Htv Punjabi
Punjab Religion

ਪੰਜਾਬ ‘ਚ ਪਵਿੱਤਰ ਹੱਜ ਯਾਤਰਾ 2022 ਲਈ ਜਾਣ ਵਾਲਿਆਂ ਦੇ ਫਾਰਮ ਭਰਨੇ ਮਾਲੇਰਕੋਟਲਾ ਵਿਖੇ ਸ਼ੁਰੂ

ਇਸਲਾਮ ਧਰਮ ਦੇ ਮੁੱਢਲੇ ਅਸੂਲਾਂ ਚੋਂ ਇੱਕ ਪਵਿੱਤਰ ਹੱਜ ਯਾਤਰਾ ਤੇ ਜਾਣ ਲਈ ਹੱਜ ਕਮੇਟੀ ਆਫ ਇੰਡੀਆ ਵੱਲੋਂ ਜਾਰੀ ਕੀਤੇ ਗਏ ਨੋਟੀਫਿਕੇਸ਼ਨ ਦੇ ਮੁਤਾਬਕ ਹੱਜ ਸਾਲ 2022 ਲਈ 1 ਨਵੰਬਰ 2021 ਤੋਂ ਫਾਰਮ ਭਰਨੇ ਸ਼ੁਰੂ ਹੋ ਚੁੱਕੇ ਹਨ ਜਿਸ ਸਬੰਧੀ ਮਾਲੇਰਕੋਟਲਾ ਵਿਖੇ ਹੱਜ ਫਾਰਮ ਭਰਨ ਦੀਆਂ ਮੁਫ਼ਤ ਸੇਵਾਵਾਂ ਦੇ ਰਹੇ ਸੋਸ਼ਲ ਵਰਕਰ ਮਾਸਟਰ ਅਬਦੁਲ ਅਜੀਜ਼ ਅਤੇ ਸ਼ਹਿਬਾਜ਼ ਜ਼ਹੂਰ ਨੇ ਦੱਸਿਆ ਕਿ ਹੱਜ ਦੇ ਫਾਰਮ ਭਰਨ ਲਈ ਪੰਜਾਬ ਭਰ ਦੇ ਕਿਸੇ ਵੀ ਮੁਸਲਿਮ ਵਿਅਕਤੀ ਵੱਲੋਂ ਮਾਲੇਰਕੋਟਲਾ ਵਿਖੇ ਆ ਕੇ ਸੇਵਾਵਾਂ ਹਾਸਲ ਕੀਤੀਆਂ ਜਾ ਸਕਦੀਆਂ ਹਨ ਉਨ੍ਹਾਂ ਦੱਸਿਆ ਕਿ ਇਸ ਲਈ ਦਸਤਾਵੇਜ਼ ਜ਼ਰੂਰੀ ਹਨ ਉਸ ਵਿੱਚ ਪਾਸਪੋਰਟ, ਅਧਾਰ ਕਾਰਡ, ਪੈਨ ਕਾਰਡ, ਸਫੈਦ ਬੈਕਗ੍ਰਾਉਂਡ ਵਾਲੀਆਂ ਫੋਟੋਆਂ, ਬੈਂਕ ਪਾਸਬੁੱਕ ਜਾਂ ਕੈਂਸਲ਼ ਚੈੱਕ, ਕੋਵਿੱਡ ਵੈਕਸਿਨ ਲੱਗਣ ਦਾ ਸਬੂਤ, ਖ਼ੂਨ ਦਾ ਗਰੁੱਪ, ਨੋਮਿਨੀ ਸਬੰਧੀ ਦਸਤਾਵੇਜ਼ ਲੈ ਕੇ ਫਾਰਮ ਭਰੇ ਜਾ ਸਕਦੇ ਹਨ ।

