Htv Punjabi
Uncategorized

ਮੂੰਹ ਤੇ ਮਾਸਕ ਪਾਈ ਆਏ ਤਿੰਨ ਬੰਦਿਆਂ ਨੇ ਬੈਂਕ ‘ਚ ਕੀਤੀ ਜਲੀਲ ਹਰਕਤ, ਸਾਰੇ ਕਹਿੰਦੇ ਕਸੂਰ ਬੈਂਕ ਵਾਲਿਆਂ ਦਾ ਹੈ 

ਹੁਸਿ਼ਆਰਪੁਰ : ਹੁਸਿਆਰਪੁਰ ਜਿਲੇ ਦੇ ਪਿੰਡ ਗਿਲਜੀਆਂ ਵਿੱਚ ਸੋਮਵਾਰ ਨੂੰ ਦਿਨਦਿਹਾੜੇ ਬੈਂਕ ਡਕੈਤੀ ਦੀ ਵਾਰਦਾਤ ਸਾਹਮਣੇ ਆਈ ਹੈ।ਉੜਮੁੜ ਦੇ ਕਾਂਗਰਸ ਵਿਧਾਇਕ ਸੰਗਤ ਸਿੰਘ ਗਿਲਜੀਆਂ ਦੇ ਪਿੰਡ ਵਿੱਚ ਸਥਿਤ ਇੰਡੀਅਨ ਓਵਰਸੀਜ਼ ਬੈਂਕ ਵਿੱਚ ਇਸ ਘਟਨਾ ਨੁੰ ਹਥਿਆਰਬੰਦ ਤਿੰਨ ਬਦਮਾਸ਼ਾਂ ਨੇ ਅੰਜਾਮ ਦਿੱਤਾ ਹੈ।ਇਹ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ।ਸੀਸੀਟੀਵੀ ਫੁਟੇਜ਼ ਵਿੱਚ ਦੇਖਿਆ ਜਾ ਸਕਦਾ ਹੈ ਕਿ ਕਿਸ ਤਰ੍ਹਾਂ ਬਦਮਾਸ਼ ਗਿਣੇ ਚੁਣੇ 3 ਮਿੰਟ ਵਿੱਚ 11 ਲੱਖ ਰੁਪਏ ਦੀ ਨਕਦੀ ਲੈ ਕੇ ਚਲਦੇ ਬਣੇ।ਸੂਚਨਾ ਦੇ ਬਾਅਦ ਪੁਲਿਸ ਨੇ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਹੈ।
ਬੈਂਕ ਦੇ ਕੈਸ਼ੀਅਰ ਦੀਨ ਦਿਆਲ ਨੇ ਦੱਸਿਆ ਕਿ ਸਵੇਰੇ ਕਰੀਬ ਸਾਢੇ 10 ਵਜੇ ਬੈਂਕ ਵਿੱਚ ਤਿੰਨ ਨਕਾਬਪੋਸ਼ ਲੁਟੇਰੇ ਦਾਖਲ ਹੋਏ।ਕੈਸ਼ ਚੈਂਬਰ ਦੇ ਕੋਲ ਇਨ੍ਹਾਂ ਵਿੱਚੋਂ 2 ਨੇ ਪਿਸਤੌਲ ਕੱਢ ਲਈ।ਇੱਕ ਨੇ ਕੈਸ਼ੀਅਰ ਦੀਨ ਦਿਆਲ ਤੋਂ ਦੂਸਰੇ ਨੇ ਇੱਕ ਹੋਰ ਪ੍ਰਾਈਵੇਟ ਕਰਮਚਾਰੀ ਰਵੀਪਾਲ ਦੀ ਕਨਪਟੀ ਤੇ ਪਿਸਤੌਲ ਤਾਨ ਦਿੱਤੀ।ਇਸ ਤੋਂ ਪਹਿਲਾਂ ਬਦਮਾਸ਼ ਬੈਂਕ ਵਿੱਚ ਪੈਨਸ਼ਨ ਲੈਣ ਆਏ ਬਜ਼ੁਰਗ ਗੁਰਦੇਵ ਸਿੰਘ ਨਿਵਾਸੀ ਕਮਾਲਪੁਰ ਨੂੰ ਪਿਸਤੌਲ ਦਿਖਾ ਕੇ ਕੁਰਸੀਆਂ ਤੇ ਬਿਠਾ ਚੁੱਕੇ ਸਨ।ਬਦਮਾਸ਼ ਬੈਂਕ ਵਿੱਚ ਪਿਆ ਕਰੀਬ 11 ਲੱਖ ਰੁਪਈਆ ਲੁੱਟ ਕੇ ਜਿਸ ਸਮੇਂ ਵਾਪਸ ਜਾ ਰਹੇ ਸਨ ਤਾਂ ਪਿੰਡ ਦਾ ਹੀ ਬਲਕਾਰ ਸਿੰਘ ਵੀ ਬੈਂਕ ਵਿੱਚ ਦਾਖਿਲ ਹੋਇਆ, ਤਦ ਤੱਕ ਲੁਟੇਰੇ ਭੱਜ ਚੁੱਕੇ ਸਨ।
ਸੂਚਨਾ ਮਿਲਣ ਤੇ ਡੀਐਸਪੀ ਟਾਂਡਾ ਦਲਜੀਤ ਸਿੰਘ ਖੱਖ, ਥਾਣਾ ਮੁਖੀ ਬਿਕਰਮ ਸਿੰਘ ਅਤੇ ਹੋਰ ਪੁਲਿਸ ਦੀ ਟੀਮ ਮੌਕੇ ਤੇ ਪਹੁੰਚੀ।ਪੁਲਿਸ ਨੇ ਬੈਂਕ ਦੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਨੂੰ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।ਹਾਲਾਂਕਿ ਸਟਰਾਂਗ ਰੂਮ ਦੀ ਦੋਨੋਂ ਚਾਬੀਆਂ ਕੈਸ਼ੀਅਰ ਦੇ ਕੋਲ ਹੋਣ ਅਤੇ ਬੈਂਕ ਵਿੱਚ ਸਕਿਉਰਟੀ ਗਾਰਡ ਦਾ ਨਾ ਹੋਣਾ ਦੋਨੋਂ ਹੀ ਵੱਡੀ ਲਾਪਰਵਾਹੀ ਮੰਨੀ ਜਾ ਰਹੀਆਂ ਹਨ।
ਉੱਧਰ ਬੈਂਕ ਮੈਨੇਜਰ ਪਵਨ ਕੁਮਾਰ ਨੇ ਦੱਸਿਆ ਕਰੀਬ 2 ਸਾਲ ਤੋਂ ਬੈਂਕ ਵਿੱਚ ਕੋਹੀ ਸਕਿਉਰਟੀ ਗਾਰਡ ਨਹੀਂ ਹੈ।ਉਹ ਅਤੇ ਦੋ ਹੋਰ ਕਰਮਚਾਰੀ ਹੀ ਕੰਮ ਕਰਦੇ ਹਨ।ਉਸ ਨੇ ਕਈ ਵਾਰ ਉੱਚ ਅਧਿਕਾਰੀਆਂ ਨੂੰ ਇਸ ਬਾਰੇ ਵਿੱਚ ਲਿਖਿਆ ਹੈ ਪਰ ਸਕਿਵੁਰਟੀ ਗਾਰਡ ਦਾ ਇੰਤਜ਼ਾਮ ਨਹੀਂ ਕੀਤਾ।

