Htv Punjabi
Punjab

ਔਰਤਾਂ ਨੂੰ ਨਵੇਂ ਸਾਲ ਤੇ ਮਿਲਿਆ ਠੱਗੀ ਦਾ ਤੋਹਫਾ, ਠੱਗ ਨੇ ਕੀਤੀ ਜਗੋ ਤੇਹਰਵੀਂ…..

60 ਹਜ਼ਾਰ ਰੁਪਏ ਦਾ ਲੋਨ ਦੇਣ ਦੇ ਨਾਮ ਤੇ ਇਕ ਪ੍ਰਾਈਵੇਟ ਕੰਪਨੀ ਨੇ ਗੁਰਦਾਸਪੁਰ ਵਿਚ ਮਾਰੀ 300 ਗਰੀਬ ਪਰਿਵਾਰਾਂ ਨਾਲ ਠੱਗੀ ਪੈਸੇ ਲੈਣੇ ਤੋਂ ਬਾਅਦ ਦਫਤਰ ਨੂੰ ਤਾਲੇ ਲਗਾ ਕੇ ਰਫੂਚਕਰ ਹੋਏ ਕੰਪਨੀ ਦੇ ਕਰਮਚਾਰੀਆਂ ਪਰਿਵਾਰਾਂ ਨੇ ਦਫਤਰ ਦੇ ਬਾਹਰ ਕੀਤਾ ਰੋਸ਼ ਪ੍ਰਦਰਸ਼ਨ ਅਤੇ ਮੰਗ ਕੀਤੀ ਕਿ ਇਸ ਕੰਪਨੀ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ।

ਇਸ ਮੌਕੇ ਜਾਣਕਾਰੀ ਦਿੰਦਿਆਂ ਠੱਗੀ ਦਾ ਸ਼ਿਕਾਰ ਹੋਏ ਲੋਕਾਂ ਨੇ ਦਸਿਆ ਕਿ ਕੁਝ ਦਿਨ ਪਹਿਲਾਂ ਉਹਨਾਂ ਦੇ ਘਰ ਵਿੱਚ ਕੁਝ ਵਿਅਕਤੀ ਆਏ ਸਨ ਅਤੇ ਕਿਹਾ ਕਿ ਉਹ 60 ਹਜ਼ਾਰ ਰੁਪਏ ਦਾ ਲੋਨ ਦਿੰਦੇ ਹਨ ਅਤੇ ਉਹਨਾਂ ਕੋਲੋ ਸਿਰਫ 1620 ਰੁਪਏ ਫਾਈਲ ਚਾਰਜਸ ਹੀ ਲਏ ਜਾਣਗੇ ਅਤੇ ਲੋਨ ਦੇ 60 ਹਜਾਰ ਰੁਪਏ ਵਾਪਿਸ ਕਿਸ਼ਤਾਂ ਵਿਚ ਮੋੜਨੇ ਹੋਣਗੇ ਜਦ ਵੱਖ-ਵੱਖ ਪਿੰਡਾਂ ਵਿਚੋਂ 10 ਤੋਂ 20 ਔਰਤਾਂ ਨੇ ਫਾਈਲਾਂ ਦੇ 1620 ਰੁਪਏ ਜਮਾਂ ਕਰਵਾ ਦਿੱਤੇ ਅਤੇ ਇਸ ਤਰ੍ਹਾਂ 300 ਦੇ ਕਰੀਬ ਪਰਿਵਾਰਾਂ ਨੇ ਪੈਸੇ ਜਮਾਂ ਕਰਵਾ ਦਿੱਤੇ ਤਾਂ ਕੰਪਨੀ ਦੇ ਕਰਮਚਾਰੀਆਂ ਨੇ ਕਿਹਾ ਕਿ 1 ਜਨਵਰੀ ਨਵੇਂ ਸਾਲ ਨੂੰ ਉਹਨਾਂ ਦੇ ਖਾਤਿਆਂ ਵਿਚ 60 ਹਜਾਰ ਰੁਪਏ ਆ ਜਾਣਗੇ ਲੇਕਿਨ ਕੋਈ ਪੈਸਾ ਨਹੀਂ ਆਇਆ ਜਿਸ ਤੋਂ ਬਾਅਦ ਜਦ ਉਹ ਦਫਤਰ ਪਹੁੰਚੇ ਤਾਂ ਕੰਪਨੀ ਦੇ ਦਫਤਰ ਨੂੰ ਤਾਲੇ ਲਗੇ ਹੋਏ ਸਨ ਅਤੇ ਕੋਈ ਵੀ ਕਰਮਚਾਰੀ ਦਫਤਰ ਵਿਚ ਮਜੂਦ ਨਹੀਂ ਸੀ ਅਤੇ ਦਫ਼ਤ ਦੇ ਬਾਹਰੋਂ ਬੋਰਡ ਤਕ ਹਟਾ ਦਿਤੇ ਗਏ ਸਨ ਉਹਨਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਹਨਾਂ ਠੱਗਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ।

 

Related posts

ਜੇਲ੍ਹ ‘ਚੋਂ ਘਰਵਾਲੇ ਦਾ ਸੁਨੇਹਾ ਦੇਣ ਬਹਾਨੇ ਘਰ ਵੜੇ ਬਦਮਾਸ਼; ਜਨਾਨੀ ਨੇ ਪੁਲਿਸ ਅੱਗੇ ਦੱਸੀ ਸਾਰੀ ਕਹਾਣੀ

htvteam

ਆਹ ਦੇਖਲੋ ਭੈਣ ਭਰਾ ਨੂੰ ਦੇ ਰਹੇ ਸੀ ਕਮਰਾ, ਫਿਰ ਪਹੁੰਚੇ ਗੁਰੂ ਦੇ ਸਿੰਘ, ਚੁਕਾਈਆਂ ਹੋਟਲ ਵਾਲੇ ਦੀਆਂ ਛਾਲਾਂ

htvteam

ਗੈਂ-ਗਸਟਰ ਗੋਲਡੀ ਬਰਾੜ ਦਾ ਮਾਸਟ-ਰਮਾਈਂਡ ਸਾਥੀ ਗ੍ਰਿ-ਫਤਾਰ

htvteam