Htv Punjabi
Punjab

ਅਕਾਲੀ ਦਲ ਪਾਰਟੀ ਵਲੋਂ ਟਰੈਕਟਰ ਪਰੇਡ ਦੇ ਸਮਰਥਨ ਦਾ ਐਲਾਨ

ਜੇਕਰ ਕਾਂਗਰਸ ਪਾਰਟੀ ਖੇਤੀ ਕਾਨੂੰਨਾਂ ਦੇ ਖਿਲਾਫ ਬਾਈਕਾਟ ਕਰਨ ਦੀ ਜਗਾਹ ਉਸ ਦਾ ਲੋਕ ਸਭਾ ਅਤੇ ਰਾਜ ਸਭਾ ਚ ਵਿਰੋਧ ਕਰਦੇ ਤਾ ਇਹ ਕਾਨੂੰਨ ਦੇਸ਼ ਤੇ ਲਾਗੂ ਹੀ ਨਹੀਂ ਹੋਣੇ ਸਨ ਇਹ ਕਹਿਣਾ ਹੈ ਅਕਾਲੀ ਦਲ ਨੇਤਾ ਅਤੇ ਸਾਬਕਾ ਮੰਤਰੀ ਬਿਕਰਮਜੀਤ ਸਿੰਘ ਮਜੀਠੀਆ ਦਾ ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਅਕਾਲੀ ਦਲ ਪਾਰਟੀ ਵਲੋਂ 26 ਜਨਵਰੀ ਨੂੰ ਹੋਣ ਵਾਲੀ ਟਰੈਕਟਰ ਪਰੇਡ ਦੇ ਸਮਰਥਨ ਦਾ ਐਲਾਨ ਕੀਤਾ ਹੈ |