Related posts

ਕਰੋਨਾ ਦੀ ਸਾਰੀ ਵੈਕਸੀਨ ਆਪਣੇ ਹੱਥ ਕਰਨ ਨੂੰ ਫਿਰਦਾ ਆਹ ਦੇਸ਼, ਭਾਰਤ ਦੇ ਹੱਥ ਖਾਲੀ!

htvteam

ਐਕਟਰ ਨਹੀਂ ਬਣਦੇ ਤਾਂ ਵਧੀਆ ਸੈਕਸ ਓਪਚਾਰ ਡਾਕਟਰ ਹੁੰਦੇ ਰਣਬੀਰ ਸਿੰਘ: ਭੂਮੀ ਪੇਡਨੇਕਰ

htvteam

ਇਸ ਵਿਸ਼ਵ ਪ੍ਰਸਿੱਧ ਮੰਦਰ ‘ਚ ਕਰੋਨਾ ਕਾਰਨ ਪੈਦਾ ਹੋਈ ਨਵੀਂ ਪਰੇਸ਼ਾਨੀ! ਪਾਂਡੇ ਕਹਿੰਦੇ ਜੇ ਪਰੰਪਰਾ ਟੁੱਟੀ ਤਾਂ ਪੈਦਾ ਹੋ ਜਾਵੇਗਾ ਆਹ ਰਾਖਸ਼ਸ, ਪਰ…

Htv Punjabi