ਇਸ ਲਈ ਮੁਆਵਨਿਨ ਏ ਹੱਜਾਜ ਵੱਲੋ ਚਾਹਵਾਨ ਸੱਜਣ ਮਾਸਟਰ ਹਾਜੀ ਅਬਦੁਲ ਅਜ਼ੀਜ਼ ਮੋਬਾਈਲ 94642-23400 ਇਮਰਾਨ ਸ਼ਕੀਲ ਮੋਬਾਈਲ 94177-40903 ਨਾਲ ਸੰਪਰਕ ਕੀਤਾ ਜਾ ਸਕਦਾ ਹੈ ਦੂਜੇ ਪਾਸੇ ਸੰਬੰਧੀ ਜਮਾਤ ਏ ਇਸਲਾਮੀ ਮਾਲੇਰਕੋਟਲਾ ਦੇ ਪ੍ਰਧਾਨ ਡਾ.ਮੁਹੰਮਦ ਇਰਸ਼ਾਦ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਸਬੰਧੀ ਸਥਾਨਕ ਸ਼ੇਰਵਾਨੀ ਗੇਟ ਵਿਖੇ ਦਫ਼ਤਰ ਜਮਾਤੇ ਇਸਲਾਮੀ ਵਿਖੇ ਵੀ ਚਾਹਵਾਨਾਂ ਵੱਲੋਂ ਮੁਹੰਮਦ ਇਸਮਾਈਲ ਮੋਬਾਈਲ 99142 58902 ਮੁਹੰਮਦ ਉਸਮਾਨ ਜਮਾਲਪੁਰਾ ਮੋਬਾਈਲ ਨੰਬਰ 98154 60530 ਤੇ ਸੰਪਰਕ ਕਰ ਕੇ ਸੇਵਾਵਾਂ ਲਈਆਂ ਜਾ ਸਕਦੀਆਂ ਹਨ। ਦੱਸਣਾ ਬਣਦਾ ਹੈ ਕਿ ਪਿਛਲੇ ਦੋ ਸਾਲਾਂ ਤੋਂ ਕੁਵਿਡ ਕਾਰ ਨੇ ਯਾਤਰਾ ਸਾਊਦੀ ਸਰਕਾਰ ਵੱਲੋਂ ਬੰਦ ਕਰ ਦਿੱਤੀ ਗਈ ਸੀ ਪਰ ਹੁਣ ਅਗਲੇ ਸਾਲ 2022 ਚ’ ਪਵਿੱਤਰ ਹੱਜ ਯਾਤਰਾ ਦੇ ਖੁੱਲ੍ਹ ਜਾਣ ਤੇ ਪੰਜਾਬ ਭਰ ਤੋਂ ਜਾਣ ਵਾਲੇ ਯਾਤਰੂ ਜਿਨ੍ਹਾਂ ਨੇ ਸਾਊਦੀ ਅਰਬ ਦੇ ਮੱਕਾ ਮਦੀਨਾ ਸ਼ਹਿਰ ਵਿਖੇ ਹੱਜ ਕਰਨ ਲਈ ਜਾਣਾ ਹੈ ਇਨ੍ਹਾਂ ਫਾਰਮਾਂ ਦਾ ਭਰਨਾ ਅਤਿ ਜ਼ਰੂਰੀ ਹੋਵੇਗਾ ।

Related posts

ਕਿਸਾਨਾਂ ਦੇ ਧਰਨਿਆਂ ਨੇ ਰੋਕੀਆਂ ਰੇਲਾਂ, ਟਰੇਕਾਂ ‘ਤੇ ਲਗਾਏ ਟੈਂਟ

htvteam

ਲਗਾਤਾਰ ਫੈਲ ਰਹੇ ਢਿੱਡ ਲਈ ਸਿਰਫ ਅੱਧਾ ਚਮਚ ਜ਼ੀਰਾ ਕਾਫੀ ਹੈ

htvteam

ਗਰੀਬਾਂ ਦੇ ਰਹਿਣ ਲਈ ਬਣੇ ਰਹਿਣ ਬਸੇਰਾ ਦੀ ਅਸਲ ਸੱਚਾਈ

htvteam