Htv Punjabi
Punjab

ਮੌਜੂਦਾ ਅਤੇ ਸਾਬਕਾ ਕੌਂਸਲਰ ਦੀ ਹੋਈ ਆਪਸੀ ਲੜਾਈ, ਦੋਹਾਂ ਧਿਰਾਂ ਤੇ ਲੱਗੀਆਂ ਸੱਟਾਂ, ਹਸਪਤਾਲ ਚ ਦਾਖਲ

ਲੁਧਿਆਣਾ ਦੇ ਥਾਣਾ ਬਸਤੀ ਜੋਧੇਵਾਲ ਦੇ ਅਧੀਨ ਆਂਦੇ ਇਲਾਕਾ ਕੈਲਾਸ਼ ਰੋਡ ਚੋਪਾਟੀ ਵਿਚ ਹਫੜਾ ਤਫ਼ੜੀ ਮੱਚ ਗਈ ਜਦੋ ਦੋ ਧਿਰਾਂ ਆਮਨੇ ਸਾਮਣੇ ਹੋ ਗਈਆਂ ਮਾਮਲਾ ਸਾਬਕਾ ਕੌਂਸਲਰ ਵਰਿੰਦਰ ਸਹਿਗਲ ਅਤੇ ਮੌਜੂਦਾ ਕੌਂਸਲਰ ਨੀਲਮ ਸ਼ਰਮਾ ਦੇ ਪਤੀ ਦੀ ਆਪਸੀ ਲੜਾਈ ਦਾ ਹੈ, ਕੌਂਸਲਰ ਦੇ ਪਤੀ ਅਤੇ ਬੇਟੇ ਦੇ ਸੱਟਾਂ ਲੱਗੀਆਂ ਨੇ ਜੋ ਹਸਪਤਾਲ ਚ ਜੇਰੇ ਇਲਾਜ ਹੈ ਜਦੋਂ ਕਿ ਸਾਬਕਾ ਕੌਂਸਲਰ ਤੇ ਮੌਜੂਦਾ ਕੌਂਸਲਰ ਦੇ ਬੇਟੇ ਦੇ ਸਿਰ ਤੇ ਰਿਵਾਲਵਰ ਬੱਟ ਮਾਰਨ ਦੇ ਇਲਜ਼ਾਮ ਲਗੇ ਨੇ। ਦੱਸਿਆ ਜਾ ਰਿਹਾ ਹੈ ਕੇ ਦੋਵਾਂ ਧਿਰਾਂ ਵਿਚਾਲੇ ਲੜਾਈ ਓਦੋਂ ਹੋਈ ਜਦੋਂ ਸਾਬਕਾ ਕੌਂਸਲਰ ਵੱਲੋਂ ਪ੍ਰਾਈਵੇਟ ਬੱਸਾਂ ਤੇ ਪ੍ਰਵਾਸੀਆਂ ਨੂੰ ਲੈਜਾਣ ਕੰਮ ਕੀਤਾ ਜਾ ਰਿਹਾ ਸੀ ਅਤੇ ਮੌਜੂਦਾ ਕੌਂਸਲਰ ਨੇ ਇਸ ਦਾ ਵਿਰੋਧ ਕੀਤਾ ਜਿਸ ਤੋਂ ਬਾਅਦ ਦੋਵਾਂ ਧਿਰਾਂ ਚ ਲੜਾਈ ਹੋ ਗਈ, ਦੋਵਾਂ ਧਿਰਾਂ ਵੱਲੋਂ ਇਕ ਦੂਜੇ ਤੇ ਇਲਜ਼ਾਮ ਲਗਾਏ ਗਏ ਨੇ