ਗੁਰਦਾਸਪੁਰ ਦੇ ਹਲਕਾ ਹਰਗੋਬਿੰਦਪੁਰ ਵਿਖੇ ਪਹੁਚੇ ਅਕਾਲੀ ਦਲ ਨੇਤਾ ਅਤੇ ਸਾਬਕਾ ਮੰਤਰੀ ਬਿਕਰਮਜੀਤ ਸਿੰਘ ਮਜੀਠੀਆ ਨੇ ਅਕਾਲੀ ਦਲ ਨੇਤਾ ਬਲਬੀਰ ਸਿੰਘ ਬਾਠ ਨਾਲ ਇਕ ਵਿਸ਼ੇਸ ਮੁਲਾਕਾਤ ਕੀਤੀ ਅਤੇ ਉਥੇ ਹੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਿਕਰਮਜੀਤ ਸਿੰਘ ਮਜੀਠੀਆ ਨੇ ਖੇਤੀ ਅੰਦੋਲਨ ਬਾਰੇ ਗੱਲਬਾਤ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਨੂੰ ਅੱਜ ਆਪਣੀ ਜ਼ਿਦ ਛੱਡ ਕੇ ਇਹਨਾਂ ਖੇਤੀ ਕਾਨੂੰਨਾਂ ਨੂੰ ਰੱਦ ਕਰਨਾ ਚਾਹੀਦਾ ਹੈ ਹੁਣ ਤਕ 80 ਦੇ ਕਰੀਬ ਕਿਸਾਨਾਂ ਨੇ ਇਸ ਅੰਦੋਲਨ ਚ ਆਪਣੀਆਂ ਜਾਨਾ ਗਵਈਆ ਹਨ ਅਤੇ ਮਜੀਠੀਆ ਨੇ ਕਿਹਾ ਕਿ ਦੇਸ਼ ਦੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਨੂੰ ਅੱਜ ਅੰਦੋਲਨ ਕਰ ਰਹੇ ਕਿਸਾਨਾਂ ਦੀ ਸਾਰ ਲੈਣ ਲਈ ਆਪ ਅਗੇ ਆਉਣ ਦਾ ਸਮਾਂ ਹੈ ਅਤੇ ਅੱਜ ਦੇਸ਼ ਦੇ ਕਿਸਾਨ ਦੀ ਮੰਗ ਨੂੰ ਪੂਰਾ ਕਰਨਾ ਚਾਹੀਦਾ ਹੈ ਇਸ ਦੇ ਨਾਲ ਹੀ ਕਾਂਗਰਸ ਪਾਰਟੀ ਤੇ ਨਿਸ਼ਾਨਾ ਬਣਾਉਂਦੇ ਹੋਏ ਬਿਕਰਮਜੀਤ ਸਿੰਘ ਮਜੀਠੀਆ ਨੇ ਕਿਹਾ ਕਿ ਜਦ ਇਹ ਖੇਤੀ ਬਿਲ ਲੋਕ ਸਭਾ ਅਤੇ ਰਾਜ ਸਭਾ ਚ ਪੇਸ਼ ਹੋ ਰਹੇ ਸਨ ਉਦੋਂ ਕਾਂਗਰਸ ਨੇ ਇਹਨਾਂ ਖੇਤੀ ਬਿਲਾ ਦਾ ਵਿਰੋਧ ਕਰਨ ਦੀ ਜਗਾਹ ਇਸ ਦਾ ਬਾਈਕਾਟ ਕੀਤਾ ਜੇਕਰ ਉਹ ਵਿਰੋਧ ਕਰਦੇ ਤਾ ਇਹ ਕਾਨੂੰਨ ਨਾ ਬਣਦੇ ਇਸ ਦੇ ਨਾਲ ਹੀ ਅਕਾਲੀ ਦਲ ਦਾ ਕਿਸਾਨਾਂ ਪ੍ਰਤੀ ਅਕਾਲੀ ਪਾਰਟੀ ਦਾ ਸਟੈਂਡ ਦੱਸਦੇ ਹੋਏ ਬਿਕਰਮਜੀਤ ਸਿੰਘ ਮਜੀਠੀਆ ਨੇ ਕਿਹਾ ਕਿ ਅਕਾਲੀ ਦਲ ਪੰਜਾਬ ਦੇ ਕਿਸਾਨ ਦੇ ਨਾਲ ਹੀ ਇਸੇ ਵਜਹ ਨਾਲ ਉਹਨਾਂ ਭਾਜਪਾ ਨਾਲ ਆਪਣਾ ਰਿਸ਼ਤਾ ਤੋੜਿਆ ਹੈ ਅਤੇ ਉਹਨਾਂ ਕਿਹਾ ਕਿ ਹੁਣ 26 ਜਨਵਰੀ ਦੀ ਕਿਸਾਨਾਂ ਦੀ ਪਰੇਡ ਨੂੰ ਸਫਲ ਬਣਾਉਣ ਲਈ ਅਤੇ ਅੱਜ ਕੇਂਦਰ ਸਰਕਾਰ ਖਿਲਾਫ ਖੇਤੀ ਕਾਨੂੰਨ ਨੂੰ ਰੱਦ ਕਰਵਾਉਣ ਦੇ ਮਕਸਦ ਨਾਲ ਪੂਰਨ ਸਮਰਥਨ ਕਰਦੇ ਹੋਏ ਪੰਜਾਬ ਭਰ ਚ ਆਪਣੀ ਪਾਰਟੀ ਦੇ ਪ੍ਰੋਗਰਾਮ ਰੱਦ ਕਰ ਦਿਲੀ ਵੱਲ ਰੁੱਖ ਕਰਨ ਦਾ ਐਲਾਨ ਕੀਤਾ ਹੈ ਅਤੇ ਸਮੂਹ ਅਕਾਲੀ ਦਲ ਪਾਰਟੀ ਦੇ ਲੋਕ ਦਿਲੀ ਚ ਕਿਸਾਨ ਪਰੇਡ ਚ ਸ਼ਾਮਿਲ ਹੋਣਗੇ |

Related posts

ਐਵੇਂ ਗਏ ਕੈਨੇਡਾ ਤਾਂ ਏਅਰਪੋਰਟ ‘ਤੇ ਮਿਲੇਗੀ ਪੂਰੀ ਫੈਮਿਲੀ ਨੂੰ PR, ਦੇਖੋ ਕਿਵੇਂ ?

htvteam

ਖੇਤੀ ਆਰਡੀਨੈਂਸ ਦੇ ਵਿਰੋਧ ‘ਚ ਪੁਲਿਸ ‘ਤੇ ਕਿਸਾਨ ਆਹਮੋ ਸਾਹਮਣੇ, ਦਿੱਲੀ ਜਾ ਰਹੇ ਕਾਂਗਰਸ ਵਰਕਰਾਂ ਨੂੰ ਲਿਆ ਗਿਆ ਹਿਰਾਸਤ ‘ਚ

htvteam

ਇਕੱਲੀ ਕੁੜੀ ਨੂੰ ਦੇਖ ਮੁੰਡਿਆਂ ਦੀ ਵਿਗੜੀ ਨੀਅਤ

htvteam