ਪੂਰੀ ਦੁਨੀਆਂ ‘ਚ ਫੈਲੀ ਕਰੋਨਾ ਮਹਾਮਾਰੀ ਦੇ ਵਿਚ ਬਹੁਤ ਸਾਰੇ ਲੋਕ ਵਰਕ ਫਰਾਮ ਹੋਮ ਕਰ ਰਹੇ ਨੇ,, ਬਿਮਾਰੀ ਤੋਂ ਬਚਣ ਲਈ ਇਹ ਵਧੀਆ ਤਕਨੀਕ ਹੈ, ਪਰ ਡੈਸਕ ਜਾਬ ‘ਚ ਕਈ ਘੰਟੇ ਇਕ ਹੀ ਥਾਂ ‘ਤੇ ਕੰਮ ਕਰਨਾ ਵੀ ਸਾਡੀ ਸਿਹਤ ਲਈ ਵਧੀਆ ਗੱਲ ਨਹੀਂ ਹੈ, ਇਕ ਸਟੱਡੀ ਦੇ ਅਨੁਸਾਰ ਲੰਬੇ ਸਮੇਂ ਤੱਕ ਇਕ ਡੈਸਕ ‘ਤੇ ਕੰਮ ਕਰਨਾ, ਹਾਈਪਰਟੇਂਸ਼ਨ, ਡਾਈਬਟੀਜ਼, ਕਲੱਸਟ੍ਰੋਲ ਅਤੇ ਹੋਰ ਕਈ ਬਿਮਾਰੀਆਂ ਨੂੰ ਸੱਦਾ ਦੇਣਾ ਹੈ। ਐਕਪਰਟ ਕਹਿੰਦੇ ਹਨ ਕਿ ਕੁਝ ਖਾਸ ਗੱਲਾਂ ਦੇ ਧਿਆਨ ਰੱਖਣ ਨਾਲ ਇਹਨਾਂ ਬਿਮਾਰੀਆਂ ਦੇ ਜ਼ੋਖਿਮ ਨੂੰ ਘੱਟ ਕੀਤਾ ਜਾ ਸਕਦਾ ਹੈ।

ਸਟੈਂਡਿੰਗ ਟੇਬਲ
ਕੁਰਸੀ ‘ਤੇ ਬੈਠ ਕੇ ਕਈ ਘੰਟੇ ਕੰਮ ਕਰਨਾ ਗਰਦਨ ਦੇ ਲਈ ਵਧੀਆ ਨਹੀਂ ਹੈ1 ਇਸ ਦੇ ਲਈ ਜੇਕਰ ਤੁਸੀਂ ਸਟੈਂਡਿੰਗ ਟੇਬਲ ਜਾਂ ਕਾਂਊਟਰ ਦੀ ਵਰਤੋਂ ਕਰਦੇ ਹੋ ਤਾਂ ਉਹ ਤੁਹਾਡੇ ਲਈ ਵਧੀਆ ਹੋ ਸਕਦਾ ਹੈ,

ਕੁਰਸੀ ਦੀ ਥਾਂ ਐਕਸਰਸਾਈਜ ਬਾਲ- ਜਿਸ ਜਾਂ ਫਿਟਨੈੱਸ ਸੈਂਟਰ ‘ਚ ਤਸੁੀ ਅਕਸਰ ਐਕਸਰਸਾਈਜ਼ ਬਾਲ ‘ਤੇ ਬੈਠੈ ਲੋਕ ਵੇਖੇ ਹੋਣਗੇ, ਘੰਟਿਆਂ ਦੀ ਲੰਬੀ ਸ਼ਿਫਟ ਦੇ ਦੌਰਾਨ ਬਾਲ ‘ਤੇ ਕੰਮ ਕਰਨਾ ਤੁਹਾਡੇ ਲਈ ਲਾਭਦਾਇਕ ਹੋ ਸਕਦਾ ਹੈ।
ਕੰਮ ਦੇ ਵਿਚ ਬ੍ਰੇਕ– ਆਫਿਸ ਦੀ ਤਰ੍ਹਾਂ ਘਰ ‘ਚ ਵੀ ਕੰਮ ਦੇ ਦੌਰਾਨ ਬ੍ਰੇਕ ਲੈਣਾ ਕਦੇ ਨਾ ਭੁੱਲੋ, ਫੋਨ ਸੁਣਨ ਜਾਂ ਫਿਰ ਪਾਣੀ ਦੀ ਬਾਟਲ ਭਰਨ ਦੇ ਬਹਾਨੇ ਹਰ 45 ਮਿੰਟ ‘ਚ ਥੋੜਾ ਚੱਲਣ ਦੀ ਆਦਤ ਬਣਾਓ।
ਬੈਠਣ ਦਾ ਤਰੀਕਾ
ਜਦੋਂ ਤੁਸੀਂ ਕਈ ਕਈ ਘੰਟੇ ਆਪਣੇ ਆਫਿਸ ‘ਚ ਬੈਠਦੇ ਹੋ ਤਾਂ ਖਿਆਲ ਰੱਖਿਆ ਜਾਵੇ, ਕਿ ਤੁਹਾਡੀ ਬੈਕ ਸਿੱਧੀ ਹੋਣੀ ਚਾਹੀਦੀ ਹੈ ਤੇ ਮੌਢੇ ਜਿਆਦਾ ਅੱਗੇ ਜਾਂ ਫਿਰ ਪਿੱਛੇ ਵੱਲ ਨੂੰ ਨਹੀਂ ਹੋਣੇ ਚਾਹੀਦੇ,ਇਸਦੇ ਨਾਲ ਹੀ ਤੁਹਾਨੂੰ ਆਪਣੇ ਪੈਰ ਪੂਰੀ ਤਰਾਂ ਜ਼ਮੀਨ ਦੇ ਲੱਗਣੇ ਵੀ ਜ਼ਰੂਰੀ ਹੁੰਦੇ ਨੇ। ਆਪਣੇ ਖਾਣ ਵਾਲੇ ਖਾਣੇ ‘ਚ ਹਰੀਆਂ ਸਬਜੀਆਂ ਦੀ ਮਾਤਰਾ ਵਧਾਉ ‘ਤੇ ਫਾਸਟ ਫੂਡ ਨੂੰ ਘੱਟ ਕਰਨ ਦੀ ਟ੍ਰਾਈ ਕਰੋ।