ਮੌਜੂਦਾ ਕੌਂਸਲਰ ਦੇ ਪਤੀ ਰਾਕੇਸ਼ ਸ਼ਰਮਾ ਨੇ ਦੱਸਿਆ ਕਿ ਸਾਬਕਾ ਕੌਂਸਲਰ ਵੱਲੋਂ ਉਸ ਅਤੇ ਉਸ ਦੇ ਬੇਟੇ ਨਾਲ ਕੁੱਟਮਾਰ ਕੀਤੀ ਗਈ ਹੈ, ਮੌਜੂਦਾ ਕੌਂਸਲਰ ਦੇ ਬੇਟੇ ਨੇ ਦੱਸਿਆ ਕਿ ਰਿਵਾਲਵਰ ਦਾ ਬੱਟ ਮਾਰਨ ਨਾਲ ਉਸ ਦੇ ਸਿਰ ਦੇ ਵਿੱਚ ਸੱਟ ਲੱਗੀ ਹੈ, ਉਨ੍ਹਾਂ ਕਿਹਾ ਕਿ ਸਾਬਕਾ ਕੌਂਸਲਰ ਅਤੇ ਉਸ ਦੇ ਕੁਝ ਸਾਥਿਆਂ ਵੱਲੋਂ ਉਨ੍ਹਾਂ ਤੇ ਹਮਲਾ ਕੀਤਾ ਗਿਆ ਅਤੇ ਉਨ੍ਹਾਂ ਨਾਲ ਕੁੱਟਮਾਰ ਕੀਤੀ ਗਈ ਹੈ।

ਜਦੋਂ ਕੇ ਉਧਰ ਦੂਜੇ ਪਾਸੇ ਸਾਬਕਾ ਕੋਂਸਲਰ ਵਰਿੰਦਰ ਸਹਿਗਲ ਨੇ ਕਿਹਾ ਹੈ ਕਿ ਮੌਜੂਦਾ ਕੌਂਸਲਰ ਦੇ ਪਤੀ ਵੱਲੋਂ ਜਾਣ-ਬੁੱਝ ਕੇ ਅੱਜ ਉਨ੍ਹਾਂ ਨਾਲ ਲੜਾਈ ਕੀਤੀ ਗਈ ਹੈ, ਉਨ੍ਹਾਂ ਕਿਹਾ ਕਿ ਜਿਸ ਥਾਂ ਤੇ ਲੜਾਈ ਹੋਈ ਹੈ ਉਹ ਦਫ਼ਤਰ ਸਾਡਾ ਹੈ ਅਤੇ ਮੌਜੂਦਾ ਕੌਂਸਲਰ ਦਾ ਉਸ ਥਾਂ ਨਾਲ ਕੋਈ ਲੈਣਾ-ਦੇਣਾ ਨਹੀਂ, ਦੂਜੇ ਪਾਸੇ ਰਿਵਾਲਵਰ ਨਾਲ ਸੱਟਾਂ ਮਾਰਨ ਦੀ ਗੱਲ ਨੂੰ ਵੀ ਉਸ ਨੇ ਗ਼ਲਤ ਕਰਾਰ ਦੱਸਿਆ ਹੈ।

Related posts

ਗਾਹਕ ਬਣ ਆਏ ਨੌਜਵਾਨਾਂ ਨੇ ਔਰਤ ਨਾਲ ਕਰ’ਤੀ ਅਜਿਹੀ ਕਰਤੂਤ

htvteam

ਸਮਝੌਤੇ ਲਈ ਆਇਆ ਭਗਵੰਤ ਮਾਨ, ਫ਼ੇਰ ਪੱਤਰਕਾਰਾਂ ਨੇ ਕੀਤੀਆਂ ਅਜਿਹੀਆਂ ਗੱਲਾਂ , ਗੱਲਾਂ ਗੱਲਾਂ ‘ਚ ਲਾ ਗਿਆ ਮਾਨ ‘ਤੇ ਸੀਪ

Htv Punjabi

ਹੁਣ ਅਮਰੀਕਾ ਜਾਣ ਵਾਲਿਆਂ ਤੇ ਦੇਖੋ ਕਿਉਂ ਲੱਗੀ ਪਾਬੰਦੀ

htvteam