡਿਟੇਲ ਦੀ ਕਿਸੇ ਅਧਿਕਾਰੀ ਅਤੇ ਜਾਂਚ ਏਜੰਸੀ ਨੇ ਪੁਸ਼ਟੀ ਨਹੀਂ ਕੀਤੀ ਹੈ।
ਜਾਂਚ ‘ਚ ਲੱਗੀ ਟੀਮ ਦੇ ਸੂਤਰਾਂ ਦਾ ਦਾਅਵਾ ਹੈ ਕੇ ਪੀੜਤ ਦੇ ਭਰਾ ਦਾ ਫੋਨ ਉਸਦੀ ਪਤਨੀ ਵਰਤ ਰਹੀ ਸੀ। ਇਸ ਫੋਨ ‘ਚ ਪੀੜਤ ਅਤੇ ਸੰਦੀਪ ਦੇ ਵਿੱਚ ਗੱਲਬਾਤ ਦਾ ਦਾਅਵਾ ਕੀਤਾ ਜਾ ਰਿਹਾ ਹੈ। ਸੀਡੀਆਰ ‘ਚ ਦੋਹਾਂ ਦੇ ਵਿੱਚ ਗੱਲਬਾਤ ‘ਚ ਕਰੀਬ 60 ਕਾਲ ਰਾਤ ਦੇ ਸਮੇਂ ਪਾਇਆ ਗਿਆ ਹੈ। ਇਸ ਕੇਸ ਦੀ ਜਾਂਚ ਕਰ ਹੀ ਐਸ਼ਆਈਟੀ ਨੂੰ ਗ੍ਰਹਿ ਵਿਭਾਗ ਨੇ 10 ਦਿਨ ਦਾ ਸਮਾਂ ਅਤੇ ਦਿੱਤਾ ਹੈ।
ਚੰਦਪਾ ਥਾਣੇ ‘ਚ ਐਕਟੀਵਿਸਟ ਡਾ, ਠਾਕੁਰ ਨੇ ਪੀੜਤ ਦੀ ਪਛਾਣ ਉਜਾਗਰ ਕਰਨ ‘ਤੇ ਸ਼ਿਕਾਇਤ ਦਰਜ ਕੀਤੀ। ਮਾਮਲੇ ‘ਚ ਟਵੀਟਰ ਅਤੇ ਸੰਬੰਧਿਤ ਵੇੱਬਸਾਈਟ ‘ਤੇ ਧਾਰਾ 228ਏ ਆਈਪੀਸੀ 72 ਆਈਟੀ ਐਕਟ ਦੇ ਤਹਿਤ ਕੇਸ ਦਜਰ ਕੀਤਾ ਗਿਆ ਹੈ।